ਕਰਤਾਰਪੁਰ ’ਚ ਆਮ ਆਦਮੀ ਪਾਰਟੀ ਨੂੰ ਝਟਕਾ : ਪਿੰਡ ਰੱਜਬ ਤੋਂ ਵੱਡੀ ਗਿਣਤੀ ’ਚ ‘ਆਪ’ ਆਗੂ ਕਾਂਗਰਸ ’ਚ ਸ਼ਾਮਲ ਕਰਤਾਰਪੁਰ ’ਚ ਆਮ ਆਦਮੀ ਪਾਰਟੀ ਨੂੰ ਭਾਰੀ ਝਟਕਾ: ਪਿੰਡ ਰੱਜਬ ਤੋਂ ਵੱਡੀ ਗਿਣਤੀ ’ਚ 'ਆਪ' ਆਗੂ ਕਾਂਗਰਸ ’ਚ ਸ਼ਾਮਲ
Publish Date: Thu, 05 Nov 2026 08:17 PM (IST)
Updated Date: Thu, 05 Nov 2026 08:20 PM (IST)
ਤੇਜਿਦੰਰ ਕੌਰ ਥਿੰਦ, ਪੰਜਾਬੀ ਜਾਗਰਣ ਜਲੰਧਰ : ਹਲਕਾ ਕਰਤਾਰਪੁਰ ਦੇ ਪਿੰਡ ਰੱਜਬ ਵਿਖੇ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਭਾਰੀ ਰਾਜਨੀਤਿਕ ਝਟਕਾ ਲੱਗਾ, ਜਦੋਂ ‘ਆਪ’ ਨਾਲ ਜੁੜੇ ਕਈ ਮੁੱਖ ਆਗੂਆਂ ਤੇ ਵਰਕਰਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ। ਇਸ ਮੌਕੇ ਹਲਕਾ ਕਰਤਾਰਪੁਰ ਦੇ ਹਲਕਾ ਇੰਚਾਰਜ ਰਾਜਿੰਦਰ ਸਿੰਘ (ਸੇਵਾਮੁਕਤ ਐੱਸਐੱਸਪੀ) ਦੀ ਅਗਵਾਈ ਹੇਠ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਕਾਂਗਰਸ ’ਚ ਸ਼ਾਮਲ ਹੋਣ ਵਾਲੇ ਸਾਰੇ ਸਾਥੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਪਾਰਟੀ ਦਾ ਪੱਲਾ ਫੜਨ ’ਤੇ ਪਾਰਟੀ ਨੂੰ ਵੱਡੀ ਰਾਜਨੀਤਿਕ ਮਜ਼ਬੂਤੀ ਦੇਣ ਵਾਲੀਆਂ ਅਹਿਮ ਤੇ ਪ੍ਰਭਾਵਸ਼ਾਲੀ ਸ਼ਖ਼ਸੀਅਤਾਂ ’ਚ ਲੱਖਾ ਸਿੰਘ, ਗੁਰਮੇਲ ਸਿੰਘ, ਤਰਲੋਕ ਸਿੰਘ, ਸੁਖਦੇਵ ਸਿੰਘ ਮਾਹਲ, ਸਤਨਾਮ ਸਿੰਘ, ਨਿਰਮਲ ਸਿੰਘ, ਚਰਣ ਸਿੰਘ, ਰਣਜੀਤ ਸਿੰਘ, ਕਰਨੈਲ ਸਿੰਘ ਤੇ ਬਚਿਤਰ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਲ ਹਨ। ਇਨ੍ਹਾਂ ਸਾਰੇ ਸਾਥੀਆਂ ਨੂੰ ਕਾਂਗਰਸ ਦੀ ਚੜ੍ਹਦੀ ਕਲਾ ਨਾਲ ਜੋੜਨ ’ਚ ਮਨਜੀਤ ਸਿੰਘ ਯੂਕੇ (ਕੁਰਾਲੇ ਵਾਲੇ) ਦੀ ਅਹਿਮ ਤੇ ਪ੍ਰੇਰਨਾਦਾਇਕ ਭੂਮਿਕਾ ਰਹੀ। ਇਸ ਰਸਮੀ ਸਮਾਗਮ ’ਚ ਹਲਕਾ ਇੰਚਾਰਜ ਰਾਜਿੰਦਰ ਸਿੰਘ (ਸੇਵਾਮੁਕਤ ਐੱਸਐੱਸਪੀ) ਨੇ ਸ਼ਾਮਲ ਹੋਏ ਸਾਰੇ ਵਰਕਰਾਂ ਨੂੰ ਪਾਰਟੀ ਦਾ ਸਿਰੋਪਾਓ ਪਹਿਨਾ ਕੇ ਜੀ ਆਇਆਂ ਆਖਿਆ ਤੇ ਪਾਰਟੀ ’ਚ ਬਣਦਾ ਪੂਰਾ ਮਾਣ-ਸਤਿਕਾਰ ਦੇਣ ਦਾ ਵਿਸ਼ਵਾਸ ਦਿਵਾਇਆ। ਇਸ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਤੇ ਪ੍ਰਮੁੱਖ ਕਾਂਗਰਸੀ ਆਗੂ ਹਾਜ਼ਰ ਸਨ, ਜਿਨ੍ਹਾਂ ’ਚ ਬਲਾਕ-1 ਦੇ ਪ੍ਰਧਾਨ ਅਮਰਜੀਤ ਸਿੰਘ ਕੰਗ, ਪਿੰਡ ਚਕ੍ਰਾਲਾ ਤੋਂ ਰਾਜਪਾਲ ਸਿੰਘ, ਪਿੰਡ ਰੱਜਬ ਤੋਂ ਸਾਬਕਾ ਸਰਪੰਚ ਜਰਨੈਲ ਸਿੰਘ, ਹਰਜੀਤ ਸਿੰਘ, ਸਮੁੱਚੀ ਰੱਜਬ ਕਾਂਗਰਸ ਪਾਰਟੀ ਦੀ ਲੀਡਰਸ਼ਿਪ, ਪਿੰਡ ਪਾਲਦੇ ਸਾਹਿਬ ਤੋਂ ਸਰਪੰਚ ਪ੍ਰਦੀਪ ਕੁਮਾਰ ਦੀਪਾ, ਬਲਾਕ-2 ਦੇ ਯੂਥ ਪ੍ਰਧਾਨ ਜੋਗਾ ਸਿੰਘ, ਸੁਰਿੰਦਰ ਸਿੰਘ (ਐਮਾ ਕਾਜ਼ੀ), ਹਲਕਾ ਕਰਤਾਰਪੁਰ ਕਾਂਗਰਸ ਪਾਰਟੀ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਵਤਾਰ ਸਿੰਘ ਚਕ੍ਰਾਲਾ, ਸੀਨੀਅਰ ਕਾਂਗਰਸੀ ਆਗੂ ਬਾਵਾ (ਸੁਲਤਾਨਪੁਰ), ਪਿੰਡ ਹਸਨਮੰਡਾ ਤੋਂ ਸਰਪੰਚ ਬਲਵਿੰਦਰ ਸਿੰਘ, ਪਿੰਡ ਘਮਿਆਰਾ ਦੇ ਸਾਬਕਾ ਸਰਪੰਚ ਗੁਰਮੇਜ ਸਿੰਘ ਤੇ ਸਤਪਾਲ ਫੌਜੀ (ਹਸਨਮੰਡਾ) ਸ਼ਾਮਲ ਰਹੇ।