- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਲਕਾ ਫਿਲੌਰ ਦੀ ਜਿੱਤ ਨੂੰ ਲੈ ਕੇ 'ਸਖੀਆਂ' ਤੇ ਆਗੂਆਂ ਦੀ ਅਹਿਮ ਮੀਟਿੰਗ

ਮਨਜੀਤ ਮੱਕੜ, ਪੰਜਾਬੀ ਜਾਗਰਣ, ਗੁਰਾਇਆ : ਅੱਜ ਹਲਕਾ ਫਿਲੌਰ ਦੇ ਪਿੰਡ ਰੁੜਕਾ ਕਲਾਂ ਵਿਖੇ ਹਲਕਾ ਇੰਚਾਰਜ ਹਰਜੋਤ ਕੌਰ ਲੋਹਟੀਆ ਦੀ ਅਗਵਾਈ ਹੇਠ ਸਖੀਆਂ, ਆਂਗਨਵਾੜੀ ਵਰਕਰਾਂ, ਪੰਚਾਂ ਤੇ ਇਲਾਕੇ ਦੀ ਮੋਹਤਬਰ ਪਬਲਿਕ ਨਾਲ ਇਕ ਵਿਸ਼ਾਲ ਮੀਟਿੰਗ ਕੀਤੀ। ਇਲਾਕੇ ਦੀਆਂ ਬੀਬੀਆਂ ਤੇ ਭੈਣਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਦਿਆਂ ਹਲਕਾ ਇੰਚਾਰਜ ਨੂੰ ਭਰਵਾਂ ਹੁੰਗਾਰਾ ਦਿੱਤਾ। ਮੀਟਿੰਗ ’ਚ ਮੌਜੂਦ ਸਮੂਹ ਆਗੂਆਂ ਤੇ ਵਰਕਰਾਂ ਨੇ ਨਾਵਾਂ ਸਮੇਤ ਹੇਠ ਲਿਖੇ ਅਹੁਦੇਦਾਰਾਂ ਦੀ ਹਾਜ਼ਰੀ ’ਚ ਵਿਚਾਰ ਰੱਖੇ। ਇਸ ਮੌਕੇ ਵਾਈਸ ਜ਼ਿਲ੍ਹਾ ਪ੍ਰਧਾਨ ਸੀਮਾ ਬੁੰਡਲਾ, ਹਲਕਾ ਕੋਆਰਡੀਨੇਟਰ ਬਲਜਿੰਦਰ ਕੌਰ, ਵਾਈਸ ਹਲਕਾ ਕੋਆਰਡੀਨੇਟਰ ਮਨਜੀਤ ਕੌਰ, ਬਲਾਕ ਪ੍ਰਧਾਨ ਜਸਪ੍ਰੀਤ ਕੌਰ, ਨੀਲਮ ਕੌਰ, ਸੁਖਵਿੰਦਰ ਕੌਰ ਸਮੇਤ ਸਮੂਹ ਪੰਚ ਸਾਹਿਬਾਨ, ਆਂਗਨਵਾੜੀ ਵਰਕਰਾਂ ਤੇ ਸਖੀਆਂ ਨੇ ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ। ਇਸ ਦੌਰਾਨ ਇਲਾਕੇ ਦੇ ਵੱਡਿਆਂ, ਬੀਬੀਆਂ ਤੇ ਭੈਣਾਂ ਨੇ ਹਰਜੋਤ ਕੌਰ ਲੋਹਟੀਆ ਨੂੰ ਪੂਰਾ ਆਸ਼ੀਰਵਾਦ ਦਿੰਦਿਆਂ ਐਲਾਨ ਕੀਤਾ ਕਿ ਉਹ ਭਵਿੱਖੀ ਚੋਣਾਂ ’ਚ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਗੇ ਅਤੇ ਹਰਜੋਤ ਕੌਰ ਨੂੰ ਜਿਤਾਉਣਗੇ। ਹਰਜੋਤ ਕੌਰ ਲੋਹਟੀਆਂ ਨੇ ਹਾਜ਼ਰ ਸਮੂਹ ਸਖੀਆਂ, ਆਂਗਨਵਾੜੀ ਵਰਕਰਾਂ, ਪੰਚਾਂ ਤੇ ਆਗੂਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਕਿ ਇਲਾਕੇ ਦੇ ਜਿਹੜੇ ਵੀ ਵਿਕਾਸ ਕਾਰਜ ਅਜੇ ਰੁਕੇ ਹੋਏ ਹਨ, ਉਨ੍ਹਾਂ ਨੂੰ ਮੁੱਢਲੇ ਆਧਾਰ 'ਤੇ ਜਲਦ ਪੂਰਾ ਕਰਵਾਇਆ ਜਾਵੇਗਾ। ਇਲਾਕੇ ਦੇ ਪਤਵੰਤੇ ਸੱਜਣ ਤੇ ਵੱਡੀ ਗਿਣਤੀ ’ਚ ਮਾਵਾਂ-ਭੈਣਾਂ ਹਾਜ਼ਰ ਸਨ।