ਛੱਠ ਘਾਟਾਂ ’ਤੇ ਪੁੱਜੇ ਸ਼ਰਧਾਲੂ, ਚੜ੍ਹਦੇ ਸੂਰਜ ਨੂੰ ਅਰਘ ਦੇ ਕੇ ਸੰਪੰਨ ਕੀਤਾ ਵਰਤ ਛੱਠ ਘਾਟਾਂ ’ਤੇ ਸਵੇਰ ਹੋਣ ਤੋਂ ਪਹਿਲਾਂ ਹੀ ਪਹੁੰਚੇ ਸ਼ਰਧਾਲੂ, ਚੜ੍ਹਦੇ ਸੂਰਜ ਨੂੰ ਅਰਘ ਦੇ ਕੇ ਸੰਪੰਨ ਕੀਤਾ ਵਰਤ
Publish Date: Mon, 16 Nov 2026 08:54 PM (IST)
Updated Date: Tue, 17 Nov 2026 04:04 AM (IST)
ਪਾਣੀ ’ਚ ਖੜ੍ਹੇ ਹੋ ਕੇ ਸ਼ਰਧਾਲੂਆਂ ਨੇ ਨਿਭਾਈਆਂ ਪੂਰੀਆਂ ਧਾਰਮਿਕ ਰਸਮਾਂ- ਛੱਠ ਮਈਆ ਦੇ ਭਜਨ ਗਾਉਂਦੇ ਹੋਏ ਘਾਟਾਂ ਤੋਂ ਪਰਤੇ ਸ਼ਰਧਾਲੂ ਸ਼ੈਲੀ, ਪੰਜਾਬੀ ਜਾਗਰਣ, ਜਲੰਧਰ ਸੋਮਵਾਰ ਨੂੰ ਸਵੇਰ ਹੋਣ ਤੋਂ ਪਹਿਲਾਂ ਹੀ ਸ਼ਹਿਰ ਦੇ ਵੱਖ-ਵੱਖ ਛੱਠ ਘਾਟਾਂ ’ਤੇ ਸ਼ਰਧਾਲੂਆਂ ਦੀ ਆਮਦ ਸ਼ੁਰੂ ਹੋ ਗਈ। ਆਸਮਾਨ |ਚ ਹਨੇਰਾ ਅਤੇ ਠੰਢ ਹੋਣ ਦੇ ਬਾਵਜੂਦ ਸ਼ਰਧਾਲੂਆਂ ਦੇ ਉਤਸ਼ਾਹ |ਚ ਕੋਈ ਕਮੀ ਨਹੀਂ ਸੀ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਉਮਰ ਦੇ ਸ਼ਰਧਾਲੂ ਨੰਗੇ ਪੈਰੀਂ ਪੂਜਾ ਸਮੱਗਰੀ ਦੀਆਂ ਟੋਕਰੀਆਂ ਲੈ ਕੇ ਪਰਿਵਾਰ ਸਮੇਤ ਘਾਟਾਂ ’ਤੇ ਪਹੁੰਚੇ, ਜਿਵੇਂ ਹੀ ਆਸਮਾਨ |ਚੋਂ ਹਨੇਰਾ ਛਟਿਆ ਤੇ ਸੂਰਜ ਉਦੈ ਹੋਇਆ ਤਾਂ ਛੱਠ ਮਈਆ ਦੇ ਜੈਕਾਰਿਆਂ ਨਾਲ ਸਾਰੇ ਘਾਟ ਗੂੰਜ ਉੱਠੇ। ਛੱਠ ਵਰਤੀਆਂ ਨੇ ਧਾਰਮਿਕ ਗੀਤ ਗਾ ਕੇ ਤੇ ਆਤਿਸ਼ਬਾਜ਼ੀ ਕਰ ਕੇ ਸੂਰਜ ਦੇਵਤਾ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਚੜ੍ਹਦੇ ਸੂਰਜ ਨੂੰ ਅਰਘ ਦੇਣ ਦੀ ਰਸਮ ਸ਼ੁਰੂ ਹੋਈ। ਛੱਠ ਵਰਤੀਆਂ ਨੇ ਪਾਣੀ |ਚ ਖੜ੍ਹੇ ਹੋ ਕੇ ਵਿਧੀ-ਵਿਧਾਨ ਤੇ ਮੰਤਰ ਉਚਾਰਨ ਨਾਲ ਵਰਤ ਦੀ ਆਖਰੀ ਰਸਮ ਪੂਰੀ ਕੀਤੀ। ਸੂਰਜ ਉਪਾਸਨਾ ਤੇ ਸੰਤਾਨ ਦੀ ਲੰਮੀ ਉਮਰ ਦੀ ਕਾਮਨਾ ਨੂੰ ਸਮਰਪਿਤ 4 ਰੋਜ਼ਾ ਛੱਠ ਪੂਜਾ ਦੇ ਆਖਰੀ ਦਿਨ ਸ਼ਰਧਾਲੂਆਂ |ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਛੱਠੀ ਮਈਆ ਦੇ ਭਜਨ ਗਾਉਂਦੇ ਤੇ ਜੈਕਾਰਿਆਂ ਨਾਲ ਮਾਹੌਲ ਨੂੰ ਭਗਤੀਮਈ ਬਣਾਉਂਦੇ ਹੋਏ ਸ਼ਰਧਾਲੂਆਂ ਨੇ ਚੜ੍ਹਦੇ ਸੂਰਜ ਨੂੰ ਅਰਘ ਦਿੱਤਾ। ਸੰਤਾਨ ਦੀ ਪ੍ਰਾਪਤੀ ਤੇ ਪਤੀ ਤੇ ਸੰਤਾਨ ਦੀ ਲੰਮੀ ਉਮਰ ਦੀ ਕਾਮਨਾ ਨਾਲ 13 ਨਵੰਬਰ ਨੂੰ ਨਹਾਏ-ਖਾਏ ਦੀ ਰਸਮ ਨਾਲ ਛੱਠ ਪੂਜਾ ਮਹੋਤਸਵ ਦੀ ਸ਼ੁਰੂਆਤ ਹੋਈ ਸੀ। 14 ਨਵੰਬਰ ਨੂੰ ਖਰਨਾ ਦੀ ਰਸਮ ਤੋਂ ਬਾਅਦ 36 ਘੰਟੇ ਦਾ ਨਿਰਜਲਾ ਵਰਤ ਰੱਖ ਕੇ ਸੋਮਵਾਰ ਨੂੰ ਸੂਰਜ ਨੂੰ ਅਰਘ ਦੇਣ ਨਾਲ ਛੱਠ ਪੂਜਾ ਮਹੋਤਸਵ ਸੰਪੰਨ ਹੋ ਗਿਆ। ਇਸ ਮੌਕੇ ਸ਼ਰਧਾਲੂਆਂ ਨੇ ਧਾਰਮਿਕ ਗੀਤ ਗਾ ਕੇ ਤੇ ਆਤਿਸ਼ਬਾਜ਼ੀ ਕਰ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਬਾਕਸ ਛੱਠ ਪੂਜਾ ਸੰਪੰਨ ਕਰਵਾਉਣ ’ਚ ਸਹਿਯੋਗ ਦੇਣ ਵਾਲਿਆਂ ਦਾ ਕੀਤਾ ਸਨਮਾਨ ਛੱਠ ਪੂਜਾ ਦੇ ਸਫਲ ਆਯੋਜਨ ’ਚ ਸਹਿਯੋਗ ਦੇਣ ਵਾਲਿਆਂ ਦਾ ਸ਼੍ਰੀ ਛੱਠ ਪੂਜਾ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਕੀਤਾ ਗਿਆ। ਇਸ ਸਬੰਧੀ ਫੋਕਲ ਪੁਆਇੰਟ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਸੰਸਥਾ ਦੇ ਸੰਚਾਲਕ ਪੰਡਿਤ ਏਕੇ ਮਿਸ਼ਰਾ ਨੇ ਕਿਹਾ ਕਿ ਜ਼ਿਲ੍ਹੇ ਭਰ ’ਚ ਸਜਾਏ ਗਏ ਛੱਠ ਘਾਟਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਤੇ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੇ ਅਹਿਮ ਸਹਿਯੋਗ ਦਿੱਤਾ। ਇਸੇ ਤਰ੍ਹਾਂ ਮਕਸੂਦਾਂ ਸਬਜ਼ੀ ਮੰਡੀ ਫੜ੍ਹੀ ਐਸੋਸੀਏਸ਼ਨ ਦੇ ਪ੍ਰਧਾਨ ਰਵੀ ਸ਼ੰਕਰ ਗੁਪਤਾ ਨੇ ਕਿਹਾ ਕਿ ਪ੍ਰਸ਼ਾਸਨ ਤੇ ਆਗੂਆਂ ਦੇ ਸਹਿਯੋਗ ਨਾਲ ਹੀ ਛੱਠ ਪੂਜਾ ਵਿਧੀਵਤ ਢੰਗ ਨਾਲ ਸੰਪੰਨ ਹੋ ਸਕੀ ਹੈ। ਉਨ੍ਹਾਂ ਕਿਹਾ ਕਿ ਪੂਜਾ ਤੋਂ ਪਹਿਲਾਂ ਹੀ ਨਹਿਰਾਂ ’ਚ ਪਾਣੀ ਛੱਡੇ ਜਾਣ ਨਾਲ ਸ਼ਰਧਾਲੂਆਂ ਨੂੰ ਵੱਡੀ ਰਾਹਤ ਮਿਲੀ। ਇਸੇ ਤਰ੍ਹਾਂ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਨੂਰਮਹਿਲ ਸਥਿਤ ਸਤਿਸੰਗ ਆਸ਼ਰਮ ਦੇ ਦਿਵਯ ਸਰੋਵਰ ਵਿਖੇ ਲੋਕ ਆਸਥਾ ਦਾ ਮਹਾਪਰਵ ਛੱਠ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਦੋ ਰੋਜ਼ਾ ਸਮਾਗਮ ’ਚ ਜ਼ਿਲ੍ਹੇ ਭਰ ਤੋਂ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ। ਐਤਵਾਰ ਨੂੰ ਦਿਵਯ ਸਰੋਵਰ ਦੇ ਪਾਵਨ ਤਟ ’ਤੇ ਸ਼ਰਧਾਲੂਆਂ ਵੱਲੋਂ ਡੁੱਬਦੇ ਸੂਰਜ ਨੂੰ ਵਿਧੀਵਤ ਅਰਘ ਭੇਟ ਕੀਤਾ ਗਿਆ। ਇਸੇ ਦੌਰਾਨ ਰਾਤ 8 ਵਜੇ ਵਿਸ਼ੇਸ਼ ਭਜਨ ਸੰਧਿਆ ਕਰਵਾਈ ਗਈ, ਜਿਸ ’ਚ ਸੰਸਥਾਨ ਦੀ ਪ੍ਰਚਾਰਿਕਾ ਸਾਧਵੀ ਸੌਮਿਆ ਭਾਰਤੀ ਨੇ ਛੱਠ ਪਰਵ ਦੇ ਅੰਦਰ ਛੁਪੇ ਡੂੰਘੇ ਅਧਿਆਤਮਕ ਸੰਦੇਸ਼ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੂਰਜ ਉਪਾਸਨਾ ਦਾ ਇਹ ਪਰਵ ਸਿਰਫ਼ ਬਾਹਰੀ ਪੂਜਾ-ਅਰਚਨਾ ਨਹੀਂ ਸਗੋਂ ਆਪਣੇ ਅੰਦਰਲੇ ਆਤਮ-ਸੂਰਜ ਨੂੰ ਜਾਗ੍ਰਿਤ ਕਰਨ ਤੇ ਕੁਦਰਤ ਪ੍ਰਤੀ ਧੰਨਵਾਦ ਪ੍ਰਗਟ ਕਰਨ ਦਾ ਮਾਧਿਅਮ ਹੈ। ਇਸੇ ਤਰ੍ਹਾਂ ਸੋਮਵਾਰ ਸਵੇਰੇ 6.54 ਵਜੇ ਦਿਵਯ ਸਰੋਵਰ ਵਿਖੇ ਚੜ੍ਹਦੇ ਸੂਰਜ ਨੂੰ ਅਰਘ ਭੇਟ ਕਰ ਕੇ ਵਿਸ਼ਵ ਸ਼ਾਂਤੀ ਤੇ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਗਈ।