- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਰਲਡਸਕਿੱਲਜ਼ ਸ਼ੰਘਾਈ 2026 ’ਚ ਐੱਲਪੀਯੂ ਦੇ ਵਿਦਿਆਰਥੀ ਨਿਖਿਲਨ ਜੇਐੱਮ ਨੇ ਹਾਸਲ ਕੀਤਾ ਵਿਸ਼ਵ ਪੱਧਰ ’ਤੇ 7ਵਾਂ ਸਥਾਨ

-69 ਦੇਸ਼ਾਂ ਦੇ ਪ੍ਰਤੀਯੋਗੀਆਂ ਨੂੰ ਦਿੱਤੀ ਟੱਕਰ, ਅਨਮੈਨਡ ਏਰੀਅਲ ਸਿਸਟਮਜ਼ (ਯੂਏਐੱਸ) ਸ਼੍ਰੇਣੀ ’ਚ ਭਾਰਤ ਦਾ ਨਾਂ ਕੀਤਾ ਰੋਸ਼ਨ
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ
ਜਲੰਧਰ : ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਬੀ-ਟੈੱਕ ਏਅਰੋਸਪੇਸ ਇੰਜੀਨੀਅਰਿੰਗ ਦੇ ਚੌਥੇ ਸਾਲ ਦੇ ਵਿਦਿਆਰਥੀ ਨਿਖਿਲਨ ਜੇਐੱਮ ਨੇ ਅੰਤਰਰਾਸ਼ਟਰੀ ਪੱਧਰ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਰਲਡਸਕਿੱਲਜ਼ ਸ਼ੰਘਾਈ 2026 ਦੇ ਅਨਮੈਨਡ ਏਰੀਅਲ ਸਿਸਟਮਜ਼ (ਯੂਏਐੱਸ) ਮੁਕਾਬਲੇ ’ਚ ਵਿਸ਼ਵ ਪੱਧਰ ’ਤੇ ਸੱਤਵਾਂ ਸਥਾਨ ਹਾਸਲ ਕੀਤਾ ਹੈ। ਇਸ ਮੁਕਾਬਲੇ ਵਿੱਚ ਉਸਨੇ 69 ਦੇਸ਼ਾਂ ਦੇ ਪ੍ਰਤਿਭਾਸ਼ਾਲੀ ਪ੍ਰਤੀਯੋਗੀਆਂ ਨਾਲ ਮੁਕਾਬਲਾ ਕੀਤਾ। ਉਸ ਦੀ ਇਸ ਪ੍ਰਾਪਤੀ ਨਾਲ ਭਾਰਤ ਅਤੇ ਐੱਲਪੀਯੂ ਦਾ ਨਾਮ ਅੰਤਰਰਾਸ਼ਟਰੀ ਮੰਚ ’ਤੇ ਰੋਸ਼ਨ ਹੋਇਆ ਹੈ। ਨਿਖਿਲਨ ਨੇ ਇੰਡੀਆ ਸਕਿੱਲਜ਼ ਮੁਕਾਬਲਾ 2025-26 ਵਿੱਚ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਖੇਤਰੀ ਹੁਨਰ ਮੁਕਾਬਲੇ ਵਿੱਚ ਸੋਨ ਤਗਮਾ ਅਤੇ ਯੂਏਐੱਸ ਤਕਨਾਲੋਜੀ ਸ਼੍ਰੇਣੀ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਇਸ ਪ੍ਰਦਰਸ਼ਨ ਦੇ ਆਧਾਰ ’ਤੇ ਉਸ ਨੂੰ ਭਾਰਤੀ ਦਲ ਵਿੱਚ ਜਗ੍ਹਾ ਮਿਲੀ। ਐੱਲਪੀਯੂ ਦੇ ਸੰਸਥਾਪਕ ਚਾਂਸਲਰ ਅਤੇ ਰਾਜ ਸਭਾ ਮੈਂਬਰ ਡਾ. ਅਸ਼ੋਕ ਕੁਮਾਰ ਮਿੱਤਲ ਨੇ ਨਿਖਿਲਨ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਨ ਵਾਸਤੇ ਖੋਜ, ਨਵੀਨਤਾ ਤੇ ਵਿਹਾਰਕ ਸਿੱਖਿਆ ਬੇਹੱਦ ਮਹੱਤਵਪੂਰਨ ਹਨ। ਯੂਨੀਵਰਸਿਟੀ ਦਾ ਉਦੇਸ਼ ਅਜਿਹਾ ਸਿੱਖਿਆ ਮਾਹੌਲ ਪ੍ਰਦਾਨ ਕਰਨਾ ਹੈ, ਜਿੱਥੇ ਵਿਦਿਆਰਥੀਆਂ ਵਿੱਚ ਨਵੀਆਂ ਚੀਜ਼ਾਂ ਸਿੱਖਣ ਦੀ ਉਤਸੁਕਤਾ, ਗਿਆਨ ਨੂੰ ਅਮਲ ਵਿੱਚ ਲਿਆਉਣ ਦੀ ਸਮਰੱਥਾ ਅਤੇ ਵੱਖ-ਵੱਖ ਖੇਤਰਾਂ ਵਿੱਚ ਮਿਲ ਕੇ ਕੰਮ ਕਰਨ ਦੀ ਭਾਵਨਾ ਵਿਕਸਿਤ ਹੋਵੇ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਆਪਣੇ 25 ਸਾਲਾਂ ਦੇ ਸਫ਼ਰ ਦੌਰਾਨ ਵਿਦਿਆਰਥੀਆਂ ਨੂੰ ਸਿੱਖਣ, ਨਵੀਆਂ ਖੋਜਾਂ ਕਰਨ ਅਤੇ ਉੱਭਰ ਰਹੀਆਂ ਤਕਨੀਕਾਂ ਵਿੱਚ ਯੋਗਦਾਨ ਪਾਉਣ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ।