- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਰਾਮ ਕਥਾਮ੍ਰਿਤ ਦੇ ਸਮਾਗਮ ਲਈ ਰਵਿਸ਼ ਰਾਜ ਨੂੰ ਦਿੱਤਾ ਸੱਦਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਕਰਵਾਏ ਜਾ ਰਹੇ ਸ੍ਰੀ ਰਾਮ ਕਥਾਮ੍ਰਿਤ ਸਮਾਗਮ ਲਈ ਕਾਂਗਰਸ ਆਗੂ ਤੇ ਪੰਜਾਬ ਬ੍ਰਾਹਮਣ ਕਲਿਆਣ ਬੋਰਡ ਦੇ ਸਾਬਕਾ ਡਾਇਰੈਕਟਰ ਰਵਿਸ਼ ਰਾਜ ਸ਼ਰਮਾ ਨੂੰ ਸੱਦਾ ਦਿੱਤਾ ਗਿਆ। ਸੰਸਥਾਨ ਵੱਲੋਂ ਸਵਾਮੀ ਨੇ ਉਨ੍ਹਾਂ ਦੇ ਦਫ਼ਤਰ ਪਹੁੰਚ ਕੇ ਸੱਦਾ ਪੱਤਰ ਸੌਂਪਿਆ ਤੇ ਇਸ ਧਾਰਮਿਕ ਸਮਾਗਮ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਸਵਾਮੀ ਨੇ ਦੱਸਿਆ ਕਿ ਸ਼੍ਰੀ ਰਾਮ ਕਥਾਮ੍ਰਿਤ 22 ਤੋਂ 28 ਨਵੰਬਰ ਤੱਕ ਸਾਈਂ ਦਾਸ ਸਕੂਲ ਗਰਾਊਂਡ ਪਟੇਲ ਚੌਕ ਜਲੰਧਰ ਵਿਖੇ ਕਰਵਾਇਆ ਜਾਵੇਗਾ। ਇਸ ਦੌਰਾਨ ਸਾਧਵੀ ਸੁਸ਼੍ਰੀ ਸ਼੍ਰੇਯਾ ਭਾਰਤੀ ਜੀ ਹਰ ਰੋਜ਼ ਸ਼ਾਮ 6 ਵਜੇ ਤੋਂ ਰਾਤ 9 ਵਜੇ ਤੱਕ ਸ਼੍ਰੀ ਰਾਮ ਕਥਾ ਦੀ ਅੰਮ੍ਰਿਤਮਈ ਵਿਆਖਿਆ ਕਰਨਗੇ। ਉਨ੍ਹਾਂ ਦੱਸਿਆ ਕਿ 20 ਨਵੰਬਰ ਨੂੰ ਸਵੇਰੇ 11 ਵਜੇ ਵਿਸ਼ਾਲ ਕਲਸ਼ ਯਾਤਰਾ ਕੱਢੀ ਜਾਵੇਗੀ, ਜਦਕਿ 29 ਨਵੰਬਰ ਨੂੰ ਸਵੇਰੇ 9 ਵਜੇ ਹਵਨ ਯੱਗ ਕਰਵਾਇਆ ਜਾਵੇਗਾ। ਰਵਿਸ਼ ਰਾਜ ਸ਼ਰਮਾ ਨੇ ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਦੇ ਇਸ ਧਾਰਮਿਕ ਤੇ ਅਧਿਆਤਮਿਕ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼੍ਰੀ ਰਾਮ ਕਥਾ ਵਰਗੇ ਸਮਾਗਮ ਸਮਾਜ ’ਚ ਅਧਿਆਤਮਿਕ ਚੇਤਨਾ, ਨੈਤਿਕ ਕਦਰਾਂ-ਕੀਮਤਾਂ ਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਵਰਿੰਦਰ ਸਚਦੇਵਾ, ਸੀਨੀਅਰ ਕਾਂਗਰਸ ਆਗੂ ਸਮੀਰ ਲੂੰਬਾ, ਸੇਵਾ ਦਲ ਦੇ ਸਕੱਤਰ ਰਾਜਿੰਦਰ ਨੀਟਾ, ਵਿਸ਼ਾਲ ਸਭਰਵਾਲ, ਸੋਨੂੰ ਸ਼ਰਮਾ, ਪਰਮਜੀਤ ਬਲ ਤੇ ਸੁਖਦੇਵ ਸਿੰਘ ਆਦਿ ਵੀ ਮੌਜੂਦ ਸਨ।