ਜਲੰਧਰ ਜ਼ਿਲ੍ਹੇ ਨੇ ਹਾਕੀ ’ਚ ਪਹਿਲਾ ਸਥਾਨ ਕੀਤਾ ਹਾਸਲ ਜਲੰਧਰ ਜਿਲੇ ਨੇ ਹਾਕੀ ਚ ਕੀਤਾ ਪਹਿਲਾ ਸਥਾਨ ਹਾਸਲ
Publish Date: Thu, 19 Nov 2026 06:45 PM (IST)
Updated Date: Thu, 19 Nov 2026 06:46 PM (IST)
ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ਦੇ ਨੌਂ ਖਿਡਾਰੀ ਸਨ ਟੀਮ ਦੇ ਖਿਡਾਰੀ ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ ਫਿਲੌਰ : ਐੱਸਏਐੱਸ ਨਗਰ ਮੋਹਾਲੀ ਦੇ ਬਲਵੀਰ ਸਿੰਘ ਓਲੰਪੀਅਨ ਹਾਕੀ ਸਟੇਡੀਅਮ ’ਚ ਹੋਏ ਅੰਡਰ 11 ਸਾਲਾਂ ਹਾਕੀ ਮੁਕਾਬਲਿਆਂ ਚ ਜਲੰਧਰ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਕੋਚ ਗੁਰਜੀਤ ਸਿੰਘ ਅਤੇ ਸਕੂਲ ਪ੍ਰਬੰਧਕ ਚਰਨਜੀਤ ਸਿੰਘ ਨੇ ਸ੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ’ਚ ਇਸ ਸਾਲ ਹਾਕੀ ਨੂੰ ਪਹਿਲ ਦੇ ਆਧਾਰ ’ਤੇ ਚੁਣਿਆ ਸੀ ਜਿਸ ਦਾ ਵਧੀਆ ਨਤੀਜਾ ਆਇਆ ਹੈ। ਕੋਚ ਗਰਜੀਤ ਸਿੰਘ ਨੇ ਦੱਸਿਆ ਕਿ ਰਾਊਂਡ ਗਲਾਸ ਏਕ ਨੂਰ ਅਕੈਡਮੀ ਤੇ ਹਿੰਗ ਦੇ ਸਹਿਯੋਗ ਨਾਲ ਟੀਮ ਤਿਆਰ ਕੀਤੀ ਗਈ ਸੀ। ਇਸ ਟੀਮ ਨੇ ਜ਼ਿਲ੍ਹੇ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਸੀ। ਇਸ ਟੀਮ ’ਚ ਨੌਂ ਖਿਡਾਰੀ ਸ੍ਰੀ ਦਸਮੇਸ਼ ਕਾਨਵੈਂਟ ਹਾਈ ਸਕੂਲ ਅੱਟੀ ਦੇ ਖੇਡ ਰਹੇ ਸਨ। ਫਾਈਨਲ ਮੁਕਾਬਲੇ ’ਚ ਜਲੰਧਰ ਜ਼ਿਲ੍ਹੇ ਨੇ ਲੁਧਿਆਣੇ ਨੂੰ 7-2 ਗੋਲ ਦੇ ਅੰਤਰ ਨਾਲ ਹਰਾਇਆ। ਜਲੰਧਰ ਦੀ ਟੀਮ ਨੇ ਪਹਿਲੇ ਸਾਰੇ ਮੈਚ ਜ਼ੀਰੋ ਦੇ ਮੁਕਾਬਲੇ ਨਾਲ ਜਿੱਤੇ ਸਨ ਅਤੇ ਇਸ ਮੈਚ ਵਿਚ ਵਿਰੋਧੀ ਟੀਮ ਸਿਰਫ ਦੋ ਗੋਲ ਹੀ ਕਰ ਸਕੀ। ਸਕੂਲ ਦੇ ਐੱਮਡੀ ਸੁਖਦੀਪ ਸਿੰਘ ਨੇ ਦੱਸਿਆ ਕਿ ਬੂਟਾ ਸਿੰਘ ਜੌਹਲ ਜੋ ਏਕ ਨੂਰ ਹਾਕੀ ਅਕੈਡਮੀ ਤੇ ਚੇਅਰਮੈਨ ਹਨ, ਉਹਨਾਂ ਦੇ ਸਹਿਯੋਗ, ਤੀਰਥ ਸਿੰਘ ਜੌਹਲ ਅਤੇ ਪ੍ਰਸਿੱਧ ਹਾਕੀ ਕੋਚ ਲਸ਼ਕਰੀ ਰਾਮ ਦੇ ਸਹਿਯੋਗ ਨਾਲ ਸਕੂਲ ਦੀ ਟਾਈਅੱਪ ਰਾਊਂਡਅੱਪ ਏਕ ਨੂਰ ਹਾਕੀ ਅਕੈਡਮੀ ਤੇਹਿੰਗ ਨਾਲ ਹੋਈ ਸੀ ਜਿਸ ਦੇ ਨਤੀਜੇ ਸਭ ਦੇ ਸਾਹਮਣੇ ਹਨ। ਅੱਜ ਕਰਾਏ ਗਏ ਇੱਕ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਥੇਦਾਰ ਅਮਰਜੀਤ ਸਿੰਘ ਸੰਧੂ ਸਾਬਕਾ ਚੇਅਰਮੈਨ ਮਾਰਕਿਟ ਕਮੇਟੀ ਗਰਾਇਆ ਨੇ ਕਿਹਾ ਕਿ ਇਹ ਸਕੂਲ ਮਿਆਰੀ ਸਿੱਖਿਆ ਦੇ ਨਾਲ-ਨਾਲ ਬੱਚਿਆਂ ਨੂੰ ਖੇਡਾਂ ’ਚ ਵੀ ਅੱਗੇ ਲਿਆ ਰਿਹਾ ਹੈ। ਸਮਾਗਮ ਦੇ ਅੰਤ ’ਚ ਸਕੂਲ ਪ੍ਰਿੰਸੀਪਲ ਬਲਜਿੰਦਰ ਕੁਮਾਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦੇ ਕਿਹਾ ਕਿ ਇਹ ਸਕੂਲ ਆਪਣੇ ਮੁੱਖ ਮੰਤਵ ਮਿਆਰੀ ਅਤੇ ਸਸਤੀ ਸਿੱਖਿਆ ਤੇ ਕਾਇਮ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ, ਦੇਸ ਰਾਜ, ਗਰਾਇਆ ਪੱਤਰਕਾਰ ਐਸੋਸੀਏਸ਼ਨ ਦੇ ਪ੍ਰਧਾਨ ਮਨੀਸ਼ ਬਾਵਾ, ਤੀਰਥ ਸਿੰਘ ਢੇਸੀ, ਰਵਿੰਦਰਜੀਤ ਕੌਰ, ਮਨਪ੍ਰੀਤ ਕੌਰ ਤੇ ਸਮੁੱਚਾ ਸਟਾਫ ਹਾਜ਼ਰ ਸੀ।