- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਿਕਾਸ ਕੁਮਾਰ ਨੇ ਨਗਰ ਨਿਗਮ ਦੇ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ

ਪਰਿਵਾਰ ਸਮੇਤ ਪੁੱਜੇ ਕਮਿਸ਼ਨਰ ਦਾ ਅਧਿਕਾਰੀਆਂ ਨੇ ਕੀਤਾ ਸਵਾਗਤ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ
ਨਗਰ ਨਿਗਮ ਦੇ ਨਵੇਂ ਕਮਿਸ਼ਨਰ ਨਿਕਾਸ ਕੁਮਾਰ ਨੇ ਸ਼ੁੱਕਰਵਾਰ ਨੂੰ ਅਹੁਦਾ ਸੰਭਾਲ ਲਿਆ। ਨਿਕਾਸ ਕੁਮਾਰ 2020 ਬੈਚ ਦੇ ਆਈਏਐੱਸ ਅਧਿਕਾਰੀ ਹਨ ਤੇ ਉਹ ਇਸ ਤੋਂ ਪਹਿਲਾਂ ਹੁਸ਼ਿਆਰਪੁਰ ਨਗਰ ਨਿਗਮ ਦੇ ਕਮਿਸ਼ਨਰ ਸਨ ਤੇ ਬੀਤੇ ਦਿਨ ਸਰਕਾਰ ਨੇ ਜਲੰਧਰ ਨਗਰ ਨਿਗਮ ਦੇ ਕਮਿਸ਼ਨਰ ਵਜੋਂ ਤਬਾਦਲਾ ਕਰ ਦਿੱਤਾ। ਉਸ ਇਸ ਤੋਂ ਪਹਿਲਾਂ ਅੰਮ੍ਰਿਤਸਰ ’ਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਵਜੋਂ ਵੀ ਕੰਮ ਕਰ ਚੁੱਕੇ ਹਨ। ਸ਼ੱਕਰਵਾਰ ਨੂੰ ਦੁਪਹਿਰ ਬਾਅਦ ਮੇਅਰ ਵਨੀਤ ਧੀਰ ਨਾਲ ਵੀ ਮੁਲਾਕਾਤ ਕੀਤੀ ਤੇ ਮੇਅਰ ਨੇ ਉਨ੍ਹਾਂ ਨੂੰ ‘ਜੀ ਆਇਆਂ’ ਕਿਹਾ ਤੇ ਭਵਿੱਖ ’ਚ ਵਿਕਾਸ ਕੰਮਾਂ ਤੇਜ਼ੀ ਲਿਆਉਣ ਬਾਰੇ ਵਿਚਾਰ ਵਟਾਂਦਰਾ ਵੀ ਕੀਤਾ। ਕਮਿਸ਼ਨਰ ਨੇ ਮੇਅਰ ਨਾਲ ਵੱਖਰੇ ਤੌਰ ’ਤੇ ਲਗਪਗ ਅੱਧੇ ਘੰਟੇ ਤਕ ਗੱਲਬਾਤ ਕੀਤੀ ਤੇ ਨਗਰ ਨਿਗਮ ਦੀ ਕਾਰਗੁਜ਼ਾਰੀ ਬਾਰੇ ਮੇਅਰ ਨੇ ਉਨ੍ਹਾਂ ਜਾਣੂ ਕਰਵਾਇਆ। ਇਸ ਤੋਂ ਪਹਿਲਾਂ ਜਦੋਂ ਨਿਕਾਸ ਕੁਮਾਰ ਨਗਰ ਨਿਗਮ ਵਿਖੇ ਪੁੱਜੇ ਤਾਂ ਉਥੇ ਉਨ੍ਹਾਂ ਦਾ ਸਵਾਗਤ ਸੰਯੁਕਤ ਕਮਿਸ਼ਨਰ ਡਾ. ਮਨਦੀਪ ਕੌਰ ਤੇ ਡਾ. ਸੁਮਨਦੀਪ ਕੌਰ ਸਹਾਇਕ ਕਮਿਸ਼ਨਰ ਰਾਜੇਸ਼ ਖੋਖਰ ਤੇ ਵਿਕਰਾਂਤ ਵਰਮਾ, ਐੱਸਈ ਜਸਪਾਲ ਸਿੰਘ, ਹੈਲਥ ਅਫਸਰ ਡਾ. ਸ੍ਰੀ ਕਿ੍ਰਸ਼ਨ ਸ਼ਰਮਾ ਸਮੇਤ ਨਿਗਮ ਦੇ ਸੁਪਰਡੈਂਟਾਂ ਤੇ ਹੋਰ ਸਟਾਫ ਨੇ ਗੁਲਦਸਤਾ ਦੇ ਕੇ ਸਵਾਗਤ ਕੀਤਾ।
---
ਚਾਰ ਸਾਲਾਂ ’ਚ ਨਿਗਮ ਦੇ 9 ਕਮਿਸ਼ਨਰ ਬਦਲੇ : ਪਿਛਲੇ 4 ਸਾਲਾਂ ਦੌਰਾਨ ਨਗਰ ਨਿਗਮ ਦੇ 9 ਕਮਿਸ਼ਨਰ ਬਦਲੇ ਗਏ। ਨਿਯਮ ਅਨੁਸਾਰ ਹਰੇਕ ਉੱਚ ਅਧਿਕਾਰੀ ਦਾ ਤਬਾਦਲਾ ਲਗਪਗ 3 ਸਾਲ ਬਾਅਦ ਹੁੰਦਾ ਹੈ ਪਰ ਜਲੰਧਰ ’ਚ 4 ਸਾਲ ’ਚ 9 ਕਮਿਸ਼ਨਰ ਬਦਲੇ ਗਏ ਹਨ।
---
ਬਦਲੇ ਗਏ ਕਮਿਸ਼ਨਰਾਂ ਦੇ ਵੇਰਵਾ : ਪਿਛਲੇ 4 ਸਾਲਾਂ ਦੌਰਾਨ ਜਲੰਧਰ ਨਗਰ ਨਿਗਮ ਦੇ ਜਿਹੜੇ 9 ਕਮਿਸ਼ਨਰ ਬਦਲੇ ਗਏ, ਉਨ੍ਹਾਂ ’ਚ ਕਰਨੇਸ਼ ਸ਼ਰਮਾ 2020 ਤੋਂ 2022 ਤਕ ਸਿਰਫ ਦੋ ਸਾਲ, ਦੀਪਸ਼ਿਖਾ ਸ਼ਰਮਾ 5 ਮਈ 2022 ਤੋਂ 7 ਜੁਲਾਈ 2022 ਤਕ ਸਿਰਫ 5 ਮਹੀਨੇ, ਦਵਿੰਦਰ ਸਿੰਘ 7 ਜੁਲਾਈ 2022 ਤੋਂ 2 ਨਵੰਬਰ 2022 ਤਕ 4 ਮਹੀਨੇ, ਅਭਿਜੀਤ ਕਪਲਿਸ਼ 3 ਨਵੰਬਰ 2022 ਤੋਂ 11 ਮਾਰਚ 2023 ਤਕ 5 ਮਹੀਨੇ, ਅਦਿਤਿਆ ਉੱਪਲ 11 ਦਸੰਬਰ 2023 ਤੋਂ 3 ਨਵੰਬਰ 2024 ਤਕ ਇਕ ਸਾਲ 8 ਦਿਨ, ਰਿਸ਼ੀਪਾਲ ਸਿੰਘ 11 ਅਗਸਤ 2023 ਤੋਂ 18 ਨਵੰਬਰ 2023 ਤਕ 9 ਮਹੀਨੇ ਤਕ, ਗੌਤਮ ਜੈਨ ਜਨਵਰੀ 2024 ਤੋ 22 ਅਗਸਤ 2025 ਤਕ 7 ਮਹੀਨੇ, ਸੰਦੀਪ ਰਿਸ਼ੀ 25 ਅਗਸਤ 2025 ਤੋਂ 9 ਜੁਲਾਈ 2026 ਤੱਕ 10 ਮਹੀਨੇ ਤਕ ਕਮਿਸ਼ਨਰ ਦੇ ਅਹੁਦੇ ’ਤੇ ਬਣੇ ਰਹੇ ਜਦਕਿ ਨਿਕਾਸ ਕੁਮਾਰ ਨੇ 10 ਜੁਲਾਈ 2026 ਨੂੰ 9ਵੇਂ ਕਮਿਸ਼ਨਰ ਵਜੋਂ ਅਹੁਦਾ ਸੰਭਾਲਿਆ। ਸੱਭ ਤੋਂ ਘਟ 2 ਮਹੀਨੇ ਦੀਪਸ਼ਿਖਾ ਸ਼ਰਮਾ ਨੇ ਉਕਤ ਅਹੁਦੇ ’ਤੇ ਕੰਮ ਕੀਤਾ।