- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਵੀਸ਼ਰੀ ਤੇ ਕਵੀ ਦਰਬਾਰ ਕਰਵਾਇਆ

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਪੰਜਾਬੀ ਲਿਖਾਰੀ ਸਭਾ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਕਵੀ ਦਰਬਾਰ ਤੇ ਮਹੀਨਾਵਾਰ ਸਮਾਗਮ ਸਭਾ ਦੇ ਸਰਪ੍ਰਸਤ ਬੇਅੰਤ ਸਿੰਘ ਸਰਹੱਦੀ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ, ਜਿਸ ਐਡਵੋਕੈਟ ਜੇਪੀ ਸਿੰਘ ਮੁੱਖ ਮਹਿਮਾਨ ਤੇ ਤਿੰਨ ਵਿਸ਼ੇਸ਼ ਮਹਿਮਾਨ ਦਲਬੀਰ ਸਿੰਘ ਰਿਆੜ, ਸੁਰਿੰਦਰ ਕੌਰ ਸਰਾਏ ਤੇ ਸ਼ਰਨਜੀਤ ਸਿੰਘ ਸ਼ਾਮਲ ਹੋਏ। ਇਨ੍ਹਾਂ ਸ਼ਖ਼ਸੀਅਤਾਂ ਨੂੰ ‘ਪੰਜਾਬੀ ਮਾਂ ਬੋਲੀ ਦਾ ਮਾਣ-ਸਨਮਾਨ’ ਦੇ ਕੇ ਸਨਮਾਨਿਤ ਕੀਤਾ। ਸਮਾਗਮ ’ਚ ਬੀਬੀ ਅਮਰ ਕੌਰ ਬੇਦੀ ਦੀ ਪੁਸਤਕ ‘ਸੁਚੱਜੀ ਜੀਵਨ ਸ਼ੈਲੀ’ ਵੀ ਲੋਕ ਅਰਪਿਤ ਕੀਤੀ। ਇਸ ਮੌਕੇ ਕਵੀ ਦਰਬਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ’ ਨੂੰ ਸਮਰਪਿਤ ਕਰਵਾਇਆ। ਜਿਸ ’ਚ ਸਕੂਲ ਦੇ ਵਿਦਿਆਰਥੀਆਂ ਨੇ ਕਵੀਸ਼ਰੀ ਤੇ ਧਾਰਮਿਕ ਗੀਤ, ਮਹਿੰਦਰ ਸਿੰਘ ਅਨੇਜਾ ਨੇ ਆਪਣੀ ਧਾਰਮਿਕ ਕਵਿਤਾ ਨਾਲ ਹਾਜ਼ਰੀ ਲਗਵਾਈ। ਸਮਾਗਮ ’ਚ ਹਰਲੀਨ ਕੌਰ ਗਾਖਲ, ਜੈਸਮੀਨ ਕੌਰ, ਹਰਕੋਮਲ ਕੌਰ, ਪਰਮਜੀਤ ਸਿੰਘ ਨੈਨਾ, ਕੁਲਵਿੰਦਰ ਸਿੰਘ ਗਾਖਲ (ਸਟੇਟ ਐਵਾਰਡੀ), ਅਬਨੀਤ ਕੌਰ, ਜਸਬੀਰ ਕੌਰ, ਅਮਰ ਸਿੰਘ ਅਮਰ, ਮੰਗਲਦੀਪ, ਡਾ. ਜਸਪ੍ਰੀਤ ਸਿੰਘ ਆਦਿ ਨੇ ਧਾਰਮਿਕ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ। ਪ੍ਰਧਾਨਗੀ ਮੰਡਲ ’ਚ ਬੇਅੰਤ ਸਿੰਘ ਸਰਹੱਦੀ, ਐਡਵੋਕੈਟ ਜੇਪੀ ਸਿੰਘ, ਦਲਬੀਰ ਸਿੰਘ ਰਿਆੜ, ਹਰਭਜਨ ਸਿੰਘ ਨਾਹਲ ਆਦਿ ਨੇ ਵਿਚਾਰ ਸਾਂਝੇ ਕਰਦੇ ਹੋਏ ਆਪੋ ਆਪਣੀਆਂ ਰਚਨਾਵਾਂ ਨਾਲ ਸਭ ਨੂੰ ਸਰਸ਼ਾਰ ਕੀਤਾ।