- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦੜਾ-ਸੱਟਾ ਲਾਉਂਦੇ ਦੋ ਜਣੇ ਧਰੇ ਗਏ

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਸਥਾਨਕ ਥਾਣੇ ਦੀ ਪੁਲਿਸ ਵੱਲੋਂ ਦੋ ਜਣਿਆਂ ਨੂੰ ਦੜਾ-ਸੱਟਾ ਲਾਉਣ ਦੇ ਦੋਸ਼ ਹੇਠ ਧਰ ਲੈਣ ਦੀ ਸੂਚਨਾ ਹੈ। ਜਾਣਕਾਰੀ ਅਨੁਸਾਰ ਸੁਖਜਿੰਦਰ ਸਿੰਘ ਖਹਿਰਾ ਐੱਸਐੱਚਓ ਨੇ ਕਿਹਾ ਕਿ ਏਐੱਸਆਈ ਤੀਰਥ ਰਾਮ ਪੁਲਿਸ ਟੁਕੜੀ ਨਾਲ ਸੁਲਤਾਨਪੁਰ ਲੋਧੀ ਵਾਲੇ ਚੌਕ ’ਚ ਮੌਜੂਦ ਸੀ ਕਿ ਮੁਖ਼ਬਰ ਖ਼ਾਸ ਵੱਲੋਂ ਇਤਲਾਹ ਦਿੱਤੀ ਗਈ ਕਿ ਚਰਨਜੀਤ ਸਿੰਘ ਉਰਫ਼ ਚੰਨੀ ਨਿਵਾਸੀ ਹਾਊਸ ਨੰਬਰ 31, ਗਲੀ ਨੰਬਰ-2 ਟੈਗੋਰ ਨਗਰ ਜਲੰਧਰ ਤੇ ਅਨੀਕੇਤ ਕੁਮਾਰ ਉਰਫ਼ ਗੁੰਮੀ ਨਿਵਾਸੀ ਰੇਲਵੇ ਰੋਡ ਪੱਡਾ ਕਾਲੋਨੀ ਲੋਹੀਆਂ ਖ਼ਾਸ (ਜਲੰਧਰ), ਦੋਵੇਂ ਜਣੇ ਰਲ਼ ਕੇ ਸਾਬੂਵਾਲ ਰੋਡ ’ਤੇ ਸਥਿਤ ਜਨਤਾ ਦਾਣਾ ਮੰਡੀ ਦੇ ਨੇੜੇ ਦੁਕਾਨ ’ਚ ਦੜਾ-ਸੱਟਾ ਲਾਉਂਦੇ ਹਨ, ਜੋ ਹੁਣ ਵੀ ਦੁਕਾਨ ਵਿਚ ਕਾਫ਼ੀ ਲੋਕਾਂ ਨੂੰ ਇਕੱਠੇ ਕਰ ਕੇ ਦੜਾ-ਸੱਟਾ ਲਾ ਰਹੇ ਹਨ, ਜਿਨ੍ਹਾਂ ਨੂੰ ਮੌਕੇ ’ਤੇ ਹੀ ਕਾਬੂ ਕੀਤਾ ਜਾ ਸਕਦਾ ਹੈ। ਏਐੱਸਆਈ ਤੀਰਥ ਰਾਮ ਨੇ ਸਾਥੀ ਮੁਲਾਜ਼ਮਾਂ ਦੀ ਮਦਦ ਨਾਲ ਉਨ੍ਹਾਂ ਦੋਹਾਂ ਨੂੰ ਕਾਬੂ ਕਰਕੇ ਲਾਟਰੀ ਰੈਗੂਲੇਸ਼ਨ ਐਕਟ ਤਹਿਤ ਕਥਿਤ ਦੋਸ਼ੀਆਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ।