- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਸਲ ਟੋਇਟਾ ਵੱਲੋਂ ‘ਹਾਈਲਕਸ ਆਫ-ਰੋਡ ਐਕਸਪੀਰੀਅੰਸ’ ਕੈਂਪੇਨ ਸਫਲਤਾਪੂਰਵਕ ਸੰਪੰਨ

ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਕੈਸਲ ਟੋਇਟਾ ਜਲੰਧਰ ਵੱਲੋਂ ਟੋਇਟਾ ਦੀ ਦਮਦਾਰ ਪਿਕਅੱਪ ਐੱਸਯੂਵੀ ਟੋਇਟਾ ਹਾਈਲਕਸ ਦੀਆਂ ਆਫ-ਰੋਡ ਸਮਰੱਥਾਵਾਂ ਦਾ ਪ੍ਰਦਰਸ਼ਨ ਕਰਨ ਲਈ 14 ਤੇ 15 ਨਵੰਬਰ ਨੂੰ ਏਕਲਵਿਆ ਸਕੂਲ ਗਰਾਊਂਡ ਪਰਤਾਪੁਰ ਜਲੰਧਰ ਵਿਖੇ ਇੱਕ ਵਿਸ਼ੇਸ਼ ‘ਹਾਈਲਕਸ ਆਫ-ਰੋਡ ਐਕਸਪੀਰੀਅੰਸ’ ਕੈਂਪੇਨ ਕਰਵਾਈ ਗਈ। ਇਸ ਮੌਕੇ ਕੈਸਲ ਟੋਇਟਾ ਦੇ ਡਾਇਰੈਕਟਰ ਸੰਜੇ ਹਾਂਡਾ, ਵਾਈਸ ਪ੍ਰੈਜ਼ੀਡੈਂਟ ਸਚਿਨ ਸ਼ਰਮਾ, ਜਨਰਲ ਮੈਨੇਜਰ ਅਰਵਿੰਦ ਤੇ ਟੋਇਟਾ ਕਿਰਲੋਸਕਰ ਦੇ ਨੁਮਾਇੰਦੇ ਪੰਕਜ ਆਨੰਦ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਦੌਰਾਨ ਵਾਈਸ ਪ੍ਰੈਜ਼ੀਡੈਂਟ ਸਚਿਨ ਸ਼ਰਮਾ ਨੇ ਦੱਸਿਆ ਕਿ ਕੈਂਪੇਨ ਦਾ ਮੁੱਖ ਉਦੇਸ਼ ਗਾਹਕਾਂ ਨੂੰ ਟੋਇਟਾ ਹਾਈਲਕਸ ਦੀ ਬਿਹਤਰੀਨ ਆਫ-ਰੋਡਿੰਗ ਸਮਰੱਥਾ, ਦਮਦਾਰ ਪਰਫਾਰਮੈਂਸ, ਮਜ਼ਬੂਤ ਬਣਾਵਟ ਤੇ ਔਖੇ ਰਸਤਿਆਂ ’ਤੇ ਸ਼ਾਨਦਾਰ ਡਰਾਈਵਿੰਗ ਅਨੁਭਵ ਤੋਂ ਜਾਣੂ ਕਰਵਾਉਣਾ ਸੀ। ਪ੍ਰੋਗਰਾਮ ਦੌਰਾਨ ਹਾਜ਼ਰ ਪਤਵੰਤਿਆਂ ਨੇ ਟੋਇਟਾ ਹਾਈਲਕਸ ਦੀ ਮਜ਼ਬੂਤੀ, ਦਮਦਾਰ ਇੰਜਣ, ਸ਼ਾਨਦਾਰ ਟਾਰਕ ਤੇ ਚੁਣੌਤੀਪੂਰਨ ਰਸਤਿਆਂ ’ਤੇ ਇਸ ਦੀ ਸ਼ਾਨਦਾਰ ਸਮਰੱਥਾ ਦੀ ਸ਼ਲਾਘਾ ਕੀਤੀ। ਟੋਇਟਾ ਕਿਰਲੋਸਕਰ ਦੇ ਨੁਮਾਇੰਦੇ ਪੰਕਜ ਆਨੰਦ ਤੇ ਜਨਰਲ ਮੈਨੇਜਰ ਅਰਵਿੰਦ ਰਾਜਪੂਤ ਨੇ ਕਿਹਾ ਕਿ ਕੰਪਨੀ ਦਾ ਉਦੇਸ਼ ਗਾਹਕਾਂ ਨੂੰ ਸਿਰਫ਼ ਵਾਹਨ ਉਪਲਬਧ ਕਰਵਾਉਣਾ ਹੀ ਨਹੀਂ, ਸਗੋਂ ਉਨ੍ਹਾਂ ਨੂੰ ਬਿਹਤਰ ਅਨੁਭਵ ਤੇ ਵਿਸ਼ਵ ਪੱਧਰੀ ਆਟੋਮੋਬਾਈਲ ਤਕਨੀਕ ਨਾਲ ਜੋੜਨਾ ਵੀ ਹੈ। ਇਸ ਤਰ੍ਹਾਂ ਦੇ ਵਿਸ਼ੇਸ਼ ਕੈਂਪੇਨ ਗਾਹਕਾਂ ਨਾਲ ਮਜ਼ਬੂਤ ਸਬੰਧ ਬਣਾਉਣ ਤੇ ਟੋਇਟਾ ਬ੍ਰਾਂਡ ਪ੍ਰਤੀ ਵਿਸ਼ਵਾਸ ਨੂੰ ਹੋਰ ਪੱਕਾ ਕਰਨ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ।