- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਰੋਡਵੇਜ਼ ਦੀਆਂ ਵਰਕਸ਼ਾਪਾਂ ਨੂੰ ਸਪੇਅਰ ਪਾਰਟਸ ਤੇ ਨਵੇਂ ਟਾਇਰ ਦਿੱਤੇ ਜਾਣ--ਬਲਜੀਤ ਸਿੰਘ ਹੁਸ਼ਿਆਰਪੁਰੀ

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਸੂਬਾ ਪ੍ਰਧਾਨ ਬਲਜੀਤ ਸਿੰਘ ਹੁਸ਼ਿਆਰਪੁਰੀ ਨੇ ਦੱਸਿਆ ਕਿ ਐੱਸਸੀ/ਬੀਸੀ ਇਮਪਲਾਈਜ ਯੂਨੀਅਨ ਦੀ ਮੀਟਿੰਗ ਤਰਸੇਮ ਸਿੰਘ ਸਟੇਸ਼ਨ ਸੁਪਰਵਾਈਜ਼ਰ ਦੀ ਸਰਪਰਸਤੀ ਹੇਠ ਦਫਤਰ ਜਲੰਧਰ ਬੱਸ ਸਟੈਂਡ ਵਿਖੇ ਕੀਤੀ ਗਈ। ਇਸ ਮੀਟਿੰਗ ਦਾ ਮੁੱਖ ਏਜੰਡਾ ਨਵੇ ਸਾਲ 2027 ਦੀ ਡਾਇਰੀ ਤੇ ਵਰਕਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੇ ਵਿਚਾਰ ਕੀਤੀ ਗਈ। ਯੂਨੀਅਨ ਵੱਲੋਂ ਮਹਿਕਮੇ ’ਚ ਆ ਰਹੀ ਖੜੋਤ ਤੇ ਚਿੰਤਾ ਪ੍ਰਗਟ ਕੀਤੀ ਗਈ। ਸਰਕਾਰ, ਮਹਿਕਮੇ ਨੂੰ ਖਤਮ ਕਰਨ ਵੱਲ ਵੱਧ ਰਹੀ ਹੈ ਕਿਉਂਕਿ ਮਹਿਕਮੇ ’ਚ ਸਪੇਅਰ ਪਾਰਟਸ ਬੈਟਰੀਆਂ ਤੇ ਟਾਇਰਾਂ ਦੀ ਸਪਲਾਈ ਨਾ ਹੋਣ ਕਾਰਨ ਬੱਸਾਂ ਖੜ ਰਹੀਆਂ ਹਨ ਤੇ ਪੰਜਾਬ ਦੀ ਜਨਤਾ ਪਰੇਸ਼ਾਨ ਹੋ ਰਹੀ ਹੈ।