- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੁੱਖ ਯਜਮਾਨ ਗੌਤਮ ਕੁਕਰੇਜਾ ਪਰਿਵਾਰ ਨੂੰ ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਦਿੱਤਾ ਗਿਆ ਕਥਾ ਦਾ ਸੱਦਾ

-20 ਨਵੰਬਰ ਨੂੰ ਸਜਾਈ ਜਾਵੇਗੀ ਵਿਸ਼ਾਲ ਕਲਸ਼ ਯਾਤਰਾ
-22 ਤੋਂ 28 ਨਵੰਬਰ ਤੱਕ ਸਾਈਂ ਦਾਸ ਸਕੂਲ ਗਰਾਊਂਡ ’ਚ ਹੋਵੇਗੀ ਸ਼੍ਰੀਰਾਮ ਕਥਾ
ਸ਼ੈਲੀ, ਪੰਜਾਬੀ ਜਾਗਰਣ, ਜਲੰਧਰ : ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਸੰਚਾਲਿਤ ਲੋੜਵੰਦ ਬੱਚਿਆਂ ਦੀ ਸਿੱਖਿਆ ਨੂੰ ਸਮਰਪਿਤ ਮੰਥਨ ਪ੍ਰਕਲਪ ਦੇ ਸਹਿਯੋਗ ਲਈ ਜਲੰਧਰ ’ਚ ਵਿਸ਼ਾਲ ਸ਼੍ਰੀ ਰਾਮ ਕਥਾ ਕਰਵਾਈ ਜਾ ਰਹੀ ਹੈ। ਇਹ ਪਵਿੱਤਰ ਸਮਾਗਮ 22 ਤੋਂ 28 ਨਵੰਬਰ 2026 ਤੱਕ ਰੋਜ਼ਾਨਾ ਸ਼ਾਮ 6:00 ਵਜੇ ਤੋਂ ਰਾਤ 9:00 ਵਜੇ ਤੱਕ ਸਾਈਂ ਦਾਸ ਸਕੂਲ ਗਰਾਊਂਡ, ਪਟੇਲ ਚੌਕ, ਜਲੰਧਰ ਵਿਖੇ ਹੋਵੇਗਾ। ਇਸ ਸਮਾਗਮ ਦੇ ਮੁੱਖ ਯਜਮਾਨ ਗੌਤਮ ਕੁਕਰੇਜਾ ਪਰਿਵਾਰ ਹਨ। ਇਸੇ ਲੜੀ ਤਹਿਤ ਸਵਾਮੀ ਸੱਜਣਾਨੰਦ, ਸਾਧਵੀ ਪੱਲਵੀ ਭਾਰਤੀ ਸਾਧਵੀ ਸੁਮਨ ਭਾਰਤੀ ਤੇ ਸੰਸਥਾਨ ਦੇ ਹੋਰ ਪ੍ਰਤੀਨਿਧੀਆਂ ਵੱਲੋਂ ਗੌਤਮ ਕੁਕਰੇਜਾ ਪਰਿਵਾਰ ਦੇ ਨਿਵਾਸ ਸਥਾਨ 'ਤੇ ਪਹੁੰਚ ਕੇ ਉਨ੍ਹਾਂ ਨੂੰ ਵਿਧੀਵਤ ਸ੍ਰੀ ਰਾਮ ਕਥਾਮ੍ਰਿਤ ਦਾ ਸੱਦਾ ਦਿੱਤਾ। ਕਥਾ ਦੇ ਸ਼ੁਭ ਆਰੰਭ ਤੋਂ ਪਹਿਲਾਂ 20 ਨਵੰਬਰ ਨੂੰ ਸਵੇਰੇ 10:30 ਵਜੇ ਵਿਸ਼ਾਲ ਕਲਸ਼ ਯਾਤਰਾ ਸਜਾਈ ਜਾਵੇਗੀ। ਇਸ ਦੇ ਨਾਲ ਹੀ 29 ਨਵੰਬਰ ਨੂੰ ਹਵਨ-ਯੱਗ ਤੇ ਵੈਦਿਕ ਮੰਤਰਾਂ ਦੇ ਉਚਾਰਨ ਨਾਲ ਇਸ ਸੱਤ ਦਿਨਾ ਅਧਿਆਤਮਿਕ ਸਮਾਗਮ ਦੀ ਵਿਧੀਵਤ ਸੰਪੂਰਨਤਾ ਹੋਵੇਗੀ।