ਵੋਟਰ ਜਾਗਰੂਕਤਾ ਮੁਕਾਬਲੇ ’ਚ ਬੱਚਿਆਂ ਨੇ ਉਤਸ਼ਾਹ ਨਾਲ ਲਿਆ ਹਿੱਸਾ ਵੋਟਰ ਜਾਗਰੂਕਤਾ ਮੁਕਾਬਲਿਆਂ ’ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਲਿਆ ਭਾਗ
Publish Date: Fri, 20 Nov 2026 07:27 PM (IST)
Updated Date: Sat, 21 Nov 2026 04:04 AM (IST)
ਪੱਤਰ ਪ੍ਰੇਰਕ, ਜਲੰਧਰ : ਨੌਜਵਾਨਾਂ ਨੂੰ ਵੋਟ ਦੇ ਹੱਕ ਤੇ ਲੋਕਤੰਤਰਿਕ ਪ੍ਰਕਿਰਿਆ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਉਪ ਮੰਡਲ ਮੈਜਿਸਟ੍ਰੇਟ ਜਲੰਧਰ-1 ਮਿਸ ਉਪਿੰਦਰਜੀਤ ਕੌਰ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਹੇਠ ਵਿਧਾਨ ਸਭਾ ਹਲਕਾ 035 ਜਲੰਧਰ ਸੈਂਟਰਲ ਦੇ ਇਲੈਕਟੋਰਲ ਕੁਇਜ਼ ਤੇ ਲੇਖ ਮੁਕਾਬਲੇ ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਲਾਡੋਵਾਲੀ ਰੋਡ ਵਿਖੇ ਕਰਵਾਏ। ਇਨ੍ਹਾਂ ’ਚ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਸਵੀਪ ਨੋਡਲ ਅਫ਼ਸਰ ਚੰਦਰ ਸ਼ੇਖਰ, ਮਨਜੀਤ ਮੈਨੀ, ਏਈਆਰਓ ਭੁਪਿੰਦਰ ਪਾਲ ਸਿੰਘ, ਮਨੀਸ਼ ਕੁਮਾਰ ਤੇ ਨਿਧੀ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਉਨ੍ਹਾਂ ਵਿਦਿਆਰਥੀਆਂ ਨੂੰ ਵੋਟ ਦੀ ਮਹੱਤਤਾ, ਚੋਣ ਪ੍ਰਕਿਰਿਆ ਅਤੇ ਜ਼ਿੰਮੇਵਾਰ ਨਾਗਰਿਕਤਾ ਬਾਰੇ ਜਾਗਰੂਕ ਕੀਤਾ। ਇਲੈਕਟੋਰਲ ਕੁਇਜ਼ ਮੁਕਾਬਲੇ ’ਚ ਕਾਲਜ ਵਰਗ ਵਿੱਚ ਜੀ.ਐਨ.ਡੀ.ਯੂ. ਰੀਜਨਲ ਸੈਂਟਰ ਦੇ ਕੇਸ਼ਵ ਸ਼ਰਮਾ ਤੇ ਜਤਿਨ ਨੇ ਪਹਿਲਾ, ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਦੀ ਸੋਨੀਆ ਅਤੇ ਜਗਜੀਤ ਸਿੰਘ ਨੇ ਦੂਜਾ ਤੇ ਸਰਕਾਰੀ ਪੀ.ਜੀ. ਕਾਲਜ (ਗਰਲਜ਼) ਦੀ ਸੰਗਮ ਤੇ ਲਕਸ਼ਮੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਵਰਗ ’ਚ ਆਈਵੀ ਵਰਲਡ ਸਕੂਲ ਦੀ ਫਿਓਨਾ ਜੇਰਥ ਤੇ ਅਯਾਨ ਗੋਇਲ ਪਹਿਲੇ, ਸਕੂਲ ਆਫ਼ ਐਮੀਨੈਂਸ ਦੀ ਮਨੀਸ਼ਾ ਤੇ ਯਾਸ਼ ਯਾਦਵ ਦੂਜੇ ਅਤੇ ਪੁਲਿਸ ਡੀਏਵੀ ਸਕੂਲ ਦੇ ਤਨਵੀਰ ਸਿੰਘ ਤੇ ਪਬਲਿਕ ਸਕੂਲ ਦੀ ਪ੍ਰਿਸ਼ਿਤਾ ਠੁਕਰਾਲ ਤੀਜੇ ਸਥਾਨ ਤੇ ਰਹੇ। ਲੇਖ ਮੁਕਾਬਲੇ ’ਚ ਕਾਲਜ ਵਰਗ ’ਚ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਦੀ ਮੁਸਕਾਨ ਨੇ ਪਹਿਲਾ, ਪੁਸ਼ਪਾਂਜਲੀ ਨੇ ਦੂਜਾ ਤੇ ਜੀਪੀਸੀਜੀ ਜਲੰਧਰ ਦੀ ਰਾਧਿਕਾ ਕੁਮਾਰੀ ਨੇ ਤੀਜਾ ਸਥਾਨ ਹਾਸਲ ਕੀਤਾ। ਸਕੂਲ ਵਰਗ ’ਚ ਪੁਲਿਸ ਡੀਏਵੀ ਸਕੂਲ ਦੀ ਤਨਵੀਰ ਕੌਰ ਪਹਿਲੇ, ਜੀਜੀਐੱਸਐੱਸਐੱਸ ਨਹਿਰੂ ਗਾਰਡਨ ਦੀ ਪ੍ਰੀਤੀ ਕੁਮਾਰੀ ਦੂਜੇ ਤੇ ਪੁਲਿਸ ਡੀਏਵੀ ਸਕੂਲ ਦੇ ਹੁਸ਼ਮੀਤ ਸਿੰਘ ਤੀਜੇ ਸਥਾਨ ਤੇ ਰਹੇ। ਪ੍ਰਿੰਸੀਪਲ ਜਸਮੀਤ ਸੇਠੀ ਨੇ ਜੇਤੂਆਂ ਨੂੰ ਵਧਾਈ ਦਿੰਦਿਆਂ ਸਾਰੇ ਭਾਗੀਦਾਰਾਂ ਤੇ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਵੋਟ ਪਾਉਣ ਦਾ ਹੱਕ ਹੋਣ ਦੇ ਨਾਲ-ਨਾਲ ਇਹ ਹਰ ਨਾਗਰਿਕ ਦੀ ਅਹਿਮ ਜ਼ਿੰਮੇਵਾਰੀ ਵੀ ਹੈ। ਸਕੂਲ ਨੋਡਲ ਅਫ਼ਸਰ ਕਿਰਨਦੀਪ ਕੌਰ ਵੀ ਹਾਜ਼ਰ ਸਨ।