- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਨਆਈਟੀ ਨੇ ਕਿਊਐੱਸ ਏਸ਼ੀਆ ਯੂਨੀਵਰਸਿਟੀ ਰੈਂਕਿੰਗ 2027

ਤੇਜਿਦੰਰ ਕੌਰ ਥਿੰਦ, ਪੰਜਾਬੀ ਜਾਗਰਣ
ਜਲੰਧਰ : ਡਾ. ਬੀਆਰ ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਨਆਈਟੀ) ਨੇ ਕਿਊਐਸ ਏਸ਼ੀਆ ਯੂਨੀਵਰਸਿਟੀ ਰੈਂਕਿੰਗ 2027 ਵਿੱਚ ਏਸ਼ੀਆ ਦੀਆਂ ਯੂਨੀਵਰਸਿਟੀਆਂ ਵਿੱਚੋਂ 486ਵਾਂ ਸਥਾਨ ਹਾਸਲ ਕੀਤਾ ਹੈ, ਜਦਕਿ ਪਿਛਲੇ ਸਾਲ 2026 ’ਚ ਸੰਸਥਾ 666ਵੇਂ ਸਥਾਨ ’ਤੇ ਸੀ। ਇਸ ਸਾਲ ਐੱਨਆਈਟੀ ਨੇ 180 ਸਥਾਨਾਂ ਦੀ ਬਿਹਤਰ ਰੈਂਕਿੰਗ ਹਾਸਲ ਕਰਦਿਆਂ ਦੇਸ਼ ਦੇ ਸਾਰੇ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀਜ਼ (ਐੱਨਆਈਟੀਜ਼) ’ਚੋਂ ਚੌਥਾ ਸਥਾਨ ਹਾਸਲ ਕੀਤਾ ਹੈ। ਇਹ ਰੈਂਕਿੰਗ ਸਥਾਨ ਸੰਸਥਾ ’ਚ ਸਿੱਖਿਆ, ਰਿਸਰਚ ਤੇ ਨਵੀਆਂ ਤਕਨੀਕਾਂ ਦੇ ਖੇਤਰ ’ਚ ਕੀਤੇ ਜਾ ਰਹੇ ਕੰਮਾਂ ਦਾ ਨਤੀਜਾ ਹੈ, ਜਿਸ ਵਿੱਚ ਫੈਕਲਟੀ ਮੈਂਬਰਾਂ, ਰਿਸਰਚ ਸਕਾਲਰਾਂ, ਵਿਦਿਆਰਥੀਆਂ, ਸਟਾਫ਼ ਅਤੇ ਵਿਦਿਆਰਥੀਆਂ ਦਾ ਯੋਗਦਾਨ ਰਿਹਾ ਹੈ।
ਇਸ ਮੌਕੇ ਸੰਸਥਾ ਦੇ ਡਾਇਰੈਕਟਰ ਪ੍ਰੋ. ਬਿਨੋਦ ਕੁਮਾਰ ਕਨੌਜੀਆ ਨੇ ਇਸ ਸਫਲਤਾ ਲਈ ਐੱਨਆਈਟੀ ਜਲੰਧਰ ਦੇ ਸਾਰੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਫੈਕਲਟੀ ਮੈਂਬਰਾਂ ਅਤੇ ਰਿਸਰਚ ਸਕਾਲਰਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਨਾਮੀ ਰਿਸਰਚ ਜਰਨਲਾਂ ਵਿੱਚ ਪ੍ਰਕਾਸ਼ਿਤ ਹੋ ਰਹੇ ਰਿਸਰਚ ਪੇਪਰਾਂ ਅਤੇ ਪੇਟੈਂਟ ਲਈ ਦਿੱਤੀਆਂ ਜਾ ਰਹੀਆਂ ਅਰਜ਼ੀਆਂ ਨਾਲ ਸੰਸਥਾ ਦੀ ਪਛਾਣ ਹੋਰ ਮਜ਼ਬੂਤ ਹੋਈ ਹੈ। ਉਨ੍ਹਾਂ ਨੇ ਵੱਖ-ਵੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਏਜੰਸੀਆਂ ਤੋਂ ਫੰਡ ਪ੍ਰਾਪਤ ਕਰਕੇ ਰਿਸਰਚ ਪ੍ਰੋਜੈਕਟਾਂ ਨੂੰ ਸਫਲਤਾਪੂਰਵਕ ਪੂਰਾ ਕਰਨ ਲਈ ਵੀ ਫੈਕਲਟੀ ਮੈਂਬਰਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਰਿਸਰਚ ਪੇਪਰਾਂ, ਪੇਟੈਂਟ, ਕੰਸਲਟੈਂਸੀ ਪ੍ਰੋਜੈਕਟਾਂ ਅਤੇ ਹੋਰ ਸੰਸਥਾਵਾਂ ਨਾਲ ਮਿਲ ਕੇ ਕੀਤੇ ਜਾ ਰਹੇ ਰਿਸਰਚ ਕੰਮ ਨੇ ਕਿਊਐਸ ਏਸ਼ੀਆ ਯੂਨੀਵਰਸਿਟੀ ਰੈਂਕਿੰਗ 2027 ਵਿੱਚ ਐੱਨਆਈਟੀ ਜਲੰਧਰ ਦਾ ਸਥਾਨ ਬਿਹਤਰ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ ਹੈ। ਪ੍ਰੋ. ਕਨੌਜੀਆ ਨੇ ਕਿਹਾ ਕਿ ਰੈਂਕਿੰਗ ਵਿੱਚ 180 ਸਥਾਨਾਂ ਦਾ ਸੁਧਾਰ ਸੰਸਥਾ ਦੇ ਸਾਰੇ ਮੈਂਬਰਾਂ ਦੀ ਮਿਹਨਤ ਦਾ ਨਤੀਜਾ ਹੈ। ਇਸ ਮੌਕੇ ਡੀਨ (ਰਿਸਰਚ ਐਂਡ ਕੰਸਲਟੈਂਸੀ) ਪ੍ਰੋ. ਰੋਹਿਤ ਮਹਿਰਾ ਅਤੇ ਸੰਸਥਾ ਦੇ ਰਜਿਸਟਰਾਰ ਪ੍ਰੋ. ਅਨੀਸ਼ ਸਚਦੇਵਾ ਨੇ ਵੀ ਐੱਨਆਈਟੀ ਜਲੰਧਰ ਦੇ ਸਾਰੇ ਫੈਕਲਟੀ ਮੈਂਬਰਾਂ, ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।