- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਨਸਾਨੀਅਤ ਦੇ ਸੇਵਾਦਾਰ ਸੰਸਥਾ ਵੱਲੋਂ ਦੂਸਰਾ ਮੈਗਾ ਖੂਨਦਾਨ ਕੈਂਪ ਲਗਾਇਆ

ਨਵਦੀਪ ਸਿੰਘ ਪਟਵਾਲੀਆ, ਪੰਜਾਬੀ ਜਾਗਰਣ, ਫਿਲੌਰ : ਇਨਸਾਨੀਅਤ ਦੇ ਸੇਵਾਦਾਰ ਸੰਸਥਾ ਫਿਲੌਰ ਵੱਲੋਂ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਦੂਸਰਾ ਮੈਗਾ ਖੂਨਦਾਨ ਕੈਂਪ ਕਮਿਊਨਿਟੀ ਹਾਲ, ਨੇੜੇ ਕਮੇਟੀ ਘਰ, ਫਿਲੌਰ ’ਚ ਲਾਇਆ। ਖੂਨਦਾਨੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਖੂਨਦਾਨ ਕਰਕੇ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਲਈ ਆਪਣਾ ਯੋਗਦਾਨ ਪਾਇਆ। ਕੈਂਪ ਦੌਰਾਨ ਖੂਨ ਇਕੱਤਰ ਕਰਨ ਲਈ ਟਰੱਸਟ ਵੱਲੋਂ ਚਲਾਏ ਜਾ ਰਹੇ ਪਸਰੀਚਾ ਬਲੱਡ ਸੈਂਟਰ ਦੀ ਵਿਸ਼ੇਸ਼ ਟੀਮ ਪਹੁੰਚੀ। ਇਸ ਦੇ ਨਾਲ ਹੀ ਲੋਕਾਂ ਦੀ ਸਿਹਤ ਨੂੰ ਧਿਆਨ ’ਚ ਰੱਖਦਿਆਂ ਮੁਫ਼ਤ ਰੈਗੂਲਰ ਬਲੱਡ ਟੈਸਟ ਵੀ ਕੀਤੇ ਗਏ, ਜਿਸ ਦਾ ਸ਼ਹਿਰ ਵਾਸੀਆਂ ਨੇ ਲਾਭ ਲਿਆ। ਇਸ ਮੌਕੇ ਸੰਸਥਾ ਦੇ ਮੈਂਬਰ ਕੇਸ਼ਵ ਮਹਿਤਾ, ਇੰਦਰਜੀਤ ਸਿੰਘ, ਯੋਗੇਸ਼ ਪਾਸੀ, ਦਵਿੰਦਰ ਭੱਟੀ, ਰਵੀ ਭੱਟੀ, ਪਰਵੀਨ ਮੱਲ, ਪ੍ਰਿੰਸ ਲਾਡੀ, ਰੋਹਿਤ ਸੋਢੀ, ਵਿੱਕੀ ਬੱਧਣ, ਜਤਿੰਦਰ ਚਾਵਲਾ, ਪਵਨ ਰਹੇਜਾ, ਰੁਚੀ ਅਰੋੜਾ, ਪਰਦੀਪ ਸੋਨੂੰ, ਦਲਜੀਤ ਲਾਲੀ, ਦਮਨ ਅਰੋੜਾ, ਦੇਵੰਸ਼ੂ ਗੋਇਲ ਤੇ ਨਮਨ ਕੱਕੜ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ। ਕੈਂਪ ਦੌਰਾਨ ਫਿਲੌਰ ਦੇ ਕਈ ਨਿਵਾਸੀਆਂ ਨੇ ਆਪਣੇ ਬਲੱਡ ਟੈਸਟ ਕਰਵਾਏ ਤੇ ਖੂਨਦਾਨੀਆਂ ਨੇ ਖੂਨਦਾਨ ਕਰਕੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਈ। ਸੰਸਥਾ ਵੱਲੋਂ ਕੀਤਾ ਗਿਆ ਇਹ ਉਪਰਾਲਾ ਮਨੁੱਖਤਾ ਦੀ ਸੇਵਾ ਤੇ ਸਮਾਜਿਕ ਭਲਾਈ ਦੀ ਸ਼ਾਨਦਾਰ ਮਿਸਾਲ ਬਣਿਆ। ਸ਼ਹਿਰ ’ਚ ਸੰਸਥਾ ਦੇ ਇਸ ਸ਼ਲਾਘਾਯੋਗ ਉਪਰਾਲੇ ਦੀ ਭਰਵੀਂ ਪ੍ਰਸ਼ੰਸਾ ਹੋ ਰਹੀ ਹੈ। ਅਜਿਹੇ ਸਮਾਜ ਸੇਵੀ ਕਾਰਜ ਜਿੱਥੇ ਲੋੜਵੰਦ ਮਰੀਜ਼ਾਂ ਲਈ ਜੀਵਨਦਾਨ ਸਾਬਤ ਹੋ ਸਕਦੇ ਹਨ, ਉੱਥੇ ਹੀ ਸਮਾਜ ਦੇ ਹੋਰਨਾਂ ਲੋਕਾਂ ਨੂੰ ਵੀ ਮਨੁੱਖਤਾ ਦੀ ਸੇਵਾ ਲਈ ਅੱਗੇ ਆਉਣ ਲਈ ਪ੍ਰੇਰਿਤ ਕਰਦੇ ਹਨ।