ਪਿੰਡ ਦੀਵਾਲੀ ’ਚ ਲਗਾਇਆ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਪਿੰਡ ਦਿਵਾਲੀ 'ਚ ਲਗਾਇਆ ਅੱਖਾਂ ਦਾ ਮੁਫ਼ਤ ਜਾਂਚ ਕੈਸ਼ਪ
Publish Date: Sun, 15 Nov 2026 07:44 PM (IST)
Updated Date: Sun, 15 Nov 2026 07:45 PM (IST)
ਲਵਦੀਪ ਬੈਂਸ, ਪੰਜਾਬੀ ਜਾਗਰਣ ਪਤਾਰਾ/ਜਲੰਧਰ ਕੈਂਟ : ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਪਿੰਡ ਦੀਵਾਲੀ ਵਿਖੇ ਲਗਾਇਆ ਗਿਆ। ਇਸ ਸਬੰਧੀ ਭਾਈ ਯਸ਼ਪਾਲ ਸਿੰਘ (ਯੂਐੱਸਏ) ਭਾਈ ਬਲਜਿੰਦਰ ਸਿੰਘ ਦੀਵਾਲੀ ਤੇ ਪ੍ਰਬੰਧਕਾਂ ਨੇ ਦੱਸਿਆ ਕੀ ਗੁਰਦੁਆਰਾ ਨੌਰਦਨ ਨਿਵਾਡਾ ਸਿੱਖ ਸੁਸਾਇਟੀ ਰੀਨੋ ਅਮਰੀਕਾ ਤੇ ਗੁਰਮੇਜ ਸਿੰਘ ਜੂਤਲਾ (ਯੂਐੱਸਏ) ਦੇ ਸਮੂਹ ਪਰਿਵਾਰ ਵੱਲੋਂ ਤੇ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਅੱਖਾਂ ਦੀ ਜਾਂਚ ਤੇ ਆਪ੍ਰੇਸ਼ਨ ਕੈਂਪ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਲਗਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਮੁਫ਼ਤ ਜਾਂਚ ਕੈਂਪ ’ਚ ਕਰੀਬ 300 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ’ਚੋਂ 80 ਮਰੀਜ਼ ਅੱਖਾਂ ਦੇ ਆਪ੍ਰੇਸ਼ਨ ਕੀਤੇ ਜਾਣ ਲਈ ਚੁਣੇ ਗਏ ਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ। ਜੱਥੇਦਾਰ ਤਰਸੇਮ ਸਿੰਘ ਤੇ ਕਰਨੈਲ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਅਕਾਲ ਹਸਪਤਾਲ ਜਲੰਧਰ ਦੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਅੱਖਾਂ ਦਾ ਚੈੱਕਅਪ ਕੀਤਾ ਗਿਆ। ਭਾਈ ਬਲਜਿੰਦਰ ਸਿੰਘ ਦੀਵਾਲੀ ਨੇ ਦੱਸਿਆ ਕੀ ਇਸ ਕੈਂਪ ’ਚ ਐੱਨਆਰਆਈ ਗੁਰਮੇਜ ਸਿੰਘ ਜੂਤਲਾ, ਕਮਲਜੀਤ ਕੌਰ ਜੂਤਲਾ, ਸਤਿੰਦਰ ਸਿੰਘ ਜੂਤਲਾ, ਅਮਨਦੀਪ ਕੌਰ, ਬਲਵੀਰ ਸਿੰਘ ਸਾਬਕਾ ਸਰਪੰਚ, ਸ਼ਾਨਵੀਰ ਸਿੰਘ, ਕਬੀਰ ਸਿੰਘ ਜਸਨੂਰ ਕੌਰ ਆਦਿ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਕੈਂਪ ਦੌਰਾਨ ਗਿਆਨੀ ਅਮਰਜੀਤ ਸਿੰਘ ਮਿਗਲਾਨੀ, ਸਰਪੰਚ ਸੰਦੀਪ ਕੁਮਾਰ, ਰਕੇਸ਼ ਕੁਮਾਰ, ਧਰਮਵੀਰ ਧੱਮਾ, ਪਰਮਜੀਤ ਸਿੰਘ ਪੰਮੀ ਸਿਮਰਨ ਸਿੰਘ, ਕਮਲਜੀਤ ਸਿੰਘ ਕਮਲ, ਗਿਆਨੀ ਗੁਰਦਿੱਤ ਸਿੰਘ, ਜੱਥੇਦਾਰ ਇੰਦਰਜੀਤ ਸਿੰਘ ਸ਼ੇਰਗਿੱਲ ਆਦਿ ਹਾਜ਼ਰ ਸਨ।