- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਦਿਸ਼ਾ ਦੀਪ ਤੇ ਏਬੀ ਫਾਊਂਡੇਸ਼ਨ ਵੱਲੋਂ ਵੀਰ ਬਾਲ ਦਿਵਸ ਤੇ ਬੱਚਿਆਂ ਨੂੰ ਬੂਟ-ਜੁਰਾਬਾਂ, ਸਟੇਸ਼ਨਰੀ ਤੇ ਫਲ ਵੰਡੇ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਵੀਰ ਬਾਲ ਦਿਵਸ ਦੇ ਮੌਕੇ ’ਤੇ ਦਿਸ਼ਾਦੀਪ ਐੱਨਜੀਓ ਤੇ ਏਬੀ ਫਾਊਂਡੇਸ਼ਨ ਵੱਲੋਂ ਚੁੱਗਿੱਟੀ ਵਿਖੇ ਮਜ਼ਦੂਰ ਬੱਚਿਆਂ ਲਈ ਚਲਾਏ ਜਾ ਰਹੇ ਸਕੂਲ ’ਚ ਲੋੜਵੰਦ ਬੱਚਿਆਂ ਲਈ ਵਿਸ਼ੇਸ਼ ਵੰਡ ਸਮਾਗਮ ਕਰਵਾਇਆ ਗਿਆ। ਇਸ ਮੌਕੇ ਬੱਚਿਆਂ ਨੂੰ ਸਕੂਲ ਦੇ ਬੂਟ-ਜੁਰਾਬਾਂ, ਸਟੇਸ਼ਨਰੀ ਤੇ ਫਲ ਵੰਡੇ ਗਏ। ਸਮਾਗਮ ਦਾ ਮਕਸਦ ਸਾਹਿਬਜ਼ਾਦਿਆਂ-ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦੀ ਬਹਾਦਰੀ ਤੇ ਮਹਾਨ ਕੁਰਬਾਨੀ ਨੂੰ ਯਾਦ ਕਰਨਾ ਤੇ ਨਵੀਂ ਪੀੜ੍ਹੀ ਨੂੰ ਸੱਚ, ਸਾਹਸ ਤੇ ਮਨੁੱਖਤਾ ਦੇ ਰਾਹ ’ਤੇ ਤੁਰਨ ਲਈ ਪ੍ਰੇਰਿਤ ਕਰਨਾ ਸੀ। ਇਸ ਮੌਕੇ ਏਬੀ ਫਾਊਂਡੇਸ਼ਨ ਦੇ ਕਰਤਾ-ਧਰਤਾ ਤੇ ਪ੍ਰਸਿੱਧ ਸਰਜਨ ਡਾ. ਹਰਮੀਤ ਪਾਲ ਸਿੰਘ ਤੇ ਲਾਇਨ ਐੱਸਐੱਮ ਸਿੰਘ, ਸੰਸਥਾਪਕ ਤੇ ਚੀਫ਼, ਦਿਸ਼ਾਦੀਪ ਐੱਨਜੀਓ ਨੇ ਕਿਹਾ ਕਿ ਵੀਰ ਬਾਲ ਦਿਵਸ ਸਿਰਫ਼ ਯਾਦ ਕਰਨ ਦਾ ਦਿਨ ਨਹੀਂ, ਸਗੋਂ ਬੱਚਿਆਂ ’ਚ ਬਹਾਦਰੀ, ਕੁਰਬਾਨੀ ਤੇ ਨੈਤਿਕ ਕਦਰਾਂ-ਕੀਮਤਾਂ ਜਗਾਉਣ ਦਾ ਦਿਨ ਹੈ। ਉਨ੍ਹਾਂ ਕਿਹਾ ਕਿ ਏਬੀ ਫਾਊਂਡੇਸ਼ਨ ਲੋੜਵੰਦ ਬੱਚਿਆਂ ਦੀ ਪੜ੍ਹਾਈ ਤੇ ਭਲਾਈ ਲਈ ਅੱਗੇ ਵੀ ਇਨ੍ਹਾਂ ਦੀ ਬਾਂਹ ਫੜਦੀ ਰਹੇਗੀ। ਸਮਾਗਮ ’ਚ ਸਰਬਜੀਤ ਕੌਰ, ਚੇਅਰਮੈਨ, ਇਸਤਰੀ ਵਿੰਗ, ਅਨੁਰਾਧਾ ਵਧਾਵਨ, ਸਮਾਜ ਸੇਵਿਕਾ ਤੇ ਸਕੂਲ ਸੰਚਾਲਿਕਾ, ਤਰਸੇਮ ਜਲੰਧਰੀ, ਉਪ ਪ੍ਰਧਾਨ, ਰੇਣੂ ਨਾਗਪਾਲ, ਮਦਨ, ਰਜਨੀ ਤੇ ਸ਼ੈਲ ਅਗਰਵਾਲ ਨੇ ਬੱਚਿਆਂ ਨੂੰ ਬੂਟ-ਜੁਰਾਬਾਂ, ਸਟੇਸ਼ਨਰੀ ਤੇ ਫਲ ਵੰਡੇ ਤੇ ਉਨ੍ਹਾਂ ਨੂੰ ਮਨ ਲਗਾ ਕੇ ਪੜ੍ਹਨ ਤੇ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਬੱਚਿਆਂ ਨੇ ਤੋਹਫ਼ੇ ਮਿਲਣ ’ਤੇ ਖੁਸ਼ੀ ਜ਼ਾਹਰ ਕੀਤੀ। ਅਨੁਰਾਧਾ ਵਧਾਵਨ ਨੇ ਸੰਸਥਾਵਾਂ ਦਾ ਧੰਨਵਾਦ ਕੀਤਾ। ਪ੍ਰਬੰਧਕਾਂ ਨੇ ਭਵਿੱਖ ’ਚ ਵੀ ਇਸ ਤਰ੍ਹਾਂ ਦੇ ਸੇਵਾ ਕਾਰਜ ਜਾਰੀ ਰੱਖਣ ਦਾ ਭਰੋਸਾ ਦਿੱਤਾ।