- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦਾ 756ਵਾਂ ਪ੍ਰਕਾਸ਼ ਦਿਹਾੜਾ ਸਥਾਨਕ ਬਾਬਾ ਨਾਮਦੇਵ ਭਵਨ ਵਿਖੇ ਮਨਾਇਆ ਗਿਆ। ਜਾਣਕਾਰੀ ਦਿੰਦਿਆਂ ਅਮਨਦੀਪ ਸਿੰਘ ਜੱਸਲ ਪ੍ਰਧਾਨ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਸਭਾ ਤੇ ਸਭਾ ਦੇ ਸਰਗਰਮ ਮੈਂਬਰਾਂ ਨੇ ਦੱਸਿਆ ਕਿ 13 ਨਵੰਬਰ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਅਰੰਭਤਾ ਕਰਵਾਈ ਗਈ ਸੀ, ਜਿਸ ਦੇ ਨਿਰਵਿਘਨ ਪਾਠਾਂ ਦੇ ਭੋਗ 15 ਨਵੰਬਰ ਨੂੰ ਪਾਏ ਜਾਣ ਉਪਰੰਤ ਭਾਈ ਅੰਮ੍ਰਿਤਪਾਲ ਸਿੰਘ ਹਜ਼ੂਰੀ ਰਾਗੀ ਦੇ ਜੱਥੇ ਵੱਲੋਂ ਗੁਰਬਾਣੀ ਤੇ ਭਗਤ ਬਾਬਾ ਨਾਮਦੇਵ ਦੀ ਰਚਿਤ ਬਾਣੀ ’ਚੋਂ ਸ਼ਬਦਾਂ ਦਾ ਰਸਭਿੰਨਾ ਕੀਰਤਨ ਕਰ ਕੇ ਸੰਗਤ ਨੂੰ ਨਿਹਾਲ ਕੀਤਾ ਗਿਆ। ਮੌਕੇ ’ਤੇ ਉਚੇਚੇ ਤੌਰ ’ਤੇ ਹਾਜ਼ਰ ਹੋਏ ਬੁਲਾਰਿਆਂ ਵੱਲੋਂ ਭਗਤ ਬਾਬਾ ਨਾਮਦੇਵ ਜੀ ਦੇ ਪਾਏ ਪੂਰਨਿਆਂ ’ਤੇ ਚੱਲਣ ਲਈ ਪ੍ਰੇਰਨਾ ਦਿੱਤੀ। ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਅਜੀਤ ਸਿੰਘ ਬੱਟੂ ਕਾਲਜੀਏਟ ਟੇਲਰਜ਼ ਜਲੰਧਰ ਵੱਲੋਂ ਪਤਵੰਤਿਆਂ ਤੇ ਸਮਾਗਮ ’ਚ ਅਹਿਮ ਯੋਗਦਾਨ ਪਾਉਣ ਵਾਲਿਆਂ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਸ੍ਰੀ ਸੁਆਮੀ ਜੈ ਰਾਮ ਗਿਰਿ ਜੀ ਪ੍ਰਾਚੀਨ ਸ਼ਿਵ ਮੰਦਰ ਲੋਹੀਆਂ ਵੱਲੋਂ ਵੀ ਸ਼ਿਰਕਤ ਕੀਤੇ ਜਾਣ ’ਤੇ ਉਨਾਂ ਨੂੰ ਗਰਮ ਲੋਈ ਤੇ ਮਾਇਆ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ, ਜਦਕਿ ਉਨਾਂ ਵੱਲੋਂ ਮਾਇਆ ਗੋਲਕ ’ਚ ਪਾ ਦਿੱਤੀ ਗਈ। ਸਟੇਜ ਸਕੱਤਰ ਦੀ ਸੇਵਾ ਮਨੋਹਰ ਸਿੰਘ ਕੰਬੋਜ ਗਿੱਦੜ ਪਿੰਡੀ ਵੱਲੋਂ ਬਾਖ਼ੂਬੀ ਨਿਭਾਈ ਗਈ। ਤਿੰਨੇ ਦਿਨ ਗੁਰੂ ਕਾ ਲੰਗਰ ਅਤੁੱਟ ਵਰਤਿਆ। ਇਸ ਮੌਕੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਵੱਲੋਂ ਗੁਰਦੀਪ ਸਿੰਘ ਚੇਅਰਮੈਨ ਯੱਕੋ ਪੁਰ ਕਲਾਂ, ਕੁਲਵੰਤ ਰਾਇ ਸ਼ਰਮਾ, ਬ੍ਰਿਜ ਭੁਪਿੰਦਰ ਸਿੰਘ ਲਾਲੀ ਸਾਬਕਾ ਗ੍ਰਹਿ ਮੰਤਰੀ ਪੰਜਾਬ, ਸੁਭਾਸ਼ ਚੰਦਰ ਕੌਂਸਲਰ ਪਤੀ, ਸ਼ਬਾਜ ਸਿੰਘ ਸਾਬਕਾ ਪ੍ਰਧਾਨ ਨਗਰ ਪੰਚਾਇਤ, ਬਲਦੇਵ ਸਿੰਘ ਸਾਬਕਾ ਕੌਂਸਲਰ, ਗੁਰਜੀਤ ਸਿੰਘ ਕੰਗ, ਗੁਰਬੀਰ ਸਿੰਘ ਕੰਗ ਦੋਵੇਂ ਸਾਬਕਾ ਕੌਂਸਲਰ, ਕੁਲਵਿੰਦਰ ਸਿੰਘ ਕਿੰਦੀ ਕੌਂਸਲਰ, ਬੀਬੀ ਹਰਜਿੰਦਰ ਕੌਰ ਕੌਂਸਲਰ, ਕਰਮ ਸਿੰਘ, ਮਨਜੀਤ ਸਿੰਘ ਬਿੱਟਾ, ਸ਼ਬਿੰਦਰ ਸਿੰਘ ਰੂਬੀ ਤੇ ਸੁਰਜੀਤ ਸਿੰਘ ਰਿਟਾ. ਜੇਈ ਆਦਿ ਹਾਜ਼ਰ ਸਨ।