- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੈਨਸ਼ਨਰ ਮੇਲੇ ਦੇ ਦੂਜੇ ਦਿਨ 400 ਪੈਨਸ਼ਨਰਾਂ ਨੇ ਲਿਆ ਲਾਭ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਸਰਕਾਰੀ ਪੈਨਸ਼ਨਰਾਂ ਦੀ ਸਹੂਲਤ ਲਈ ਲਗਾਏ ਗਏ ਤਿੰਨ ਦਿਨਾ ਪੈਨਸ਼ਨਰ ਮੇਲੇ ਦੇ ਅੱਜ ਦੂਜੇ ਦਿਨ 400 ਦੇ ਕਰੀਬ ਪੈਨਸ਼ਨਰਾਂ ਨੇ ਲਾਭ ਲਿਆ। ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਡਾ. ਅਮਰਨਾਥ ਨੇ ਅਨੁਸਾਰ ਪੈਨਸ਼ਨਰ ਮੇਲੇ ਦੌਰਾਨ ਜ਼ਿਲ੍ਹੇ ਦੇ ਪੈਨਸ਼ਨਰਾਂ ਨੂੰ ਆਪਣੀ ਈ-ਕੇਵਾਈਸੀ ਤੇ ਜੀਵਨ ਪ੍ਰਮਾਣ ਪੱਤਰ ਪ੍ਰਕਿਰਿਆ ਸੁਚਾਰੂ ਢੰਗ ਨਾਲ ਮੁਕੰਮਲ ਕਰਵਾਉਣ ’ਚ ਮਦਦ ਮੁਹੱਈਆ ਕਰਵਾਈ ਜਾ ਰਹੀ ਹੈ। ਪੋਰਟਲ ’ਤੇ ਰਜਿਸਟਰਡ ਹੋਣ ਤੋਂ ਬਾਅਦ ਪੈਨਸ਼ਨਰ ਆਨਲਾਈਨ ਪੈਨਸ਼ਨ ਖਾਤਿਆਂ ਬਾਰੇ ਜਾਣਕਾਰੀ ਚੈੱਕ ਕਰ ਸਕਦੇ ਹਨ, ਸਬੰਧਤ ਦਸਤਾਵੇਜ਼ ਡਾਊਨਲੋਡ ਕਰ ਸਕਦੇ ਹਨ ਤੇ ਸੇਵਾਵਾਂ ਸਬੰਧੀ ਅਰਜ਼ੀਆਂ ਟਰੈਕ ਵੀ ਕਰ ਸਕਦੇ ਹਨ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ 21 ਨਵੰਬਰ ਨੂੰ ਜ਼ਿਲ੍ਹਾ ਖਜ਼ਾਨਾ ਦਫ਼ਤਰ ਤੇ ਉਪ ਖਜ਼ਾਨਾ ਦਫ਼ਤਰਾਂ ਨਕੋਦਰ, ਸ਼ਾਹਕੋਟ ਤੇ ਫਿਲੌਰ ’ਚ ਪਹੁੰਚ ਕੇ ਮੇਲੇ ਦਾ ਵੱਧ ਤੋਂ ਵੱਧ ਲਾਭ ਲੈਣ। ਪੈਨਸ਼ਨਰ ਆਪਣੇ ਨਾਲ ਪੀਪੀਓ ਦੀ ਕਾਪੀ, ਆਧਾਰ ਕਾਰਡ, ਬੈਂਕ ਪਾਸਬੁੱਕ, ਪੈਨ ਕਾਰਡ ਤੇ ਆਧਾਰ ਕਾਰਡ ਨਾਲ ਲਿੰਕ ਮੋਬਾਈਲ ਫ਼ੋਨ ਜ਼ਰੂਰ ਨਾਲ ਲਿਆਉਣ, ਤਾਂ ਜੋ ਓਟੀਪੀ ਰਾਹੀਂ ਲੁੜੀਂਦੀ ਪ੍ਰਕਿਰਿਆ ਪੂਰੀ ਹੋ ਸਕੇ। ਨੈਸ਼ਨੇਲਾਈਜ਼ ਬੈਂਕਾਂ ਤੋਂ ਆਏ ਅਧਿਕਾਰੀ/ਮੁਲਾਜ਼ਮ ਮੌਕੇ ’ਤੇ ਮੇਲੇ ’ਚ ਪੁੱਜੇ ਪੈਨਸ਼ਨਰਾਂ ਦੀ ਈ-ਕੇਵਾਈਸੀ ਤੇ ਜੀਵਨ ਪ੍ਰਮਾਣ-ਪੱਤਰ ਅਪਡੇਟ ਕਰ ਰਹੇ ਹਨ। ਜਿਨ੍ਹਾਂ ਪੈਨਸ਼ਨਰ ਦਾ ਪੈਨਸ਼ਨ ਸੇਵਾ ਪੋਰਟਲ ਸਾਈਟ ਤੇ ਈ-ਕੇਵਾਈਸੀ ਬਕਾਇਆ ਹੈ, ਉਹ ਜਲਦ ਤੋਂ ਜਲਦ ਆਪਣੇ ਨੇੜਲੇ ਬੈਂਕ ਬ੍ਰਾਂਚ/ਖਜ਼ਾਨਾ ਦਫਤਰ/ਉਪ ਖਜ਼ਾਨਾ ਦਫਤਰ ਵਿਖੇ ਜਾ ਕੇ ਈ-ਕੇਵਾਈਸੀ ਆਨ ਪੀਐੱਸਪੀ ਪੋਰਟਲ ’ਤੇ ਕਰਵਾਉਣ ਤਾਂ ਜੋ ਭਵਿੱਖ ’ਚ ਪੈਨਸ਼ਨ ਸਬੰਧੀ ਕੋਈ ਵੀ ਮੁਸ਼ਕਲ ਪੇਸ਼ ਨਾ ਆਵੇ।