- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਪਾਹਜ ਆਸ਼ਰਮ ਗਊਸ਼ਾਲਾ ਵਿਖੇ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਗਈ ਗੋਪਾਸ਼ਟਮੀ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ
ਅਪਾਹਜ ਆਸ਼ਰਮ ਗਊਸ਼ਾਲਾ ’ਚ ਗੋਪਾਸ਼ਟਮੀ ਦਾ ਤਿਉਹਾਰ ਸਤਿਕਾਰ ਨਾਲ ਮਨਾਇਆ। ਇਸ ਮੌਕੇ ਰਵਾਇਤੀ ਰੀਤੀ-ਰਿਵਾਜਾਂ ਨਾਲ ਗਊ-ਮਾਤਾ ਦੀ ਪੂਜਾ ਕੀਤੀ। ਗਊ-ਮਾਤਾ ਦਾ ਆਸ਼ੀਰਵਾਦ ਲੈਣ ਲਈ ਸ਼ਰਧਾਲੂਆਂ ਨੇ ਧਾਰਮਿਕ ਕੰਮਾਂ ’ਚ ਹਿੱਸਾ ਲਿਆ। ਧਾਰਮਿਕ ਰਸਮਾਂ ਪੰਡਿਤ ਬਲਬੀਰ ਸ਼ਰਮਾ ਵੱਲੋਂ ਨਿਭਾਈਆਂ ਗਈਆਂ। ਇਸ ਮੌਕੇ ਸਹਿ-ਚੇਅਰਪਰਸਨ ਸੁਨੀਤਾ ਕਪੂਰ ਨੇ ਗੋਪਾਸ਼ਟਮੀ ਦੇ ਧਾਰਮਿਕ ਤੇ ਅਧਿਆਤਮਿਕ ਮਹੱਤਵ 'ਤੇ ਚਾਨਣਾ ਪਾਇਆ। ਹਿੰਦੂ ਸਨਾਤਨ ਪਰੰਪਰਾ ’ਚ ਇਹ ਤਿਉਹਾਰ ਗਊਆਂ ਪ੍ਰਤੀ ਪਿਆਰ, ਸਾਰੇ ਜੀਵਾਂ ਪ੍ਰਤੀ ਦਇਆ ਤੇ ਸੇਵਾ-ਭਾਵਨਾ ਦਾ ਪ੍ਰਤੀਕ ਹੈ। ਗਊ-ਮਾਤਾ ਮਨੁੱਖੀ ਹਿਰਦੇ ’ਚ ਪਿਆਰ, ਕਰੁਣਾ ਤੇ ਸਾਦਗੀ ਦੀਆਂ ਭਾਵਨਾਵਾਂ ਨੂੰ ਜਗਾਉਂਦੀ ਹੈ। ਉਨ੍ਹਾਂ ਅਪੀਲ ਕੀਤੀ ਕਿ ਉਹ ਗਊ ਸੇਵਾ ਨੂੰ ਸਮਰਪਿਤ ਉਪਰਾਲਿਆਂ ’ਚ ਸਰਗਰਮੀ ਨਾਲ ਯੋਗਦਾਨ ਪਾਉਣ ਤੇ ਸਹਿਯੋਗ ਦੇਣ। ਪੰਜਾਬ ਗਊ ਸੇਵਾ ਕਮਿਸ਼ਨ ਦੇ ਕਾਰਜਕਾਰੀ ਚੇਅਰਮੈਨ ਕੀਮਤੀ ਭਗਤ ਤੇ ਕੌਂਸਲਰ ਸੁਦੇਸ਼ ਭਗਤ ਇਸ ਸਮਾਗਮ ’ਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ 'ਹਵਨ ਯੱਗ' ’ਚ ਆਹੂਤੀਆਂ ਪਾਈਆਂ। ਕੀਮਤੀ ਭਗਤ ਨੇ ਸ਼ਰਧਾਲੂਆਂ ਨੂੰ 'ਗਊ ਮਾਤਾ' ਦੀ ਸੇਵਾ ਤੇ ਸੁਰੱਖਿਆ ’ਚ ਆਪਣਾ ਯੋਗਦਾਨ ਜਾਰੀ ਰੱਖਣ ਲਈ ਪ੍ਰੇਰਿਆ। ਹਰਪਾਲ ਸਿੰਘ ਨੇ 'ਅਪਾਹਜ ਆਸ਼ਰਮ' ਨੂੰ ਸਾਮਾਨ ਤੇ ਦਵਾਈਆਂ ਦਾਨ ਕੀਤੀਆਂ। ਆਸ਼ਰਮ ਦੇ ਚੇਅਰਮੈਨ ਤਰਸੇਮ ਕਪੂਰ ਨੇ ਉਨ੍ਹਾਂ ਨੂੰ ਯਾਦਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਆਰਕੇ ਭੰਡਾਰੀ, ਬ੍ਰਿਜ ਮਿੱਤਲ, ਸੁਭਾਸ਼ ਅਗਰਵਾਲ, ਮਨੋਹਰ ਲਾਲ ਸ਼ਰਮਾ, ਬਲਦੇਵ ਕਟਿਆਲ, ਸੰਜੇ ਸਭਰਵਾਲ, ਉਮੇਸ਼ ਢੀਂਗਰਾ, ਡਾ. ਜਗਦੀਪ ਸਿੰਘ, ਸੁਮਿਤ ਪੁਰੀ, ਨਿਧੀ ਪੁਰੀ, ਪ੍ਰਾਣ ਨਾਥ ਭੱਲਾ, ਦੇਸ਼ ਬੰਧੂ ਭੱਲਾ, ਲਲਿਤ ਭੱਲਾ, ਇੰਜੀਨੀਅਰ ਸ਼ੈਲਜਾ ਭੱਲਾ, ਭਾਵਨਾ ਸਭਰਵਾਲ, ਸੁਮਨ ਖੰਨਾ, ਡਾ. ਸੁਰਜੀਤ ਲਾਲ ਸਕੱਤਰ, ਰੈੱਡ ਕਰਾਸ ਸੁਸਾਇਟੀ ਤੇ ਚੰਦਰਮੋਹਨ ਪ੍ਰਭਾਕਰ ਸ਼ਾਮਲ ਸਨ।