- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਦਾ ਬਾਰ ਰੂਮ ਵਿਖੇ ਪਹੁੰਚਣ ’ਤੇ ਨਿੱਘਾ ਸਵਾਗਤ

ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸੱਦੇ ’ਤੇ ਮੰਗਲਵਾਰ ਨੂੰ ਜਲੰਧਰ ਦੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਤੇ ਡੀਸੀਪੀ ਮਨਪ੍ਰੀਤ ਸਿੰਘ ਢਿੱਲੋਂ ਵੱਲੋਂ ਬਾਰ ਰੂਮ ਦਾ ਦੌਰਾ ਕੀਤਾ, ਜਿੱਥੇ ਪ੍ਰਧਾਨ ਐਡਵੋਕੇਟ ਰਤਨ ਦੂਆ, ਸਕੱਤਰ ਅਮਰਿੰਦਰ ਸਿੰਘ ਥਿੰਦ, ਸਾਬਕਾ ਪ੍ਰਧਾਨ ਰਾਜ ਕੁਮਾਰ ਭੱਲਾ ਤੇ ਹੋਰ ਵਕੀਲਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਪ੍ਰਧਾਨ ਰਤਨ ਦੂਆ, ਸਕੱਤਰ ਅਮਰਿੰਦਰ ਸਿੰਘ ਥਿੰਦ, ਸਾਬਕਾ ਪ੍ਰਧਾਨ ਅਦਿੱਤਿਆ ਜੈਨ, ਰਾਜ ਕੁਮਾਰ ਭੱਲਾ ਸਾਬਕਾ ਪ੍ਰਧਾਨ, ਬਲਵਿੰਦਰ ਸਿੰਘ ਲੱਕੀ, ਜੇਪੀ ਸਿੰਘ, ਸੰਜੀਵ ਬਾਂਸਲ, ਕੇਡੀਐੱਸ ਰੰਧਾਵਾ ਨੇ ਜਿੱਥੇ ਇਕ ਪਾਸੇ ਸ਼ਹਿਰ ’ਚ ਵਧਦੇ ਜਾ ਰਹੇ ਅਪਰਾਧਾਂ ਤੇ ਨਸ਼ੇ ਪ੍ਰਤੀ ਪੁਲਿਸ ਕਮਿਸ਼ਨਰ ਦਾ ਧਿਆਨ ਦਿਵਾਇਆ। ਦੂਜੇ ਪਾਸੇ ਵਕੀਲਾਂ ਨਾਲ ਜੁੜੇ ਮੁੱਦਿਆਂ ਬਾਰੇ ਵੀ ਦੱਸਿਆ। ਵਕੀਲਾਂ ਅਨੁਸਾਰ ਜਦੋਂ ਵੀ ਕੋਈ ਐੱਫਆਈਆਰ ਦਰਜ ਹੁੰਦੀ ਹੈ ਤੇ ਉਸਨੂੰ ਉਸੇ ਵੇਲੇ ਪੁਲਿਸ ਦੀ ਸਾਈਟ ’ਤੇ ਅੱਪਲੋਡ ਕੀਤਾ ਜਾਵੇ ਜਦੋਂ ਐੱਫਆਈਆਰ ਦੇਰੀ ਨਾਲ ਅੱਪਲੋਡ ਹੁੰਦੀ ਹੈ ਤੇ ਐੱਫਆਈਆਰ ਲੈਣ ਲਈ ਕਾਫੀ ਪਰੇਸ਼ਾਨੀ ਝੱਲਣੀ ਪੈਂਦੀ ਹੈ ਤੇ ਕੇਸ ’ਚ ਵੀ ਦੇਰੀ ਹੁੰਦੀ ਹੈ। 7/51 ਦੇ ਕੇਸਾਂ ਦੀ ਪ੍ਰੋਸੀਡਿੰਗ ’ਚ ਵੀ ਸੁਧਾਰ ਲਿਆਉਣ ਦੀ ਵਕੀਲਾਂ ਨੇ ਮੰਗ ਕੀਤੀ ਤੇ ਨਾਲ ਹੀ ਕਿਹਾ ਕਿ ਜਦੋਂ ਮੁਕੱਦਮਾ ਦਰਜ ਹੋ ਗਿਆ ਹੈ ਤੇ ਉਸ ’ਚ ਇਨਕੁਆਇਰੀ ਮਾਰਕ ਕਰਕੇ ਗ੍ਰਿਫ਼ਤਾਰੀ ਨਹੀਂ ਰੁਕਣੀ ਚਾਹੀਦੀ। ਵਕੀਲਾਂ ਨੇ ਹੋਰ ਵੀ ਅਹਿਮ ਗੱਲਾਂ ’ਚ ਵਿਚਾਰ ਸਾਂਝੇ ਕਰਦਿਆਂ ਕੋਹਲੀ ਦੇ ਪਰਿਵਾਰ ’ਤੇ ਹੋਏ ਹਮਲੇ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਵੀ ਮੰਗ ਕੀਤੀ। ਸੀਪੀ ਸਤਿੰਦਰ ਸਿੰਘ ਨੇ ਭਰੋਸਾ ਦਿੱਤਾ ਕਿ ਵਕੀਲਾਂ ਨਾਲ ਜੁੜੇ ਮੁੱਦਿਆਂ ’ਤੇ ਧਿਆਨ ਦਿੱਤਾ ਜਾਵੇਗਾ ਤੇ ਇਨ੍ਹਾਂ ਨੂੰ ਹੱਲ ਕਰਨ ਨੂੰ ਪਹਿਲ ਦਿਆਂਗੇ ਇਸ ਦੌਰਾਨ ਹੋਰ ਵਕੀਲਾਂ ’ਚ ਸਾਬਕਾ ਸਕੱਤਰ ਰੋਹਿਤ ਗੰਭੀਰ, ਨਰਿੰਦਰ ਸਿੰਘ, ਸੁਦੇਸ਼ ਕੁਮਾਰੀ, ਅਨੂੰ ਸੋਢੀ, ਨਵਨੀਤ ਕੌਰ, ਨਰਿੰਦਰ ਪਾਲ ਸਿੰਘ ਜੱਜ, ਬਲਵਦਿੰਰ ਕੌਰ, ਏਰਿਕ ਕੁਮਾਰ, ਕੁਨਾਲ ਗੋਇਲ, ਰਵੀਸ਼ ਮਲਹੋਤਰਾ, ਰਾਕੇਸ਼ ਧੀਰ, ਜਗਪਾਲ ਸਿੰਘ ਧੁੱਪੜ, ਤੇਜਿੰਦਰ ਸਿੰਘ ਧਾਲੀਵਾਲ, ਜਤਿੰਦਰ ਅਰੋੜਾ (ਐਡਵੋਕੇਟ) ਮੌਜੂਦ ਸਨ।