- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀਏਵੀ ਕਾਲਜ ਦੇ ਐੱਨਐੱਸਐੱਸ ਵਲੰਟੀਅਰਜ਼ ਨੇ ਪੰਜ ਰੋਜ਼ਾ ਕੈਂਪ ’ਚ ਹਿੱਸਾ ਲਿਆ

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ : ਪ੍ਰਿੰਸੀਪਲ ਡਾ. ਅਨੂਪ ਕੁਮਾਰ ਦੀ ਅਗਵਾਈ ਹੇਠ ਡੀਏਵੀ ਕਾਲਜ ਦੇ ਪੰਜ ਐੱਨਐੱਸਐੱਸ ਵਲੰਟੀਅਰਜ਼ ਨੇ ਹੁਸ਼ਿਆਰਪੁਰ ਦੇ ਦੇਹਰੀਆਂ ਵਿਖੇ ਯੁਵਕ ਸੇਵਾਵਾਂ ਵਿਭਾਗ, ਪੰਜਾਬ ਵੱਲੋਂ ਆਯੋਜਿਤ ਪੰਜ ਰੋਜ਼ਾ ਐਡਵੈਂਚਰ ਤੇ ਟ੍ਰੈਕਿੰਗ ਕੈਂਪ ’ਚ ਹਿੱਸਾ ਲਿਆ। ਬੀ-ਕਾਮ ਦੂਜੇ ਸਾਲ ਦੇ ਸ਼ਿਵਮ ਸਫ਼ਰੀ ਦੀ ਅਗਵਾਈ ਵਾਲੀ ਇਸ ਟੀਮ ’ਚ ਬੀਏ ਦੂਜੇ ਸਾਲ ਦੇ ਅਰਸ਼ਦੀਪ ਸਿੰਘ ਤੇ ਬੀਬੀਏ ਦੂਜੇ ਸਾਲ ਦੇ ਦਕਸ਼ ਜੈਨ, ਤਨਮਯ ਭਰਮਾਕਰ ਤੇ ਰਾਹੁਲ ਕੁਮਾਰ ਸ਼ਾਮਲ ਸਨ। ਕੈਂਪ ਦੌਰਾਨ ਇੰਸਟ੍ਰਕਟਰਾਂ ਨੇ ਵਲੰਟੀਅਰਜ਼ ਨੂੰ ਰੱਸੀਆਂ ਨਾਲ ਜੁੜੀਆਂ ਤਕਨੀਕਾਂ ਸਿਖਾਈਆਂ, ਜਿਨ੍ਹਾਂ ਦੀ ਵਰਤੋਂ ਪਹਾੜੀ ਚੜ੍ਹਾਈ ਦੌਰਾਨ ਕੀਤੀ ਜਾਂਦੀ ਹੈ। ਉਨ੍ਹਾਂ ਨੇ ਜ਼ਿਪ-ਲਾਈਨਿੰਗ ਤੇ ਟ੍ਰੈਕਿੰਗ ’ਚ ਵੀ ਹਿੱਸਾ ਲਿਆ। ਜਿਸ ’ਚ ਇਕ ਡੈਮ ਤੱਕ ਲਗਭਗ ਦੋ ਘੰਟਿਆਂ ਦੀ ਪੈਦਲ ਯਾਤਰਾ ਵੀ ਸ਼ਾਮਲ ਸੀ। ਸਮੂਹ ਦੇ ਪ੍ਰਬੰਧ ਲਈ ਕੈਂਪ ’ਚ ਹਿੱਸਾ ਲੈਣ ਵਾਲਿਆਂ ’ਚੋਂ ਹੀ