ਪੀਸੀਐੱਮ ਐੱਸਡੀ ਕਾਲਜ ਫਾਰ ਵੂਮੈਨ ਵਿਖੇ ਬਾਲ ਦਿਵਸ ਮਨਾਇਆ ਪੀਸੀਐੱਮ ਐੱਸਡੀ ਕਾਲਜ ਫਾਰ ਵੂਮੈਨ ਵਿਖੇ ਬਾਲ ਦਿਵਸ ਮਨਾਇਆ
Publish Date: Sun, 15 Nov 2026 06:42 PM (IST)
Updated Date: Mon, 16 Nov 2026 04:03 AM (IST)
ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਪੀਸੀਐੱਮ ਐੱਸਡੀ ਕਾਲਜ ਫਾਰ ਵੂਮੈਨ ਤੇ ਇਸਦੇ ਕਾਲਜੀਏਟ ਬਲਾਕ ਵੱਲੋਂ ਪੰਜਾਬੀ ਵਿਭਾਗ ਦੇ ਸਹਿਯੋਗ ਨਾਲ ਸਾਹਿਤਕ ਤੇ ਖੇਡ ਗਤੀਵਿਧੀਆਂ ਰਾਹੀਂ ਬਾਲ ਦਿਵਸ ਮਨਾਇਆ ਗਿਆ। ਪੰਜਾਬੀ ਵਿਭਾਗ ਦੀ ਅੰਮ੍ਰਿਤਾ ਪ੍ਰੀਤਮ ਸਾਹਿਤ ਸਭਾ ਨੇ ਆਈਕਿਊਏਸੀ ਦੀ ਦੇਖ-ਰੇਖ ਹੇਠ ਬਾਲ ਕਵਿਤਾ ਪਾਠ ਨੂੰ ਸਮਰਪਿਤ ਸੈਸ਼ਨ ਕਰਵਾਇਆ। ਵਿਦਿਆਰਥਣਾਂ ਨੇ ਵੱਖ-ਵੱਖ ਲੇਖਕਾਂ ਦੀਆਂ ਕਵਿਤਾਵਾਂ ਨੂੰ ਪੇਸ਼ ਕੀਤਾ, ਜਿਸ ’ਚ ਬਚਪਨ ਨਾਲ ਜੁੜੀਆਂ ਖੁਸ਼ੀਆਂ, ਸੁਪਨਿਆਂ, ਕੁਦਰਤ ਤੇ ਕੋਮਲ ਭਾਵਨਾਵਾਂ ਨੂੰ ਬਹੁਤ ਹੀ ਖੂਬਸੂਰਤੀ ਨਾਲ ਉਜਾਗਰ ਕੀਤਾ ਗਿਆ। ਇਨ੍ਹਾਂ ਜਸ਼ਨਾਂ ’ਚ ਖੇਡ ਭਾਵਨਾ ਦਾ ਰੰਗ ਭਰਨ ਲਈ, ਪੀਸੀਐੱਮ ਐੱਸਡੀ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਹਰਵਿੰਦਰ ਕੌਰ ਤੇ ਨਿਸ਼ਾ ਸ਼ਰਮਾ ਦੀ ਅਗਵਾਈ ਹੇਠਕਈ ਦਿਲਚਸਪ ਖੇਡ ਮੁਕਾਬਲੇ ਕਰਵਾਏ ਗਏ। ਵਿਦਿਆਰਥਣਾਂ ਨੇ ਖੋ-ਖੋ, ਨਿੰਬੂ-ਚਮਚ ਦੌੜ ਤੇ ਤਿੰਨ-ਟੰਗੀ ਦੌੜ ਵਰਗੀਆਂ ਖੇਡਾਂ ’ਚ ਉਤਸ਼ਾਹ ਨਾਲ ਹਿੱਸਾ ਲਿਆ। ਤਿੰਨ ਟੰਗੀ ਦੌੜ ’ਚ ਪ੍ਰੀਤ ਅਤੇ ਮੋਨਾਲਿਕਾ ਨੇ ਪਹਿਲਾ ਸਥਾਨ, ਅੰਮ੍ਰਿਤ ਤੇ ਭੂਮਿਕਾ ਨੇ ਦੂਜਾ, ਜਦਕਿ ਦੀਪਿਕਾ ਤੇ ਮੋਨਿਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਖੋ-ਖੋ ਮੁਕਾਬਲੇ ’ਚ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਜੇਤੂ ਰਹੀਆਂ। ਮੋਨਿਕਾ ਸ਼ਰਮਾ, ਰੂਹੀ ਤੇ ਮਹਿਕ ਸਮੇਤ ਫੈਕਲਟੀ ਮੈਂਬਰਾਂ ਨੇ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਦੀ ਹੌਸਲਾ-ਅਫਜ਼ਾਈ ਕੀਤੀ। ਸੰਸਥਾ ਦੇ ਪ੍ਰਧਾਨ ਨਰੇਸ਼ ਬੁਢੀਆ, ਸੀਨੀਅਰ ਮੀਤ ਪ੍ਰਧਾਨ ਤੇ ਪ੍ਰਿੰਸੀਪਲ ਡਾ. ਪੂਜਾ ਪਰਾਸ਼ਰ ਨੇ ਇਨ੍ਹਾਂ ਅਰਥਪੂਰਨ ਸਮਾਗਮਾਂ ਨੂੰ ਸਫ਼ਲ ਬਣਾਉਣ ਲਈ ਪੰਜਾਬੀ ਵਿਭਾਗ ਤੇ ਸਕੂਲ ਦੇ ਅਧਿਆਪਕ ਵਰਗ ਦੇ ਯਤਨਾਂ ਦੀ ਸ਼ਲਾਘਾ ਕੀਤੀ।