- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਿਵ ਕ੍ਰਿਸ਼ਨ ਅਵਿਨਾਸ਼ੀ ਮੰਦਰ ਵਿਖੇ ਮੂਰਤੀ ਸਥਾਪਨਾ ਦਿਵਸ ਮੌਕੇ ਵਿਸ਼ਾਲ ਸਤਿਸੰਗ ਕਰਵਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਬਸਤੀ ਗੁੰਜਾਂ ਦੇ ਬੱਡਾ ਵੇਹੜਾ ਸਥਿਤ ਸ਼ਿਵ ਕ੍ਰਿਸ਼ਨ ਅਵਿਨਾਸ਼ੀ ਮੰਦਰ ਵਿਖੇ ਮੂਰਤੀ ਸਥਾਪਨਾ ਦਿਵਸ ਦੇ ਪਾਵਨ ਮੌਕੇ ’ਤੇ ਮੰਦਰ ਕਮੇਟੀ ਵੱਲੋਂ ਸ਼ਰਧਾ ਤੇ ਉਤਸ਼ਾਹ ਨਾਲ ਵਿਸ਼ਾਲ ਸਤਿਸੰਗ ਕਰਵਾਇਆ ਗਿਆ। ਇਸ ਧਾਰਮਿਕ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਸ਼ਮੂਲੀਅਤ ਕਰ ਕੇ ਭਗਵਾਨ ਵਾਲਮੀਕਿ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੌਰਾਨ ਭਗਵਾਨ ਵਾਲਮੀਕਿ ਭਜਨ ਮੰਡਲੀ ਵੱਲੋਂ ਮਨਮੋਹਕ ਭਜਨਾਂ ਦਾ ਗੁਣਗਾਨ ਕੀਤਾ ਗਿਆ। ਭਜਨਾਂ ਦੀਆਂ ਮਿੱਠੀਆਂ ਧੁਨਾਂ ਨਾਲ ਸਮੁੱਚਾ ਮੰਦਰ ਕੰਪਲੈਕਸ ਭਗਤੀਮਈ ਰੰਗ ਵਿੱਚ ਰੰਗਿਆ ਗਿਆ ਤੇ ਸ਼ਰਧਾਲੂ ਭਗਤੀ ਰਸ ’ਚ ਝੂਮਦੇ ਨਜ਼ਰ ਆਏ। ਇਸ ਮੌਕੇ ਪੰਡਤ ਕੁਲਦੀਪ ਪਰੇਸ਼ਰ ਨੇ ਵਿਧੀਵਤ ਪੂਜਾ-ਅਰਚਨਾ ਕਰਵਾਈ ਤੇ ਹਵਨ ਯੱਗ ਸੰਪੰਨ ਕਰਵਾਇਆ। ਇਸ ਦੌਰਾਨ ਸਰਬੱਤ ਦੇ ਭਲੇ, ਸੁੱਖ-ਸ਼ਾਂਤੀ ਤੇ ਖੁਸ਼ਹਾਲੀ ਲਈ ਅਰਦਾਸ ਕੀਤੀ ਗਈ। ਇਸ ਦੇ ਨਾਲ ਹੀ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਉਤਸਵ ਦੀ ਖੁਸ਼ੀ ’ਚ ਕੇਕ ਕੱਟ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ ਤੇ ਸੰਗਤਾਂ ਲਈ ਅਤੁੱਟ ਲੰਗਰ ਦਾ ਪ੍ਰਬੰਧ ਕੀਤਾ ਗਿਆ। ਮੰਦਰ ਕਮੇਟੀ ਵੱਲੋਂ ਧਾਰਮਿਕ ਤੇ ਸਮਾਜਿਕ ਖੇਤਰ ’ਚ ਯੋਗਦਾਨ ਪਾਉਣ ਵਾਲੀਆਂ ਵੱਖ-ਵੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹਿੰਦੂ ਸੁਰੱਖਿਆ ਸੰਮਤੀ ਦੇ ਪੰਜਾਬ ਪ੍ਰਧਾਨ ਕਾਲੀ ਥਾਪਰ, ਕੌਂਸਲਰ ਤਰਵਿੰਦਰ ਸੋਈ, ਸਮਾਜ ਸੇਵਕ ਬੰਟੀ ਕਪੂਰ, ਸੀਨੀਅਰ ਆਗੂ ਯੋਗੇਸ਼ ਮਲਹੋਤਰਾ, ਭਗਵਾਨ ਵਾਲਮੀਕਿ ਸੇਵਕ ਸਮਿਤੀ ਦੇ ਪ੍ਰਧਾਨ ਬੱਬੂ ਅਰੋੜਾ, ਚੇਅਰਮੈਨ ਪੂਰਨ ਨਾਹਰ, ਕੈਸ਼ੀਅਰ ਕੇਵਲ ਲਹੋਰਾ, ਭਗਵਾਨ ਵਾਲਮੀਕਿ ਸਭਾ ਬਸਤੀਆਂ ਦੇ ਪ੍ਰਧਾਨ ਰਾਜੂ ਥਾਪਰ, ਉਪ ਪ੍ਰਧਾਨ ਰੋਹਿਤ ਥਾਪਰ, ਫ੍ਰੈਂਡਜ਼ ਕਮੇਟੀ ਅੱਡਾ ਬਸਤੀ ਗੁੰਜਾਂ ਦੇ ਚੇਅਰਮੈਨ ਵਿਮਲ ਕੁਮਾਰ, ਉਪ ਪ੍ਰਧਾਨ ਚੰਦਰ ਮੋਹਨ ਰਾਜੂ, ਭਜਨ ਗਾਇਕ ਲਵਲੀ ਸਹੋਤਾ, ਮਹਿਲਾ ਮੰਡਲੀ ਦੀ ਪ੍ਰਧਾਨ ਊਸ਼ਾ ਸੋਂਧੀ, ਕਮਲਾ ਸਭਰਵਾਲ ਤੇ ਮਾਇਆ ਦੇਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਮੰਦਰ ਕਮੇਟੀ ਵੱਲੋਂ ਸਾਰੇ ਮਹਿਮਾਨਾਂ ਤੇ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੰਦਰ ਕਮੇਟੀ ਦੇ ਮੈਂਬਰ ਲਾਡੀ ਥਾਪਰ, ਦਰਸ਼ਨ ਲਾਲ ਸਭਰਵਾਲ, ਕਰਨ ਥਾਪਰ, ਹਨੀ ਥਾਪਰ, ਸੀਮਾ, ਬਿੰਦੂ, ਵਿਸ਼ਾਲ, ਅਨੂ, ਮੰਜੂ, ਕਾਵਿਆ, ਸੁਮਨ ਤੇ ਸੁਨੀਤਾ ਦੇਵੀ ਸਮੇਤ ਵੱਡੀ ਗਿਣਤੀ ’ਚ ਮੁਹੱਲਾ ਵਾਸੀ ਮੌਜੂਦ ਸਨ।