- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਲਕਾ ਸ਼ਾਹਕੋਟ ਟਿਕਟ ਮਿਲਣ ’ਤੇ ਗੁਰਦੁਆਰਾ ਸਾਹਿਬ ਨਮਸਤਕ ਹੋ ਕੇ ਸਿਆਸੀ ਮੈਦਾਨ ’ਚ ਉਤਰਿਆ ਪਾਲਾ ਜਲਾਲਪੁਰ

ਤਜਿੰਦਰਪਾਲ ਸਿੰਘ ਸੰਧਾ, ਪੰਜਾਬੀ ਜਾਗਰਣ, ਲੋਹੀਆਂ ਖਾਸ : ਲੋਹੀਆਂ ਖ਼ਾਸ ਦੇ ਸਿੰਘ ਸਭਾ ਗੁਰਦੁਆਰੇ ’ਚ ਮਹਾਰਾਜ ਦੀ ਹਜ਼ੂਰੀ ’ਚ ਨਮਸਤਕ ਹੋ ਕੇ ਬਲਬੀਰ ਸਿੰਘ ਪਾਲਾ ਜਲਾਪੁਰ ਵੱਲੋਂ ਆਪਣੇ ਚੋਣ ਅਖਾੜੇ ਦਾ ਰਸਮੀ ਆਗਾਜ਼ ਕੀਤਾ ਗਿਆ। ਗੁਰਦੁਆਰਾ ਸਾਹਿਬ ’ਚ ਅਰਦਾਸ ਕਰਨ ਉਪਰੰਤ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਟਿਕਟ ਮਿਲਣ ਕਰ ਕੇ ਹਲਕਾ ਸ਼ਾਹਕੋਟ ਦੇ ਵਰਕਰਾਂ ’ਚ ਖੁਸ਼ੀ ਤੇ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਇਸ ਮੌਕੇ ਨਗਰ ਪੰਚਾਇਤ ਲੋਹੀਆਂ ਦੇ ਪ੍ਰਧਾਨ ਸੋਮ ਨਾਥ ਭੱਟੀ, ਮੀਤ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ, ਕੌਂਸਲਰ ਸਰਬਜੀਤ ਸਿੰਘ ਸਾਬ ਚਤਰੱਥ, ਕੌਂਸਲਰ ਸਾਹਿਬ ਸਿੰਘ ਕੰਗ, ਕੌਂਸਲਰ ਮੱਖਣ ਸਿੰਘ ਠੇਕੇਦਾਰ, ਕੌਂਸਲਰ ਆਗੂ ਰਣਜੀਤ ਸਿੰਘ ਕੰਗ, ਕੌਂਸਲਰ ਆਗੂ ਵਿਜੈ ਕੁਮਾਰ ਨਾਹਰ, ਕੌਂਸਲਰ ਆਗੂ ਲੈਹਿੰਬਰ ਸਿੰਘ ਭੱਟੀ, ਸ਼ਹਿਰੀ ਪ੍ਰਧਾਨ ਅਮਨ ਪਨੇਸਰ, ਬਲਦੇਵ ਸਿੰਘ ਬਾਬਾ, ਪੰਨੂ ਮੱਲ, ਰਣਜੀਤ ਸਿੰਘ ਜੀਤਾ ਸਿੱਧੂ, ਸਰਪੰਚ ਸੁਰਜੀਤ ਸਿੰਘ ਸਿੰਧੜ, ਸੰਮਤੀ ਮੈਂਬਰ ਲਖਬੀਰ ਸਿੰਘ, ਸਰਪੰਚ ਦਵਿੰਦਰ ਸਿੰਘ ਇਸਮੈਲਪੁਰ, ਸਰਪੰਚ ਗੁਰਸ਼ਰਨ ਸਿੰਘ ਪੱਡਾ, ਸਰਪੰਚ ਗੁਰਪ੍ਰੀਤ ਸਿੰਘ ਯਾਮਾ, ਗੁਰਵਿੰਦਰ ਸਿੰਘ ਬਲਾਕ ਪ੍ਰਧਾਨ, ਗੁਰਮੇਲ ਸਿੰਘ ਸਾਬੂਵਾਲ, ਜਿਲ੍ਹਾ ਪ੍ਰਧਾਨ ਦੇਵਰਾਜ, ਪਰਮਜੀਤ ਸਿੰਘ ਚੰਦੀ, ਪੀਏ ਪਰਮਿੰਦਰ ਸਿੰਘ ਸਮੇਤ ਹੋਰ ਆਗੂ ਮੌਜੂਦ ਸਨ।