ਐੱਚਐੱਮਵੀ ਵੱਲੋਂ ਯੂਬੀਏ ਅਧੀਨ ਪਿੰਡ ’ਚ ਸਿਹਤ ਤੇ ਪੋਸ਼ਣ ਵਿਸ਼ੇ ’ਤੇ ਲੈਕਚਰ ਕਰਵਾਇਆ ਐਚ.ਐਮ.ਵੀ. ਵੱਲੋਂ ਯੂ.ਬੀ.ਏ. ਅਧੀਨ ਪਿੰਡ ’ਚ ਸਿਹਤ ਅਤੇ ਪੋਸ਼ਣ ਵਿਸ਼ੇ 'ਤੇ ਲੈਕਚਰ ਕਰਵਾਇਆ
Publish Date: Fri, 13 Nov 2026 06:51 PM (IST)
Updated Date: Fri, 13 Nov 2026 06:54 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ ਜਲੰਧਰ : ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੀ ਅਗਵਾਈ ਹੇਠ ਹੰਸਰਾਜ ਮਹਿਲਾ ਮਹਾਵਿਦਿਆਲਾ ਦੀ ਉੱਨਤ ਭਾਰਤ ਅਭਿਆਨ ਟੀਮ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਤਾਜਪੁਰ ਵਿਖੇ ਸਿਹਤ ਅਤੇ ਪੋਸ਼ਣ ਵਿਸ਼ੇ ’ਤੇ ਇੱਕ ਜਾਗਰੂਕਤਾ ਲੈਕਚਰ ਕਰਵਾਇਆ। ਸੈਸ਼ਨ ਦੌਰਾਨ ਯੂਬੀਏ ਕੋਆਰਡੀਨੇਟਰ ਸ਼ੇਫਾਲੀ ਕਸ਼ਯਪ ਨੇ ਖੁਸ਼ਹਾਲ, ਚੁਸਤ ਅਤੇ ਸੰਤੁਸ਼ਟ ਜੀਵਨ ਜਿਊਣ ਲਈ ਚੰਗੀ ਸਿਹਤ ਅਤੇ ਸਹੀ ਪੋਸ਼ਣ ਦੀ ਮਹੱਤਤਾ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਫਲ, ਸਬਜ਼ੀਆਂ, ਅਨਾਜ ਅਤੇ ਦਾਲਾਂ ਵਾਲੀ ਸੰਤੁਲਿਤ ਖੁਰਾਕ ਲੈਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਭਰਪੂਰ ਮਾਤਰਾ ਵਿੱਚ ਸਾਫ਼ ਪਾਣੀ ਪੀਣ, ਕਦੇ ਵੀ ਨਾਸ਼ਤਾ ਨਾ ਛੱਡਣ ਅਤੇ ਜੰਕ ਫੂਡ ਦੇ ਜ਼ਿਆਦਾ ਸੇਵਨ ਤੋਂ ਬਚਣ ਲਈ ਵੀ ਪ੍ਰਰਿਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਖਾਣਾ ਖਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਹੱਥ ਧੋਣ, ਨਿਯਮਿਤ ਕਸਰਤ ਕਰਨ, ਬਾਹਰੀ ਖੇਡਾਂ ਵਿੱਚ ਹਿੱਸਾ ਲੈਣ, ਹਰ ਰਾਤ 8-10 ਘੰਟੇ ਦੀ ਨੀਂਦ ਲੈਣ ਅਤੇ ਆਪਣੇ ਸਰੀਰ ਅਤੇ ਆਲੇ-ਦੁਆਲੇ ਨੂੰ ਸਾਫ਼ ਰੱਖ ਕੇ ਨਿੱਜੀ ਸਫ਼ਾਈ ਬਣਾਈ ਰੱਖਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਬੀ.ਵੋਕ. ਸਮੈਸਟਰ ਤੀਜਾ ਦੀ ਵਿਦਿਆਰਥਣ ਪ੍ਰੇਕਸ਼ਾ ਨੇ ਚੰਗੀ ਸਿਹਤ ਅਤੇ ਸਮੁੱਚੀ ਤੰਦਰੁਸਤੀ ਬਣਾਈ ਰੱਖਣ ਵਿੱਚ ਸੰਤੁਲਿਤ ਖੁਰਾਕ ਦੀ ਮਹੱਤਤਾ ਬਾਰੇ ਹੋਰ ਵਿਸਥਾਰ ਨਾਲ ਦੱਸਿਆ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਯੂਬੀਏ ਟੀਮ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਅਤੇ ਜ਼ੋਰ ਦਿੱਤਾ ਕਿ ਖਾਸ ਕਰ ਕੇ ਛੋਟੇ ਬੱਚਿਆਂ ਵਿੱਚ ਸੰਤੁਲਿਤ ਖੁਰਾਕ ਅਤੇ ਸਿਹਤਮੰਦ ਜੀਵਨਸ਼ੈਲੀ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਅਜਿਹੀਆਂ ਪਹਿਲਕਦਮੀਆਂ ਬਹੁਤ ਜ਼ਰੂਰੀ ਹਨ। ਇਸ ਮੌਕੇ ਯੂਬੀਏ ਟੀਮ ਦੇ ਮੈਂਬਰ ਪਰਮਿੰਦਰ ਸਿੰਘ ਵੀ ਹਾਜ਼ਰ ਸਨ।