- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ 756ਵਾਂ ਗੁਰਪੁਰਬ ਖੁਸ਼ੀ ਤੇ ਸ਼ਰਧਾਂ ਨਾਲ ਮਨਾਇਆ--ਕਿਸੋਰ ਕੁਮਾਰ

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਟਾਕ ਕੁਸੱਤਰੀ ਕਮੇਟੀ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੋਮਣੀ ਭਗਤ ਬਾਬਾ ਨਾਮ ਜੀ ਦਾ 756ਵਾਂ ਗੁਰਪੁਰਬ ਗੋਲਡਨ ਸੁਪਰ ਮਾਰਕੀਟ ਜਮਸ਼ੇਰ ਖਾਸ ਕੋਲ ਟਾਂਕ ਕਸ਼ਤਰੀ (ਛੀਬੇ) ਕਮੇਟੀ ਵੱਲੋਂ ਲੰਗਰ ਲਾ ਕੇ ਖੁਸ਼ੀਆਂ ਨਾਲ ਮਨਾਇਆ। ਪਿੰਡ ਜਮਸ਼ੇਰ ਖਾਸ ਜ਼ਿਲ੍ਹਾ ਜਲੰਧਰ, ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਗੁਰਪੁਰਬ, ਹਰ ਸਾਲ ਦੀ ਤਰ੍ਹਾਂ ਸਾਰੇ ਸਾਥੀਆਂ ਨੇ ਮਿਲ ਕੇ ਲੰਗਰ ਲਾਇਆ ਜਿਸ ’ਚ ਵਿਦੇਸ਼ਾਂ ’ਚ ਬੈਠੇ ਪਰਿਵਾਰਾਂ ਤੇ ਮੁਬੰਈ ਤੋਂ ਅਨਿਲ ਕੁਮਾਰ ਵਰਮਾ ਤੇ ਪਿੰਡ ਜਮਸ਼ੇਰ ਖਾਸ ਤੋਂ ਕੁੱਝ ਸਾਥੀ ਜੋ ਵਿਦੇਸ਼ਾਂ ’ਚ ਕੰਮ ਕਰ ਰਹੇ ਹਨ ਉਨਾਂ ਨੇ ਨੇਕ ਕਮਾਈ ’ਚੋਂ ਦਸਵੰਧ ਭੇਜਦੇ ਹਨ। ਲੰਗਰ ਬਣਾਉਣ ਦੀ ਸੇਵਾ ਸਵੇਰ ਤੋਂ ਸ਼ੁਰੂ ਕਰਕੇ ਵਹਿਗੁਰੂ ਦੇ ਚਰਨਾਂ ’ਚ ਸਭ ਦੇ ਭਲੇ ਲਈ ਅਰਦਾਸ ਕੀਤੀ, ਉਸ ਤੋਂ ਬਾਅਦ ਆਈ ਹੋਈ ਸੰਗਤ ਨੂੰ ਲੰਗਰ ਵਰਤਾਇਆ ਗਿਆ। ਟਾਂਕ ਕੁਸ਼ੱਤਰੀ ਸਭਾ ਵੱਲੋਂ ਅਨਾਊਂਸਮੈਂਟ ਕਰਕੇ ਸਫ਼ਾਈ ਤੇ ਸੜਕੀ ਆਵਾਜਾਈ ਦਾ ਧਿਆਨ ਰੱਖਣ ਬਾਰੇ ਵੀ ਵਾਰ-ਵਾਰ ਕਿਹਾ ਜਾਂਦਾ ਰਿਹਾ। ਹਾਜ਼ਰ ਹੋਏ ਕਮੇਟੀ ਮੈਬਰ ਪਿਆਰਾ ਲਾਲ, ਜੁਝਾਰ ਸਿੰਘ, ਕਿਸ਼ੋਰ ਕੁਮਾਰ, ਦੀਪਾ ਤੱਗੜ, ਮਨੋਹਰ ਲਾਲ, ਅਸ਼ਵਨੀ ਕੁਮਾਰ, ਦਵਿੰਦਰ ਸਿੰਘ, ਚਰਨਜੀਤ ਸਿੰਘ, ਸਾਬੀ, ਮੁਕੇਸ਼, ਲਲਿਤ, ਲਵ, ਕੀਪਾ, ਪ੍ਰੇਮ ਲਾਲ, ਮਦਨ ਲਾਲ, ਪੀਤਾ, ਸਤਿੰਦਰ, ਮੁਨੀਸ਼, ਕਪਿਲ, ਤੀਰਥਾ, ਜੈ ਦੀਪ, ਸਾਰੇ ਸਾਥੀਆਂ ਨੇ ਰਲਕੇ ਸੇਵਾ ਨਿਭਾਈ।