- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਸਟੇਟ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਪੱਕੇ ਮੋਰਚੇ ਸੰਗਰੂਰ ਵਿਖੇ 18 ਨਵੰਬਰ ਨੂੰ ਸ਼ਮੂਲੀਅਤ ਕਰੇਗੀ - ਪਿਆਰਾ ਸਿੰਘ

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਟੇਟ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਵਿਸ਼ਾਲ ਮੀਟਿੰਗ ਪਿਆਰਾ ਸਿੰਘ ਪ੍ਰਧਾਨ ਦੀ ਪ੍ਰਧਾਨਗੀ ਹੇਠ ਜਥੇਬੰਦੀ ਦੇ ਦਫ਼ਤਰ ਜਲੰਧਰ ਵਿਖੇ ਹੋਈ। ਇਸ ਮੀਟਿੰਗ ’ਚ ਜਸਪਾਲ ਸਿੰਘ, ਜੋਗਿੰਦਰ ਸਿੰਘ, ਮਕਸੂਦਾ, ਸ਼ਾਮ ਸਿੰਘ, ਮਸੀਹ ਤਰਨ, ਰਕੇਸ਼ ਭੱਟੀ, ਜੋਗਿੰਦਰ ਸਿੰਘ, ਕਸ਼ਮੀਰ ਸਿੰਘ ਬਲ, ਕਸ਼ਮੀਰੀ ਲਾਲ, ਮਾਸਟਰ ਮਨੋਹਰ ਲਾਲ ਤੇ ਹੋਰ ਸਾਥੀ ਸ਼ਾਮਲ ਹੋਏ। ਸਭ ਤੋਂ ਪਹਿਲਾਂ ਵਿਛੜੇ ਪੈਨਸ਼ਨਰਜ਼ ਸਾਥੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਮੀਟਿੰਗ ’ਚ ਪੈਨਸ਼ਨਰ ਦੀਆਂ ਮੰਗਾਂ ’ਤੇ ਖੁੱਲ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਸਾਂਝੀ ਤਾਲਮੇਲ ਕਮੇਟੀ ਵੱਲੋਂ ਉਲੀਕੇ ਪ੍ਰੋਗਰਾਮ ਅਨੁਸਾਰ 13 ਤੋਂ 19 ਨਵੰਬਰ 2026 ਤੱਕ ਪੱਕਾ ਮੋਰਚਾ ਸੰਗਰੂਰ ਵਿਖੇ ਚੱਲ ਰਿਹਾ ਹੈ। ਇਸ ਮੋਰਚੇ ’ਚ ਸ਼ਾਮਲ ਹੋਣ ਲਈ ਇਕ ਬੱਸ ਭਰ ਕੇ ਜਲੰਧਰ ਤੋਂ ਪੈਨਸ਼ਨਰ ਦੀ ਪੱਕੇ ਮੋਰਚੇ ਸੰਗਰੂਰ ਵਿਖੇ ਸ਼ਾਮਲ ਹੋਵੇਗੀ। ਆਗੂਆਂ ਨੇ ਆਖਿਆ ਕਿ ਬਸ 18 ਨਵੰਬਰ ਨੂੰ 7 ਵਜੇ ਮਕਸੂਦਾਂ ਤੋਂ ਚੱਲੇਗੀ ਤੇ ਠੀਕ 7.30 ਵਜੇ ਬਿਰਸਾ ਬਿਹਾਰ, ਨੇੜੇ ਗੁਰੂ ਨਾਨਕ ਲਾਇਬਰੇਰੀ ਜਲੰਧਰ ਪਹੁੰਚੇਗੀ ਤੇ ਉਥੋਂ ਸੰਗਰੂਰ ਲਈ ਇਹ ਬੱਸ ਰਵਾਨਾ ਹੋਵੇਗੀ ਸਾਰੇ ਸਾਥੀ ਸਮੇਂ ਸਿਰ ਪਹੁੰਚਣ।