- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਰੰਗਵਾਲ ਦੇ 35 ਪਰਿਵਾਰਾਂ ਨੇ 'ਆਪ' ਦਾ ਸਾਥ ਛੱਡ ਕਾਂਗਰਸ ਨਾਲ ਹੱਥ ਮਿਲਾਇਆ

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਐਤਵਾਰ ਨੂੰ ਨੇੜਲੇ ਪਿੰਡ ਸਾਰੰਗਵਾਲ ਵਿਖੇ ਸੋਨੂ ਥਿੰਦ ਨੰਬਰਦਾਰ ਕਿਲੀ ਦੇ ਯਤਨਾ ਸਦਕਾ 35 ਪਰਿਵਾਰਾਂ ਨੇ ‘ਆਪ’ ਨੂੰ ਅਲਵਿਦਾ ਆਖ ਕੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਮੌਜੂਦਗੀ ’ਚ ਕਾਂਗਰਸ ਦਾ ਪੱਲਾ ਫੜਿਆ। ਇਸ ਮੌਕੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਨੇ ਸੰਬੋਧਨ ਕਰਦਿਆਂ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਪਾਰਟੀ ’ਚ ਬਣਦਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਸ਼ੇਰੋਵਾਲੀਆਂ ਨੇ ਐੱਮਪੀ ਲੈਂਡ ਫੰਡ ’ਚੋਂ 5 ਲੱਖ ਦੀ ਗਰਾਂਟ ਭਗਵਾਨ ਵਾਲਮੀਕਿ ਧਰਮਸ਼ਾਲਾ ਨੂੰ ਦੇਣ ਦਾ ਵਾਅਦਾ ਵੀ ਕੀਤਾ। ਸਮਾਗਮ ਦੌਰਾਨ ਸੋਨੂੰ ਥਿੰਦ ਨੰਬਰਦਾਰ ਕਿਲੀ ਤੇ ਅਮਨਦੀਪ ਸੈਦਪੁਰੀ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੇ ਫਰਜ਼ ਬੰਟੀ ਬੱਠਲਾ ਜ਼ਿਲ੍ਹਾ ਵਾਈਸ ਪ੍ਰਧਾਨ ਨੇ ਬਾਖੂਬੀ ਨਿਭਾਏ।
ਇਸ ਮੌਕੇ ਸ਼ਾਮਲ ਹੋਣ ਵਾਲਿਆਂ ’ਚ ਵਿਪਨ ਕੁਮਾਰ, ਅਮਨਦੀਪ, ਮੰਗਾ ਮਿਸਤਰੀ, ਜਗਤਾਰ ਮਿਸਤਰੀ, ਬਲਵੀਰ ਟਿੱਬਾ, ਮੇਜਰ ਸਿੰਘ, ਕਮਲਦੀਪ ਹਲਵਾਈ, ਪਰਮਜੀਤ ਕੌਰ, ਜੀਵਨ ਥਾਪਰ, ਮੰਗਾ ਟਿੱਬਾ, ਗੋਪੀ ਟਿੱਬਾ, ਸੰਨੀ ਹੇਅਰ ਡਰੈਸਰ, ਪ੍ਰੀਤ ਥਾਪਰ, ਮੇਜਰ ਟਿੱਬਾ, ਲਵਲੀ, ਲਾਲੀ, ਜੱਜ ਥਾਪਰ, ਸੋਢੀ ਥਾਪਰ, ਅਜੂਬਾ, ਰਵਿੰਦਰ, ਸਮਰਦੀਪ, ਪਲਵਿੰਦਰ, ਲਖਵਿੰਦਰ ਹਲਵਾਈ, ਹੈਪੀ, ਸੁਨੀਤਾ ਰਾਣੀ, ਸੁਖਵਿੰਦਰ ਕੌਰ, ਬੀਰਾ ਹਲਵਾਈ, ਰਮਨ, ਜਸਵੰਤ, ਬਲਜੀਤ, ਗੁਰਮੇਲ ਆਦਿ ਮੌਜੂਦ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੋਨੂੰ ਕੰਗ ਪੀਏ, ਪਰਮਜੀਤ ਸਿੰਘ ਪੰਮਾ, ਦੇਵਰਾਜ ਸਾਬਕਾ ਸਰਪੰਚ ਸਾਰੰਗਵਾਲ, ਸੋਨੂੰ ਮਿੱਤਲ ਸੀਨੀਅਰ ਕਾਂਗਰਸੀ ਆਗੂ, ਸੁਰਜੀਤ ਸਿੰਘ ਸਾਬਕਾ ਸਰਪੰਚ ਸ਼ੇਖੇਵਾਲ, ਜਗਤਾਰ ਸਿੰਘ, ਬਾਬਾ ਫਕੀਰ ਚੰਦ ਆਦਿ ਮੋਜੂਦ ਸਨ।