ਹੈਰੋਇਨ ਸਣੇ ਮਹਿਲਾ ਤਸਕਰ ਗ੍ਰਿਫਤਾਰ
ਹੈਰੋਇਨ ਸਮੇਤ ਮਹਿਲਾ ਤਸਕਰ ਗ੍ਰਿਫਤਾਰ
Publish Date: Tue, 17 Nov 2026 08:42 PM (IST)
Updated Date: Wed, 18 Nov 2026 04:07 AM (IST)
-ਗ੍ਰਿਫਤਾਰ ਮਹਿਲਾ ਖ਼ਿਲਾਫ਼ ਪਹਿਲਾਂ ਵੀ ਦਰਜ ਹਨ ਕਈ ਮਾਮਲੇ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਇੱਥੋਂ ਦੇ ਕਮਿਸ਼ਨਰੇਟ ਪੁਲਿਸ ਦੇ ਸੀਆਈਏ ਸਟਾਫ ਨੇ ਗਸ਼ਤ ਦੌਰਾਨ ਇਕ ਮਹਿਲਾ ਨੂੰ ਕਾਬੂ ਕਰਕੇ ਉਸਦੇ ਕਬਜ਼ੇ ’ਚੋਂ ਹੈਰੋਇਨ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ, ਜਦੋਂ ਉਹ ਸਕੂਟਰ ਨੰਬਰ ਪੀਬੀ-08-ਐੱਫਐੱਮ-7865 ’ਤੇ ਹੈਰੋਇਨ ਸਪਲਾਈ ਕਰਨ ਜਾ ਰਹੀ ਸੀ। ਇਸ ਸਬੰਧੀ ਏਸੀਪੀ ਡਿਟੈਕਟਿਵ ਅਮਰਬੀਰ ਸਿੰਘ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਰਵਿੰਦਰ ਕੁਮਾਰ ਦੀ ਅਗਵਾਈ ਹੇਠ ਰਾਮਾਮੰਡੀ ਪੁਲਿਸ ਗਸ਼ਤ ਕਰ ਰਹੀ ਸੀ, ਉਦੋਂ ਇਕ ਸਕੂਟਰ ’ਤੇ ਜਾ ਰਹੀ ਮਹਿਲਾ ਨੂੰ ਸ਼ੱਕ ਪੈਣ ’ਤੇ ਰੋਕਿਆ। ਜਦ ਉਸ ਮਹਿਲਾ ਦਾ ਨਾਂ ਪੁੱਛਿਆ ਤਾਂ ਉਸਨੇ ਆਪਣਾ ਨਾਮ ਕੋਮਲ ਪਤਨੀ ਮਨਦੀਪ ਵਾਸੀ ਪਿੰਡ ਉੱਚਾ ਧੌੜਾ ਕਪੂਰਥਲਾ ਦੱਸਿਆ। ਪੁਲਿਸ ਪਾਰਟੀ ਵੱਲੋਂ ਜਦ ਉਸ ਦੇ ਸਕੂਟਰ ਦੀ ਤਲਾਸ਼ੀ ਲਈ, ਤਾਂ ਡਿੱਕੀ ’ਚੋਂ ਹੈਰੋਇਨ ਬਰਾਮਦ ਹੋਈ ਜਿਸ ਦਾ ਵਜ਼ਨ ਕਰਨ ’ਤੇ ਉਹ 275 ਗ੍ਰਾਮ ਨਿਕਲੀ। ਜਿਸ ’ਤੇ ਕੋਮਲ ਨੂੰ ਗ੍ਰਿਫਤਾਰ ਕਰ ਲਿਆ। ਏਸੀਪੀ ਅਨੁਸਾਰ ਕੋਮਲ ਖ਼ਿਲਾਫ਼ ਥਾਣਾ ਰਾਮਾ ਮੰਡੀ ’ਚ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕਰ ਕੇ ਉਸ ਕੋਲੋਂ ਪੁੱਛਗਿੱਛ ਕਰਨ ਲਈ ਰਿਮਾਂਡ ਲਿਆ ਜਾ ਰਿਹਾ ਹੈ। ਪੁੱਛਗਿੱਛ ’ਚ ਸਾਹਮਣੇ ਆਇਆ ਹੈ ਕਿ ਕੋਮਲ ਖ਼ਿਲਾਫ਼ 2023 ’ਚ ਥਾਣਾ-7 ਤੇ ਥਾਣਾ ਸਦਰ ’ਚ ਪਹਿਲਾਂ ਵੀ ਐੱਨਡੀਪੀਐੱਸ ਦੇ ਮਾਮਲੇ ਦਰਜ ਹਨ।