- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ੍ਰੀ ਚੈਤਨਯ ਮਹਾਪ੍ਰਭੂ ਰਾਧਾ ਮਾਧਵ ਮੰਦਰ ਦੀ 23ਵੀਂ ਪ੍ਰਭਾਤ ਫੇਰੀ ਨਿਊ ਜਵਾਹਰ ਨਗਰ ਤੋਂ ਸਜਾਈ

ਸ਼ੈਲੀ, ਪੰਜਾਬੀ ਜਾਗਰਣ, ਜਲੰਧਰ : ਸ਼੍ਰੀ ਚੈਤਨਯ ਮਹਾਪ੍ਰਭੂ ਰਾਧਾ ਮਾਧਵ ਮੰਦਰ ਵੱਲੋਂ ਕਾਰਤਿਕ (ਦਾਮੋਦਰ) ਮਹੀਨੇ ਦੇ ਪਾਵਨ ਅਵਸਰ ’ਤੇ ਰੋਜ਼ਾਨਾ ਕੱਢੀਆਂ ਜਾ ਰਹੀਆਂ ਪ੍ਰਭਾਤ ਫੇਰੀਆਂ ਦੀ ਲੜੀ ਤਹਿਤ 23ਵੀਂ ਪ੍ਰਭਾਤ ਫੇਰੀ ਨਿਊ ਜਵਾਹਰ ਨਗਰ ਤੋਂ ਸ਼ਰਧਾ ਅਤੇ ਉਤਸ਼ਾਹ ਨਾਲ ਸਜਾਈ ਗਈ। ਸੰਕੀਰਤਨ ਦੀ ਸ਼ੁਰੂਆਤ ਪੁਜਾਰੀ ਦੀਨਾਰਤੀ ਹਰਿ ਦਾਸ ਪ੍ਰਭੂ, ਕੇਵਲ ਕ੍ਰਿਸ਼ਨ, ਰਾਜੇਸ਼ ਸ਼ਰਮਾ, ਕਪਿਲ ਸ਼ਰਮਾ, ਮਿੰਟੂ ਕਸ਼ਯਪ, ਮਨੋਜ ਕੌਸ਼ਲ, ਸੁਰੇਸ਼ ਕੁਮਾਰ, ਪੁਰਸ਼ੋਤਮ ਅਤੇ ਅੰਬਰੀਸ਼ ਕਸ਼ਯਪ ਵੱਲੋਂ ਗੁਰੂ ਵੰਦਨਾ, ਵੈਸ਼ਨਵ ਵੰਦਨਾ ਅਤੇ ਪੰਚਤੱਤਵ ਵੰਦਨਾ ਨਾਲ ਕੀਤੀ ਗਈ। ਪ੍ਰਭਾਤ ਫੇਰੀ ਵਿੱਚ ਵੈਸ਼ਨਵ ਸ਼ਰਧਾਲੂ ਹੱਥਾਂ ਵਿੱਚ ਰੰਗ-ਬਿਰੰਗੇ ਝੰਡੇ ਲੈ ਕੇ ਬੜੇ ਹੀ ਭਾਵ ਅਤੇ ਉਤਸ਼ਾਹ ਨਾਲ ਸ਼ਾਮਲ ਹੋਏ। ਸ਼ਰਧਾਲੂ ‘ਭਜੋ ਰੇ ਮਨ ਰਾਧਾ, ਸ਼੍ਰੀ ਰਾਧਾ, ਸ਼੍ਰੀ ਰਾਧਾ’ ਅਤੇ ਹਰੇ ਕ੍ਰਿਸ਼ਨ ਮਹਾਮੰਤਰ ਦਾ ਸੰਕੀਰਤਨ ਕਰਦੇ ਹੋਏ ਨੱਚ ਰਹੇ ਸਨ। ਪੂਰਾ ਇਲਾਕਾ ਭਗਤੀ ਦੇ ਰੰਗ ਵਿੱਚ ਰੰਗਿਆ ਗਿਆ। ਪ੍ਰਭਾਤ ਫੇਰੀ ਦੇ ਰਸਤੇ ਵਿੱਚ ਸੰਗਤਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਰਾਜੇਸ਼ ਸ਼ਰਮਾ ਨੇ ਆਉਣ ਵਾਲੀਆਂ ਪ੍ਰਭਾਤ ਫੇਰੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 15 ਨਵੰਬਰ ਨੂੰ ਰਮਣੀਕ ਐਵੇਨਿਊ ਵਿਖੇ ਅਰੁਣ ਧੀਰ ਦੇ ਨਿਵਾਸ ਸਥਾਨ ਤੋਂ, 16 ਨਵੰਬਰ ਨੂੰ ਗੁਲਮੋਹਰ ਸਿਟੀ ਕਾਲੋਨੀ ਵਿਖੇ ਨੀਨਾ ਸ਼ਰਮਾ ਦੇ ਨਿਵਾਸ ਸਥਾਨ ਤੋਂ, 17 ਨਵੰਬਰ ਨੂੰ ਗੋਪਾਸ਼ਟਮੀ ਦੇ ਪਾਵਨ ਮੌਕੇ ਟਾਂਡਾ ਰੋਡ ਸਥਿਤ ਗਊਸ਼ਾਲਾ ਤੋਂ, 18 ਨਵੰਬਰ ਨੂੰ ਗੁਰਵਿੰਦਰ ਗਿਲਹੋਤਰਾ ਦੇ ਨਿਵਾਸ ਸਥਾਨ ਇੰਦਰਾ ਪਾਰਕ ਤੋਂ, 19 ਨਵੰਬਰ ਨੂੰ ਰਾਜਿੰਦਰ ਲੂਥਰਾ ਦੇ ਨਿਵਾਸ ਸਥਾਨ ਜੇਪੀ ਨਗਰ ਤੋਂ ਅਤੇ 20 ਨਵੰਬਰ ਨੂੰ ਉਤਥਾਨ ਇਕਾਦਸ਼ੀ ਦੇ ਮੌਕੇ ਮੰਦਰ ਤੋਂ ਪ੍ਰਭਾਤ ਫੇਰੀ ਕੱਢੀ ਜਾਵੇਗੀ। ਇਸ ਮੌਕੇ ਸੰਜੇ ਗੁਪਤਾ, ਯੋਗੇਸ਼ ਪਾਸੀ, ਵਿਵੇਕ ਵਰਮਾ, ਰਾਕੇਸ਼ ਕੋਛੜ, ਅਰੁਣ ਨਾਰੰਗ, ਅਜੀਤ ਤਲਵਾੜ, ਨਵਲ ਠੁਕਰਾਲ, ਰਾਜਿੰਦਰ ਲੂਥਰਾ, ਲਲਿਤ ਅਰੋੜਾ, ਰਾਜੀਵ ਢੀਂਗਰਾ, ਹੇਮੰਤ ਥਾਪਰ, ਸੁਨੀਲ ਸੇਠ, ਵਿਕਾਸ ਠੁਕਰਾਲ, ਸੰਨੀ ਸ਼ਾਰਦਾ, ਅਜੈ ਅਗਰਵਾਲ, ਚੇਤਨ ਸ਼ਰਮਾ, ਨੀਤਿਸ਼ ਸ਼ਰਮਾ, ਯਸ਼ ਗੁਪਤਾ, ਨਵਦੀਪ ਅਰੋੜਾ, ਚੇਤਨ ਦਾਸ, ਗੌਰਵ ਭੱਲਾ, ਅਜੈ ਅਰੋੜਾ, ਮੁਨੀਸ਼ ਵਰਮਾ, ਦਿਨੇਸ਼ ਸ਼ਰਮਾ, ਵਿਸ਼ਾਲ ਭੱਲਾ, ਗੌਰਵ ਮਿਗਲਾਨੀ, ਜੋਗਿੰਦਰ ਪਾਲ, ਲਵਲੀਨ, ਸ਼ਸ਼ੀ ਭੂਸ਼ਣ, ਲਲਿਤ ਅਗਰਵਾਲ, ਹਰੀ ਕ੍ਰਿਸ਼ਨ, ਰਾਮਦੇਵ ਵਰਮਾ ਸਮੇਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।