- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਿਪਸ ਮਿੰਨੀ ਮੈਰਾਥਨ ’ਚ ਉਮੜਿਆ ਉਤਸ਼ਾਹ, ਲਗਭਗ 900 ਪ੍ਰਤੀਯੋਗੀਆਂ ਨੇ ਦੌੜ ਲਗਾ ਕੇ ਦਿੱਤਾ ਤੰਦਰੁਸਤੀ ਦਾ ਸੰਦੇਸ਼

4 ਦਾ ਬਾਟਮ)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ
ਡਿਪਸ ਸਕੂਲ ਵੱਲੋਂ ਆਯੋਜਿਤ ਡਿਪਸ ਮਿੰਨੀ ਮੈਰਾਥਨ ਬੇਹੱਦ ਉਤਸ਼ਾਹ, ਜੋਸ਼ ਤੇ ਖੇਡ ਭਾਵਨਾ ਨਾਲ ਸਫਲਤਾਪੂਰਵਕ ਮੁਕੰਮਲ ਹੋਈ। ਇਸ ਮੈਰਾਥਨ ’ਚ ਲਗਭਗ 900 ਮੁਕਾਬਲੇਬਾਜ਼ਾਂ ਨੇ ਹਿੱਸਾ ਲੈ ਕੇ ਤੰਦਰੁਸਤੀ, ਸਿਹਤ ਤੇ ਸਕਾਰਾਤਮਕ ਜੀਵਨਸ਼ੈਲੀ ਦਾ ਸੰਦੇਸ਼ ਦਿੱਤਾ। ਐਤਵਾਰ ਦੀ ਸਵੇਰ ਨੂੰ ਯਾਦਗਾਰ ਬਣਾਉਣ ਵਾਲੇ ਇਸ ਸਮਾਗਮ ’ਚ ਦੌੜ ਦੇ ਨਾਲ-ਨਾਲ ਰੰਗਾਰੰਗ ਸੱਭਿਆਚਾਰਕ ਪੇਸ਼ਕਾਰੀਆਂ, ਸੰਗੀਤ ਤੇ ਮਨੋਰੰਜਨ ਦਾ ਵੀ ਸ਼ਾਨਦਾਰ ਸੁਮੇਲ ਦੇਖਣ ਨੂੰ ਮਿਲਿਆ। ਇਸ ਮੌਕੇ ਕਪੂਰਥਲਾ ਦੇ ਡੀਐੱਸਪੀ ਸ਼ੀਤਲ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸੱਭਿਆਚਾਰਕ ਪ੍ਰੋਗਰਾਮ ਤੋਂ ਉਹ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੂੰ ਆਪਣੇ ਸਕੂਲ ਦੇ ਦਿਨ ਯਾਦ ਆ ਗਏ ਤੇ ਉਨ੍ਹਾਂ ਨੇ ਹਿਮਾਚਲ ਦਾ ਇਕ ਸੁੰਦਰ ਗੀਤ ਗਾ ਕੇ ਸਾਰਿਆਂ ਦਾ ਉਤਸ਼ਾਹ ਵਧਾਇਆ। ‘ਆਪ’ ਦੇ ਹਲਕਾ ਇੰਚਾਰਜ ਦਵਿੰਦਰਪਾਲ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਤੋਂ ਇਲਾਵਾ ਡਿਪਟੀ ਮੇਅਰ ਦੇ ਪਤੀ ਕਰਨ ਮਹਾਜਨ ਸਮੇਤ ਕਈ ਪ੍ਰਸਿੱਧ ਸ਼ਖ਼ਸੀਅਤਾਂ ਨੇ ਵੀ ਸਮਾਗਮ ’ਚ ਸ਼ਿਰਕਤ ਕੀਤੀ ਤੇ ਡਿਪਸ ਪ੍ਰਬੰਧਨ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ। ਮੈਰਾਥਨ ਦਾ ਮਾਹੌਲ ਉਸ ਸਮੇਂ ਹੋਰ ਵੀ ਜੋਸ਼ੀਲਾ ਹੋ ਗਿਆ ਜਦੋਂ ਪ੍ਰਸਿੱਧ ਪੰਜਾਬੀ ਗਾਇਕ ਦਵਿੰਦਰ ਦਿਆਲਪੁਰੀ ਨੇ ਆਪਣੇ ਗੀਤਾਂ ਤੇ ਨਾਚ ਰਾਹੀਂ ਮੁਕਾਬਲੇਬਾਜ਼ਾਂ ’ਚ ਨਵਾਂ ਜੋਸ਼ ਭਰਿਆ। ਉੱਥੇ ਹੀ ਪਰਿੰਦੇ ਦੇ ਵਿਕਾਸ ਨੇ ਵੀ ਆਪਣੀ ਸ਼ਾਨਦਾਰ ਪੇਸ਼ਕਾਰੀ ਨਾਲ ਸਾਰਿਆਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਸ਼ੁਰੂਆਤ ਤੋਂ ਲੈ ਕੇ ਫਿਨਿਸ਼ ਲਾਈਨ ਤੱਕ ਪ੍ਰਤੀਯੋਗੀਆਂ ਦਾ ਉਤਸ਼ਾਹ ਦੇਖਣਯੋਗ ਸੀ। ਜੇਤੂਆਂ ਦੇ ਨਾਲ-ਨਾਲ ਹਰ ਭਾਗੀਦਾਰ ਦੇ ਚਿਹਰੇ ’ਤੇ ਖੁਸ਼ੀ ਤੇ ਪ੍ਰਾਪਤੀ ਦਾ ਅਹਿਸਾਸ ਸਾਫ਼ ਨਜ਼ਰ ਆ ਰਿਹਾ ਸੀ। ਮੁਕਾਬਲੇ ’ਚ ਆਰਸੀਐੱਫ ਦੇ ਰਵੀ ਨੇ ਪਹਿਲਾ, ਅਕਸ਼ੈ ਨੇ ਦੂਜਾ ਤੇ ਜੌਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸ਼ੁਭਾਸ਼ੀਸ਼ ਨੇ ਚੌਥਾ, ਗਗਨਦੀਪ ਨੇ ਪੰਜਵਾਂ ਤੇ ਦਵਿੰਦਰ ਨੇ ਛੇਵਾਂ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਭਾਗੀਦਾਰਾਂ ਦੀ ਹੌਸਲਾ ਅਫ਼ਜ਼ਾਈ ਲਈ ਹੌਸਲਾ-ਵਧਾਊ ਇਨਾਮ ਵੀ ਦਿੱਤੇ ਗਏ। ਜੇਤੂਆਂ ਨੂੰ ਚੈੱਕ, ਟਰਾਫੀਆਂ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡਿਪਸ ਇੰਸਟੀਚਿਊਸ਼ਨਜ਼ ਦੇ ਐੱਮਡੀ ਤਰਵਿੰਦਰ ਸਿੰਘ, ਵਾਈਸ ਚੇਅਰਪਰਸਨ ਪ੍ਰੀਤਿੰਦਰ ਕੌਰ, ਸੀਏਓ ਰਮਨੀਕ ਸਿੰਘ, ਸੁਸ਼੍ਰੀ ਪ੍ਰਿਸ਼ਾ, ਸੀਏਓ ਜਸ਼ਨ ਸਿੰਘ, ਸੀਈਓ ਡਾ. ਮੋਨਿਕਾ ਮੰਡੋਤਰਾ, ਡਾਇਰੈਕਟਰ ਕਾਲਜਿਜ਼ ਡਾ. ਕੇਕੇ ਹਾਂਡੂ, ਜੀਐੱਮ ਰਾਜੀਵ, ਡਾਇਰੈਕਟਰ ਅਕਾਦਮਿਕਸ ਡਾ. ਰੋਮਿਲਾ ਸ਼ਰਮਾ, ਡਾਇਰੈਕਟਰ ਰੋਹਿਤ ਕੈਪਟਨ ਦਿਵੇਦੀ ਸਮੇਤ ਡਿਪਸ ਦੇ ਸਾਰੇ ਸਕੂਲਾਂ ਦੇ ਪ੍ਰਿੰਸੀਪਲ ਤੇ ਸਟਾਫ਼ ਮੈਂਬਰ ਮੌਜੂਦ ਰਹੇ। ਡਿਪਸ ਦੇ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਪੂਰੇ ਉਤਸ਼ਾਹ ਨਾਲ ਇਸ ਮੈਰਾਥਨ ’ਚ ਭਾਗ ਲਿਆ ਤੇ ਪ੍ਰਬੰਧਨ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ।
ਸੀਈਓ ਡਾ. ਮੋਨਿਕਾ ਮੰਡੋਤਰਾ ਨੇ ਕਿਹਾ ਕਿ ਨੌਜਵਾਨਾਂ ਨੂੰ ਸਰੀਰਕ ਤੇ ਮਾਨਸਿਕ ਤੌਰ ’ਤੇ ਮਜ਼ਬੂਤ ਬਣਾਉਣ ਤੇ ਉਨ੍ਹਾਂ ’ਚ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਭਵਿੱਖ ’ਚ ਵੀ ਅਜਿਹੇ ਸਮਾਗਮ ਨਿਯਮਿਤ ਤੌਰ ’ਤੇ ਕਰਵਾਏ ਜਾਣਗੇ। ਉਨ੍ਹਾਂ ਨੇ ਨੌਜਵਾਨਾਂ ਨੂੰ ਆਤਮਨਿਰਭਰ ਤੇ ਆਤਮਵਿਸ਼ਵਾਸੀ ਬਣਨ ਦਾ ਸੁਨੇਹਾ ਵੀ ਦਿੱਤਾ। ਸਕੂਲ ਦੀ ਪ੍ਰਿੰਸੀਪਲ ਮਨਪ੍ਰੀਤ ਭੋਗਲ ਨੇ ਸਾਰੇ ਮਹਿਮਾਨਾਂ, ਪ੍ਰਤੀਯੋਗੀਆਂ, ਮਾਪਿਆਂ, ਪ੍ਰਸ਼ਾਸਨ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇੰਨੇ ਵੱਡੇ ਪੱਧਰ ’ਤੇ ਲੋਕਾਂ ਦੀ ਸ਼ਮੂਲੀਅਤ ਤੇ ਉਨ੍ਹਾਂ ਦਾ ਉਤਸ਼ਾਹ ਡਿਪਸ ਪਰਿਵਾਰ ਲਈ ਮਾਣ ਵਾਲੀ ਗੱਲ ਹੈ।