- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੰਨਪੂਰਨਾ ਮੰਦਰ ਕੋਟ ਕਿਸ਼ਨ ਚੰਦ ਵਿਖੇ ਆਂਵਲਾ ਨੌਮੀ ਮੌਕੇ ਸ਼ਰਧਾਲੂਆਂ ਦੀ ਲੱਗੀ ਭਾਰੀ ਭੀੜ

-ਦਿਸੀ ਸ਼ਰਧਾ : ਤੁਲਸੀ-ਸਾਲਿਗ੍ਰਾਮ ਵਿਆਹ ਦੇ ਸਬੰਧ ’ਚ ਤੁਲਸੀ ਮਾਤਾ ਨੂੰ ਲਾਈ ਮਹਿੰਦੀ
ਸ਼ੈਲੀ, ਪੰਜਾਬੀ ਜਾਗਰਣ, ਜਲੰਧਰ : ਸਥਾਨਕ ਸ਼ਹਿਰ ’ਚ ਪੈਂਦੇ ਇਲਾਕਾ ਕੋਟ ਕਿਸ਼ਨ ਚੰਦ ਦੇ ਅੰਨਪੂਰਨਾ ਮੰਦਰ ’ਚ ਕਾਰਤਿਕ ਮਹੀਨੇ ਦੇ ਆਂਵਲਾ ਪੂਜਨ ਮਹਾਉਤਸਵ ਦੇ ਤੀਜੇ ਦਿਨ ਆਂਵਲਾ ਨੌਮੀ ਦਾ ਤਿਉਹਾਰ ਸ਼ਰਧਾ ਨਾਲ ਮਨਾਇਆ ਗਿਆ। ਆਂਵਲਾ ਨੌਮੀ ਨੂੰ ਅਕਸ਼ੈ ਨੌਮੀ ਵੀ ਕਿਹਾ ਜਾਂਦਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ ਇਸ ਦਿਨ ਆਂਵਲੇ ਦੇ ਰੁੱਖ ਦੀ ਪੂਜਾ ਕਰਨ ਦਾ ਵਿਸ਼ੇਸ਼ ਮਹੱਤਵ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਆਂਵਲੇ ਦੇ ਰੁੱਖ ਵਿੱਚ ਭਗਵਾਨ ਵਿਸ਼ਨੂੰ ਦਾ ਵਾਸ ਹੁੰਦਾ ਹੈ ਤੇ ਰੁੱਖ ਦੀ ਪੂਜਾ ਕਰਨ ਨਾਲ ਭਗਵਾਨ ਵਿਸ਼ਨੂੰ ਦੀ ਪੂਜਾ ਦਾ ਫਲ ਮਿਲਦਾ ਹੈ। ਇਸ ਦਿਨ ਸਤਯੁਗ ਤੇ ਦੁਆਪਰ ਯੁਗ ਦੀ ਸ਼ੁਰੂਆਤ ਹੋਣ ਦੀ ਵੀ ਧਾਰਮਿਕ ਮਾਨਤਾ ਹੈ।
ਇਸ ਮੌਕੇ ਸ਼ਰਧਾਲੂਆਂ ਨੇ ਆਂਵਲੇ ਦੇ ਰੁੱਖ ਹੇਠਾਂ ਦੀਵੇ ਜਗਾਏ, ਰੁੱਖ ਦੇ ਤਣੇ 'ਤੇ ਮੌਲੀ ਬੰਨ੍ਹੀ ਅਤੇ ਪਰਿਕਰਮਾ ਕਰਕੇ ਪਰਿਵਾਰ ਦੀ ਸੁੱਖ-ਸ਼ਾਂਤੀ ਲਈ ਅਰਦਾਸ ਕੀਤੀ। ਸਵੇਰ ਤੋਂ ਹੀ ਮਾਂ ਅੰਨਪੂਰਨਾ ਦੇ ਦਰਸ਼ਨਾਂ ਲਈ ਮੰਦਰ ’ਚ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਲੱਗੀਆਂ। ਮਾਤਾ ਦੇ ਜੈਕਾਰੇ ਲਾਉਂਦਿਆਂ ਸ਼ਰਧਾਲੂਆਂ ਨੇ ਮਾਂ ਦੇ ਦਰਸ਼ਨ ਕੀਤੇ ਤੇ ਆਂਵਲੇ ਦੇ ਰੁੱਖ ਦੀ ਪੂਜਾ ਕੀਤੀ। ਸਾਰੇ ਦੇਵੀ-ਦੇਵਤਿਆਂ ਅੱਗੇ ਜੋਤ ਜਗਾ ਕੇ ਮੰਨਤਾਂ ਮੰਗੀਆਂ। ਦੇਰ ਰਾਤ ਤੱਕ ਦਰਸ਼ਨਾਂ ਅਤੇ ਪੂਜਾ ਦਾ ਸਿਲਸਿਲਾ ਜਾਰੀ ਰਿਹਾ। ਇਸ ਦੌਰਾਨ ਜਤਿੰਦਰ ਡੋਲੀ ਐਂਡ ਪਾਰਟੀ ਨੇ ਸੰਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਬੁੱਧਵਾਰ ਨੂੰ ਜਲੰਧਰ ਦੇ ਮੇਅਰ ਵਨੀਤ ਧੀਰ ਆਪਣੀ ਧਰਮਪਤਨੀ ਸ਼ਵੇਤਾ ਧੀਰ ਤੇ ਪਰਿਵਾਰਕ ਮਿੱਤਰਾਂ ਸਮੇਤ ਮਾਤਾ ਰਾਣੀ ਦੇ ਦਰਬਾਰ ’ਚ ਨਤਮਸਤਕ ਹੋਏ। ਇਸ ਦੌਰਾਨ ਸਹਿਗਲ ਪਰਿਵਾਰ ਵੱਲੋਂ ਮੰਦਰ ’ਚ ਕੜ੍ਹੀ-ਚੌਲ ਦਾ ਲੰਗਰ ਲਾਇਆ। ਗੌਰੀਸ਼ੰਕਰ ਮੰਦਰ ਦੇ ਪ੍ਰਧਾਨ ਜਤਿੰਦਰ ਮਹਾਜਨ ਸਾਥੀਆਂ ਸਮੇਤ ਮਾਤਾ ਦੇ ਦਰਬਾਰ ਵਿੱਚ ਨਤਮਸਤਕ ਹੋਏ। ਪਤੰਜਲੀ ਯੋਗ ਪੀਠ ਦੇ ਸੂਬਾ ਪ੍ਰਭਾਰੀ ਰਾਜੇਂਦਰ ਸ਼ਿੰਗਾਰੀ ਤੇ ਜ਼ਿਲ੍ਹਾ ਪ੍ਰਭਾਰੀ ਨਰੇਸ਼ ਸੇਠੀ ਵੀ ਸਾਥੀਆਂ ਸਮੇਤ ਪੁੱਜੇ।
ਤੁਲਸੀ-ਸਾਲਿਗ੍ਰਾਮ ਵਿਆਹ ਸਬੰਧੀ ਮੰਦਰ ’ਚ ਤੁਲਸੀ ਮਾਤਾ ਨੂੰ ਮਹਿੰਦੀ ਲਾਈ ਗਈ। ਤੁਲਸੀ ਮਾਤਾ ਦੇ ਨਾਲ ਮਹਿਲਾਵਾਂ ਨੇ ਵੀ ਮਹਿੰਦੀ ਲਗਵਾਈ ਤੇ ਧਾਰਮਿਕ ਰਸਮਾਂ ’ਚ ਉਤਸ਼ਾਹ ਨਾਲ ਹਿੱਸਾ ਲਿਆ। ਮੰਦਰ ਦੇ ਪ੍ਰਧਾਨ ਡਾ. ਅਨਿਲ ਜੋਤੀ, ਜਨਰਲ ਸਕੱਤਰ ਸ਼੍ਰੀ ਪ੍ਰਵੀਣ ਮਹਾਜਨ, ਸ਼੍ਰੀ ਭਾਰਤ ਭੂਸ਼ਣ ਜੋਤੀ, ਸ਼੍ਰੀ ਗੋਪਾਲ ਕ੍ਰਿਸ਼ਨ ਸੋਨੀ, ਸ਼੍ਰੀ ਈਸ਼ ਚੋਪੜਾ, ਸ਼੍ਰੀ ਰਾਘਵ ਜੋਤੀ, ਸ਼੍ਰੀ ਵਿਪਨ ਜੋਤੀ, ਸ਼੍ਰੀ ਰਾਕੇਸ਼ ਸ਼ਰਮਾ, ਸ਼੍ਰੀ ਪੰਕਜ ਜੋਤੀ, ਸ਼੍ਰੀ ਹਿਤੇਂਦਰ ਕਪੂਰ, ਸ਼੍ਰੀ ਰਾਜੇਂਦਰ ਜੋਤੀ, ਸ਼੍ਰੀ ਲੱਕੀ ਕਪਿਲਾ, ਸ਼੍ਰੀ ਪ੍ਰਦੀਪ ਸ਼ਰਮਾ, ਸ਼੍ਰੀ ਅਸ਼ਵਨੀ ਹਾਂਡਾ, ਸ਼੍ਰੀ ਰਾਜੇਸ਼ ਨੋਨਾ ਤੇ ਸਾਂਵਰਾ ਖਿੰਦੜੀਆ ਮਹਿਲਾ ਸੰਕੀਰਤਨ ਮੰਡਲ ਦੇ ਮੈਂਬਰ ਵੀ ਮੌਜੂਦ ਸਨ। ਸ਼ਰਧਾਲੂਆਂ ਨੇ ਆਂਵਲੇ ਦੇ ਰੁੱਖ ਹੇਠਾਂ ਦੀਵੇ ਜਗਾਏ, ਰੁੱਖ ਦੇ ਤਣੇ 'ਤੇ ਮੌਲੀ ਬੰਨ੍ਹੀ ਤੇ ਪਰਿਕਰਮਾ ਕਰਕੇ ਪਰਿਵਾਰ ਦੀ ਸੁੱਖ-ਸ਼ਾਂਤੀ ਲਈ ਅਰਦਾਸ ਕੀਤੀ। ਸਵੇਰ ਤੋਂ ਹੀ ਮਾਂ ਅੰਨਪੂਰਨਾ ਦੇ ਦਰਸ਼ਨਾਂ ਲਈ ਮੰਦਰ ’ਚ ਕਤਾਰਾਂ ਲੱਗੀਆਂ ਰਹੀਆਂ। ਜੈਕਾਰੇ ਲਾਉਂਦਿਆਂ ਸ਼ਰਧਾਲੂਆਂ ਨੇ ਮਾਂ ਦੇ ਦਰਸ਼ਨ ਕੀਤੇ ਅਤੇ ਮੰਦਰ ਵਿੱਚ ਸਥਿਤ ਆਂਵਲੇ ਦੇ ਰੁੱਖ ਦੀ ਪੂਜਾ ਕੀਤੀ। ਦੇਰ ਰਾਤ ਤੱਕ ਦਰਸ਼ਨਾਂ ਤੇ ਪੂਜਾ ਦਾ ਸਿਲਸਿਲਾ ਜਾਰੀ ਰਿਹਾ।