ਮਹਿਤਪੁਰ ਬਲਾਕ ’ਚ ਮਜ਼ਦੂਰਾਂ ਨਾਲ ਵਿਤਕਰੇ ਤੇ ਭ੍ਰਿਸ਼ਟਾਚਾਰ ਖਿਲਾਫ਼ ਪੇਂਡੂ ਮਜ਼ਦੂਰ ਖੋਲਣਗੇ ਮੋਰਚਾ ਮਹਿਤਪੁਰ ਬਲਾਕ ’ਚ ਮਜ਼ਦੂਰਾਂ ਨਾਲ ਵਿਤਕਰੇ ਤੇ ਭ੍ਰਿਸ਼ਟਾਚਾਰ ਖਿਲਾਫ਼ ਪੇਂਡੂ ਮਜ਼ਦੂਰ ਖੋਲਣਗੇ ਮੋਰਚਾ
Publish Date: Wed, 11 Nov 2026 07:40 PM (IST)
Updated Date: Wed, 11 Nov 2026 07:42 PM (IST)
-ਨਵੇਂ ਆਏ ਬੀਡੀਪੀਓ ਦੇ ਨਾਂ ਦਿੱਤਾ ਮੰਗ ਪੱਤਰ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਹਿਤਪੁਰ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਨਵੇਂ ਆਏ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਮਹਿਤਪੁਰ ਦੇ ਨਾਂ ਦਫਤਰ ਦੇ ਸੁਪਰਡੈਂਟ ਜਸਵਿੰਦਰ ਕੌਰ ਨੂੰ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੀ ਆਗੂ ਬੀਬੀਆਂ ਬਖਸ਼ੋ ਰਾਣੀ ਕੁਰਸ਼ੈਦਪੁਰ, ਜਸਵਿੰਦਰ ਕੌਰ, ਬਖਸ਼ੋ ਮੰਡਿਆਲਾ, ਰਾਜਵਿੰਦਰ ਕੌਰ ਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਪਿੰਡਾਂ ਦੇ ਮਜ਼ਦੂਰਾਂ ਦੀਆਂ ਭਖਦੀਆਂ ਮੰਗਾਂ ਤੇ ਦਫ਼ਤਰੀ ਮੁਲਾਜ਼ਮਾਂ ਦੀ ਕਾਰਗੁਜ਼ਾਰੀ ਖਿਲਾਫ਼ ਇਕ ਅਹਿਮ ਮੰਗ ਪੱਤਰ ਸੌਂਪਿਆ ਗਿਆ। ਮਜ਼ਦੂਰ ਆਗੂ ਤਰਸੇਮ ਪੀਟਰ ਨੇ ਕਿਹਾ ਕਿ ਦਫ਼ਤਰ ਦੇ ਕੁਝ ਮੁਲਾਜ਼ਮਾਂ ਤੇ ਨਿਯਮਾਂ ਨੂੰ ਛਿੱਕੇ ਟੰਗ ਕੇ ‘ਚੁਣੋ ਤੇ ਛੱਡੋ ਦੀ ਨੀਤੀ’ ਅਪਣਾਉਣ ਤੇ ਮਜ਼ਦੂਰਾਂ ਨਾਲ ਸਿੱਧਾ ਪੱਖਪਾਤ ਕਰਨ ਦੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਬੇਰੁਜ਼ਗਾਰਾਂ ਨੂੰ ਲਿਖਤੀ ਰੂਪ ’ਚ ਕੰਮ ਦੀ ਮੰਗ ਕਰਨ ਤੇ ਵੀ ਚੁਣਵੇ ਲੋਕਾਂ ਨੂੰ ਹੀ ਕੰਮ ਦਿੱਤਾ ਜਾ ਰਿਹਾ ਹੈ। ਹੁਣ ਜਦੋਂ ਮੇਟਾਂ ਦੀ ਮੁੜ ਨਵੀਂ ਰਜਿਸਟਰੇਸ਼ਨ ਕੀਤੀ ਜਾ ਰਹੀ ਤਾਂ ਭਰਿਸ਼ਟਾਚਾਰ ਵਿਰੁੱਧ ਆਵਾਜ਼ ਉਠਾਉਣ ਵਾਲੇ ਮੇਟਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਬਲਾਕ ਦਾ ਮੈਹਿਸਪੁਰ ਦੀ ਮੇਟ ਜਸਵਿੰਦਰ ਕੌਰ ਤੇ ਮਡਿਆਲਾ ਦੀ ਰਾਜਵਿੰਦਰ ਕੌਰ ਦੀ ਕੁੱਖੋਂ ਰਜਿਸਟਰੇਸ਼ਨ ਕਰਨ ਤੋਂ ਦਫਤਰ ਵੱਲੋਂ ਇਨਕਾਰ ਕਰ ਦਿੱਤਾ ਗਿਆ। ਕਿਉਂਕਿ ਉਨਾਂ ਵੱਲੋਂ ਲੰਬੇ ਸਮੇਂ ਤੋਂ ਪਿੰਡ ’ਚ ਹੋ ਰਹੇ ਮਨਰੇਗਾ ਦੇ ਭਰਿਸ਼ਟਾਚਾਰ ਵਿਰੁੱਧ ਆਵਾਜ਼ ਉਠਾਈ ਜਾ ਰਹੀ ਸੀ। ਯੂਨੀਅਨ ਦੇ ਆਗੂਆਂ ਨੇ ਵੱਖ-ਵੱਖ ਪਿੰਡਾਂ ’ਚ ਜੀਅ ਰਾਮ ਜੀ (ਮਨਰੇਗਾ) ਕਾਨੂੰਨ ਤਹਿਤ ਕੰਮ ਕਰਦੇ ਵਰਕਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁੱਖ ਤੌਰ ਤੇ ਐੱਨਐੱਮਐੱਮਐੱਸ ਮੋਬਾਈਲ ਐਪ ’ਤੇ ਵਰਕਰਾਂ ਦੀ ਹਾਜ਼ਰੀ ਨਾ ਲੱਗਣ ਕਾਰਨ ਗਰੀਬ ਮਜ਼ਦੂਰਾਂ ਦੀ ਦਿਹਾੜੀਆਂ ਮਾਰੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨਵੇਂ ਪ੍ਰੋਜੈਕਟ ਸ਼ੁਰੂ ਕਰ ਕੇ ਸਾਰਿਆਂ ਨੂੰ ਬਿਨਾਂ ਪੱਖਪਾਤ ਕੰਮ ਨਾ ਦਿੱਤਾ ਗਿਆ, ਮੇਟਾ ਦੀ ਹੋ ਰਹੀ ਰਜਿਸਟਰੇਸ਼ਨ ’ਚ ਪੱਖਪਾਤ ਕੀਤਾ ਗਿਆ ਤੇ ਦੋਸ਼ੀ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਨਾ ਹੋਈ, ਤਾਂ ਆਉਣ ਵਾਲੇ ਦਿਨਾਂ ’ਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੰਗ ਪੱਤਰ ਦੀਆਂ ਕਾਪੀਆਂ ਡਿਪਟੀ ਕਮਿਸ਼ਨਰ ਜਲੰਧਰ, (ਵਿਕਾਸ) ਯੋਗ ਕਾਰਵਾਈ ਲਈ ਭੇਜੀਆਂ ਗਈਆਂ।