- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੋ ਨਗਰਾਂ ਦੀ ਚਿਰੋਕਣੀ ਮੰਗ ਨੂੰ ਪਿਆ ਬੂਰ

-ਦੋ ਨਗਰਾਂ ਦੇ ਲੋਕਾਂ ਦੀ ਚਿਰੋਕਣੀ ਮੰਗ ਨੂੰ ਪਿਆ ਬੂਰ
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਇਲਾਕੇ ’ਚ ਦੋ ਨਗਰਾਂ ਦੀ ਚਿਰੋਕਣੀ ਮੰਗ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ। ਮੱਲ੍ਹੀਆਂ ਕਲਾਂ ਤੋਂ ਕੰਗ ਸਾਹਿਬ ਰਾਏ, ਤਲਵੰਡੀ ਭਰੋ ਤੱਕ ਪੌਣੇ ਚਾਰ ਕਿਲੋਮੀਟਰ ਦਾ ਲਿੰਕ ਸੜਕ ਦਾ ਟੋਟਾ ਜਿਸਦੀ ਹਾਲਤ ਬਦਤਰ ਹੋ ਚੁੱਕੀ ਸੀ ਤੇ ਰਾਹਗੀਰਾਂ ਦਾ ਲੰਘਣਾ ਵੀ ਮੁਸ਼ਕਲ ਹੋ ਚੁੱਕਾ ਸੀ। ਦੋਵੇਂ ਨਗਰਾਂ ਦੇ ਲੋਕ ਤੇ ਰਾਹਗੀਰ ਇਸ ਲਿੰਕ ਸੜਕ ਨੂੰ ਬਣਾਉਣ ਲਈ ਕਾਫੀ ਵਾਰ ਮੰਗ ਕਰ ਚੁੱਕੇ ਸਨ ਤੇ ਇਹ ਲਿੰਕ ਸੜਕ ਆਪਣੀ ਮੁਨਿਆਦ ਵੀ ਕਈ ਵਰ੍ਹਿਆਂ ਤੋਂ ਪੂਰੀ ਕਰ ਚੁੱਕੀ ਸੀ। ਇਸ ਲਿੰਕ ਸੜਕ ਨੂੰ ਬਣਾਉਣ ਲਈ ਨਗਰ ਵਾਸੀਆਂ ਵੱਲੋਂ ਹਲਕਾ ਨਕੋਦਰ ਦੀ ਵਿਧਾਇਕਾ ਇੰਦਰਜੀਤ ਕੌਰ ਮਾਨ ਨੂੰ ਕਈ ਵਾਰ ਬੇਨਤੀ ਕੀਤੀ ਪਰ ਚੱਲੋ ਥੋੜ੍ਹਾ ਦੇਰ ਨਾਲ ਹੀ ਸਹੀ ਪਰ ਵਿਧਾਇਕਾਂ ਇੰਦਰਜੀਤ ਕੌਰ ਮਾਨ ਦੀ ਮਿਹਰਬਾਨੀ ਸਦਕਾ ਇਹ ਲਿੰਕ ਸੜਕ ਬਣਨੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਦੋਵਾਂ ਪਿੰਡਾਂ ਦੇ ਵਾਸੀਆਂ ’ਚ ਖੁਸ਼ੀ ਦੀ ਲਹਿਰ ਹੈ। ਪਿੰਡ ਕੰਗ ਸਾਹਿਬ ਰਾਏ ਦੇ ਸਾਬਕਾ ਸਰਪੰਚ ਦਲਵੀਰ ਸਿੰਘ ਤੇ ਦੋਵੇਂ ਨਗਰਾਂ ਨੇ ਵਿਧਾਇਕਾਂ ਇੰਦਰਜੀਤ ਕੌਰ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸੜਕ ਬਣਨੀ ਬਹੁਤ ਜ਼ਰੂਰੀ ਸੀ ਕਿਉਂਕਿ ਆਮ ਲੋਕਾਂ ਦਾ ਲੰਘਣਾ ਮੁਸ਼ਕਲ ਹੋ ਰਿਹਾ ਸੀ। ਉਹ ਖ਼ੁਦ ਵੀ ਆਪਣੇ ਵੱਲੋਂ ਵਿਧਾਇਕਾ ਇੰਦਰਜੀਤ ਕੌਰ ਮਾਨ ਦਾ ਧੰਨਵਾਦ ਕਰਦੇ ਹਨ, ਕਿਉਂਕਿ ਉਹ ਵੀ ਪਿੰਡ ਕੰਗ ਸਾਹਿਬ ਰਾਏ ਦਾ ਹੀ ਵਸਨੀਕ ਹੈ, ਜਿਸ ਕਾਰਨ ਨਿੱਤ ਦਿਹਾੜੇ ਸਾਨੂੰ ਮੁਸ਼ਕਲਾਂ ਝੱਲਣੀਆਂ ਪੈਂਦੀਆਂ ਸਨ। ਇਸ ਸੜਕ ਸਬੰਧੀ ਜਦੋਂ ਮੰਡੀ ਬੋਰਡ ਦੇ ਐੱਸਡੀਓ ਅਸ਼ੋਕ ਕੁਮਾਰ ਨਾਲ ਫੋਨ ’ਤੇ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਹ ਲਿੰਕ ਸੜਕ 10 ਫੁੱਟ ਤੋਂ ਵਧਾ ਕੇ 18 ਫੁੱਟ ਕੀਤੀ ਜਾ ਰਹੀ ਹੈ। ਲਿੰਕ ਸੜਕ ਦੇ ਦੋਵੇਂ ਪਾਸੇ ਚਾਰ ਚਾਰ ਫੁੱਟ ਹੋਰ ਨਵੀਂ ਸੜਕ ਬਣਾਈ ਜਾਵੇਗੀ। ਇਸ ਪੌਣੇ 4 ਕਿਲੋਮੀਟਰ ਲਿੰਕ ਸੜਕ ਦੇ ਟੋਟੇ ’ਤੇ ਲੁੱਕ, ਬਜਰੀ ਤੋਂ ਬਿਨਾਂ ਮਟੀਰੀਅਲ ਦਾ ਖਰਚਾ 72 ਲੱਖ ਰੁਪਏ ਆਵੇਗਾ। ਇਸ ਉਪਰੰਤ ਜਦੋਂ ਲੁਕ ਬਜਰੀ ਪਾਈ ਜਾਵੇਗੀ ਤਾਂ ਉਸ ਦਾ ਖਰਚਾ ਅਲੱਗ ਹੋਵੇਗਾ। ਇਸ ਲਿੰਕ ਸੜਕ ਨੂੰ ਬਣਾਉਣ ਦਾ ਕੰਮ ਚੰਗੀ ਪੱਧਰ ’ਤੇ ਸ਼ੁਰੂ ਹੋ ਚੁੱਕਾ ਹੈ ਤੇ ਤੇ ਤਿੰਨ ਜੇਸੀਬੀ ਮਸ਼ੀਨਾਂ ਕੰਮ ਕਰ ਰਹੀਆਂ ਹਨ। ਇਸ ਨੂੰ ਬਹੁਤ ਜਲਦੀ ਵਧੀਆ ਤੇ ਸੁੰਦਰ ਬਣਾਇਆ ਜਾਵੇਗਾ। ਸੜਕ ਨੂੰ ਬਣਾਉਣ ਲਈ ਦੋਵੇਂ ਨਗਰਾਂ ਦੇ ਲੋਕਾਂ ਵੱਲੋਂ ਵਿਧਾਇਕਾ ਇੰਦਰਜੀਤ ਕੌਰ ਮਾਨ ਦਾ ਵਿਸ਼ੇਸ਼ ਧੰਨਵਾਦ ਕੀਤਾ ਜਾਂਦਾ ਹੈ।