ਨਕੋਦਰ ਪਹੁੰਚੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਾਈਕਲ ਰੈਲੀ ਨਕੋਦਰ ਪਹੁੰਚੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਾਈਕਲ ਰੈਲੀ।
Publish Date: Sat, 14 Nov 2026 08:18 PM (IST)
Updated Date: Sat, 14 Nov 2026 08:21 PM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ ਮੱਲੀਆਂ ਕਲਾਂ : ਪੰਜਾਬ ਦੀ ਸਿਆਸਤ ਵਿੱਚ ਚਰਚਾ ਦਾ ਵਿਸ਼ਾ ਬਣੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਾਈਕਲ ਰੈਲੀ ਅੱਜ ਨਕੋਦਰ ਵਿਖੇ ਪਹੁੰਚੀ। ਇਸ ਮੌਕੇ ਡਾ. ਨਵਜੋਤ ਦਹੀਆ ਵੱਲੋਂ ਰੈਲੀ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਰੈਲੀ ਵਿੱਚ ਹਲਕੇ ਦੇ ਕਾਂਗਰਸੀ ਆਗੂਆਂ ਤੇ ਭਾਰੀ ਗਿਣਤੀ ਵਿੱਚ ਪੁੱਜੇ ਵਰਕਰਾਂ ਵੱਲੋਂ ਸਾਈਕਲ ਮਾਰਚ ਕੀਤਾ ਗਿਆ ਅਤੇ ਕਾਂਗਰਸ ਪਾਰਟੀ ਜਿੰਦਾਬਾਦ ਦੇ ਨਾਅਰੇ ਲਗਾਉਂਦਿਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਜਿੱਤ ਦੇ ਝੰਡੇ ਨੂੰ ਬੁਲੰਦ ਕੀਤਾ ਗਿਆ। ਇਸ ਮੌਕੇ ਪਾਰਟੀ ਵਰਕਰਾਂ ਨੇ ਚੰਨੀ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਤੇ ਡਾ. ਨਵਜੋਤ ਸਿੰਘ ਦਾਹੀਆਂ ਨੂੰ ਹਲਕਾ ਨਕੋਦਰ ਦੇ ਐੱਮਐੱਲਏ ਵਜੋਂ ਦੇਖਣ ਲਈ ਸਖਤ ਨਾਅਰੇਬਾਜ਼ੀ ਕਰਦਿਆਂ ਆਉਣ ਵਾਲੀਆਂ ਚੋਣਾਂ ਦੇ ਵਿੱਚ ਉਨ੍ਹਾਂ ਨੂੰ ਜਿਤਾਉਣ ਲਈ ਭਾਰੀ ਸਮਰਥਨ ਦਿੱਤਾ ਗਿਆ। ਇਸ ਮੌਕੇ ਹਲਕਾ ਨਕੋਦਰ ਕਾਂਗਰਸ ਦੇ ਇੰਚਾਰਜ ਡਾ. ਦਾਹੀਆ ਨੇ ਸਾਈਕਲ ਰੈਲੀ ਦਾ ਸਵਾਗਤ ਕਰਦਿਆਂ ਸਮੂਹ ਵਰਕਰਾਂ ਤੇ ਪਾਰਟੀ ਆਗੂਆਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੀ ਇਹ ਵਿਸ਼ੇਸ਼ ਸਾਈਕਲ ਰੈਲੀ ਸੂਬੇ ਤੇ ਇਲਾਕੇ ਅੰਦਰ ਕਾਂਗਰਸ ਪਾਰਟੀ ਦੀ ਨੀਂਹ ਰੱਖੇਗੀ। ਇਸ ਦੌਰਾਨ ਪੁਲਿਸ ਵੱਲੋਂ ਸੁਰੱਖਿਆ ਦੇ ਭਾਰੀ ਇੰਤਜ਼ਾਮ ਕੀਤੇ ਗਏ। ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਡਾ. ਨਵਜੋਤ ਸਿੰਘ ਦਾਹੀਆਂ, ਹੈਪੀ ਸੰਧੂ, ਮੁਖਤਿਆਰ ਸਿੰਘ ਹੇਅਰ, ਬਲਾਕ ਪ੍ਰਧਾਨ ਤਰਲੋਚਨ ਸਿੰਘ ਸੰਘਾ, ਹਰਪ੍ਰੀਤ ਪਾਲ ਸਿੰਘ ਡਿੰਪਲ, ਅਮਰਜੀਤ ਸਿੰਘ ਮਠਾੜੂ, ਅਵਤਾਰ ਸਿੰਘ ਮੱਲੀ, ਜਵਾਹਰ ਲਾਲ ਖੁੰਗਰ, ਦੀਨਾ ਨਾਥ ਘਈ, ਦਲਵੀਰ ਸਿੰਘ ਕੰਗ, ਗੁਰਪ੍ਰੀਤ ਸਿੰਘ ਗੋਪੀ ਸੰਧੂ, ਹਰਸਿਮਰਨ ਸਿੰਘ ਯੂਥ ਪ੍ਰਧਾਨ ਨਕੋਦਰ, ਗੁਰਪ੍ਰਤਾਪ ਸਿੰਘ ਸੰਘਾ ਤੇ ਹਰ ਸਿਮਰਨ ਸਿੰਘ ਸੰਘਾ ਜ਼ਿਲ੍ਹਾ ਜਨਰਲ ਸਕੱਤਰ, ਰੋਬਨ ਸਿੰਘ ਹੇਅਰ ਬਲਾਕ ਪ੍ਰਧਾਨ ਯੂਥ ਨਕੋਦਰ, ਜਸਵੀਰ ਸਿੰਘ ਉੱਪਲ ਜਸਵਿੰਦਰ ਬਲ, ਬਲਜੀਤ ਆਧੀ ਨੰਬਰਦਾਰ ਤੋਂ ਇਲਾਵਾ ਸੈਂਕੜਿਆਂ ਦੀ ਗਿਣਤੀ ਵਿੱਚ ਪੁੱਜੇ ਵਰਕਰਾਂ ਨੇ ਸਾਈਕਲ ਰੈਲੀ ਵਿੱਚ ਸ਼ਮੂਲੀਅਤ ਕੀਤੀ।