- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁੱਚਾ ਸਿੰਘ ਨੂੰ ਭਰਪੂਰ ਸ਼ਰਧਾਂਜਲੀਆਂ

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਸੁੱਚਾ ਸਿੰਘ ਮੁੱਤੀ ਨਮਿਤ ਕੀਰਤਨ ਤੇ ਅੰਤਿਮ ਅਰਦਾਸ ਉਪਰੰਤ ਉਨ੍ਹਾਂ ਨੂੰ ਭਰਪੂਰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਉਹ 4 ਨਵੰਬਰ ਨੂੰ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ। 14 ਨਵੰਬਰ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਨ੍ਹਾਂ ਦੇ ਨਿਵਾਸ ਸਥਾਨ ਹਾਜੀਪੁਰ ਵਿਖੇ ਪਾਏ ਗਏ। ਇਸ ਉਪਰੰਤ ਗੁਰਦੁਆਰਾ ਸਿੰਘ ਸਭਾ ਸ਼ਾਹਕੋਟ ਵਿਖੇ ਭਾਈ ਗੁਰਜੰਟ ਸਿੰਘ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਾਲਿਆਂ ਦੇ ਕੀਰਤਨੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ। ਕੀਰਤਨੀ ਜਥੇ ਨੇ ਜ਼ਿੰਦਗੀ ਮੌਤ ਦੇ ਪ੍ਰਸੰਗ ’ਚ ਵਿਆਖਿਆ ਕੀਤੀ। ਇਸ ਮੌਕੇ ਹੋਏ ਸ਼ਰਧਾਂਜਲੀ ਸਮਾਗਮ ’ਚ ਭਾਈ ਸੁਖਮਾਨ ਸਿੰਘ ਨੇ ਭਾਵਪੂਰਤ ਸ਼ਬਦਾਂ ਰਾਹੀਂ ਸੁੱਚਾ ਸਿੰਘ ਹੁਰਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਨੇ ਸੁੱਚਾ ਸਿੰਘ ਨਾਲ ਆਪਣੇ ਮੇਲ ਜੋਲ ਨੂੰ ਵੀ ਯਾਦ ਕੀਤਾ। ਉੱਘੇ ਸਮਾਜ ਸੇਵਕ ਤੇ ਮੁੱਤੀ ਪਰਿਵਾਰ ਦੇ ਨੇੜਲੇ ਰਿਸ਼ਤੇਦਾਰ ਹਰਬੰਸ ਸਿੰਘ ਚੰਦੀ ਨੇ ਜਿੱਥੇ ਸੁੱਚਾ ਸਿੰਘ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ, ਉੱਥੇ ਹਾਜ਼ਰ ਸੰਗਤ ਨੂੰ ਗੁਰਬਾਣੀ ਨੂੰ ਹਿਰਦੇ ’ਚ ਵਸਾ ਕੇ ਇਸ ਅਨੁਸਾਰ ਜੀਵਨ ਬਸਰ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਨੇ ਪੋਥੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਤਿਹਾਸਕ ਪੱਖ ਨੂੰ ਵੀ ਸੰਗਤਾਂ ਦੇ ਸਨਮੁਖ ਰੱਖਿਆ। ਸ਼ਰਧਾਂਜਲੀ ਸਮਾਗਮ ’ਚ ਸ਼ੋਕ ਮਤੇ ਵੀ ਆਏ। ਇਨ੍ਹਾਂ ’ਚ ਭਾਜਪਾ ਹਲਕਾ ਸ਼ਾਹਕੋਟ ਦੇ ਆਗੂ ਰਾਣਾ ਹਰਦੀਪ ਸਿੰਘ, ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਐਡਵੋਕੇਟ ਬਚਿੱਤਰ ਸਿੰਘ ਕੋਹਾੜ, ਆੜ੍ਹਤੀ ਐਸੋਸੀਏਸ਼ਨ ਸ਼ਾਹਕੋਟ ਤੇ ਪ੍ਰੈੱਸ ਕਲੱਬ ਸ਼ਾਹਕੋਟ ਵੱਲੋਂ ਆਏ ਸੋਕ ਮਤੇ ਸ਼ਾਮਲ ਸਨ। ਇਸ ਮੌਕੇ ਸੇਵਾਮੁਕਤ ਏਡੀਸੀ ਸੁਖਵਿੰਦਰ ਸਿੰਘ ਮਰਾੜ, ਮਾਰਕੀਟ ਕਮੇਟੀ ਮਹਿਤਪੁਰ ਦੇ ਸਾਬਕਾ ਚੇਅਰਮੈਨ ਬਲਕਾਰ ਸਿੰਘ ਚੱਠਾ, ਚਾਨਣ ਸਿੰਘ ਚੰਦੀ ਸਪੋਰਟਸ ਕਲੱਬ ਕਾਸੂਪੁਰ ਦੇ ਜਥੇਬੰਦਕ ਸਕੱਤਰ ਕੰਵਰਜੀਤ ਸਿੰਘ ਲਵਲੀ ਚੰਦੀ, ਵਿੱਕੀ ਗੋਇਲ, ਮੰਡੀ ਕਮੇਟੀ ਸ਼ਾਹਕੋਟ ਦੇ ਪ੍ਰਧਾਨ ਸੰਜੀਵ ਗੁਪਤਾ, ਸਤਿੰਦਰ ਪਾਲ ਸਿੰਘ ਸੋਨੂੰ ਨੰਬਰਦਾਰ ਕਿਲੀ, ਅਕਾਲੀ ਦਲ (ਬ) ਦੇ ਆਗੂ ਜਸਵੀਰ ਸਿੰਘ ਸ਼ੀਰਾ, ਭਾਈ ਕਿਰਪਾਲ ਸਿੰਘ ਸੈਦਪੁਰ ਝਿੜੀ, ਕੁਲਵਿੰਦਰ ਸਿੰਘ ਜੋੜਾ ਆਦਿ ਮੌਜੂਦ ਸਨ।