ਸੰਤ ਬਾਬਾ ਸਤਨਾਮ ਸਿੰਘ ਕਿਲ੍ਹਾ ਆਨੰਦਗੜ੍ਹ ਸਾਹਿਬ ਵਾਲੇ ਮੁੱਖ ਨਗਰ ਕੀਰਤਨ ’ਚ ਕਰਨਗੇ ਸ਼ਮੂਲੀਅਤ
ਸੰਤ ਬਾਬਾ ਸਤਨਾਮ ਸਿੰਘ ਕਿਲ੍ਹਾ ਆਨੰਦਗੜ੍ਹ ਸਾਹਿਬ ਵਾਲੇ ਮੁੱਖ ਨਗਰ ਕੀਰਤਨ ’ਚ ਕਰਨਗੇ ਸ਼ਮੂਲੀਅਤ
Publish Date: Thu, 05 Nov 2026 07:07 PM (IST)
Updated Date: Thu, 05 Nov 2026 07:11 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ ਜਲੰਧਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਜਲੰਧਰ ਸ਼ਹਿਰ ਦਾ ਮੁੱਖ ਨਗਰ ਕੀਰਤਨ 21 ਨਵੰਬਰ ਨੂੰ ਸਮੂਹ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ, ਇਸਤਰੀ ਕੀਰਤਨ ਸਤਿਸੰਗ ਸਭਾਵਾਂ, ਨਿਹੰਗ ਸਿੰਘ ਜਥੇਬੰਦੀਆਂ ਤੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤ ਦੇ ਸਹਿਯੋਗ ਨਾਲ ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਸੈਂਟਰਲ ਟਾਊਨ ਜਲੰਧਰ ਵੱਲੋਂ 21 ਨਵੰਬਰ ਨੂੰ ਸਵੇਰੇ 10 ਵਜੇ ਪੁਰਾਤਨ ਰੂਟ ’ਤੇ ਸਜਾਇਆ ਜਾ ਰਿਹਾ ਹੈ। ਇਸ ਸਬੰਧੀ ਪ੍ਰਬੰਧਕਾਂ ਵੱਲੋਂ ਪੰਥਕ ਸਿਰਮੌਰ ਸ਼ਖ਼ਸੀਅਤਾਂ ਨੂੰ ਨਗਰ ਕੀਰਤਨ ’ਚ ਸ਼ਮੂਲੀਅਤ ਲਈ ਸੱਦਾ ਪੱਤਰ ਦਿੱਤੇ ਜਾ ਰਹੇ ਹਨ। ਇਸੇ ਲੜੀ ’ਚ ਪ੍ਰਬੰਧਕਾਂ ਨੇ ਸੰਤ ਬਾਬਾ ਸਤਨਾਮ ਸਿੰਘ ਕਿਲ੍ਹਾ ਆਨੰਦਗੜ੍ਹ ਸਾਹਿਬ ਵਾਲਿਆਂ ਨੂੰ ਬੇਨਤੀ ਕੀਤੀ ਕਿ ਜਿਸ ਨੂੰ ਪ੍ਰਵਾਨ ਕਰਦੇ ਹੋਏ ਮਹਾਪੁਰਸ਼ਾਂ ਨੇ ਹਾਜ਼ਰੀ ਭਰਨ ਦੀ ਪ੍ਰਵਾਨਗੀ ਦਿੱਤੀ। ਇਸ ਮੌਕੇ ਪ੍ਰਧਾਨ ਮੋਹਨ ਸਿੰਘ ਢੀਂਡਸਾ, ਪਰਮਿੰਦਰ ਸਿੰਘ ਦਸਮੇਸ਼ ਨਗਰ, ਸੁਰਿੰਦਰ ਸਿੰਘ ਵਿਰਦੀ, ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ, ਦਵਿੰਦਰ ਸਿੰਘ ਰਿਆਤ, ਕੁਲਜੀਤ ਸਿੰਘ ਚਾਵਲਾ, ਤੇਜਵੀਰ ਸਿੰਘ ਬਾਂਸਲ, ਬਲਬੀਰ ਸਿੰਘ, ਨਵਦੀਪ ਸਿੰਘ ਗੁਲਾਟੀ, ਹਰਵਿੰਦਰ ਸਿੰਘ ਮੱਖਣ, ਬਾਵਾ ਗਾਬਾ, ਹਰਮਨਜੋਤ ਸਿੰਘ ਤੇ ਜਸਕੀਰਤ ਸਿੰਘ ਜੱਸੀ ਆਦਿ ਸ਼ਾਮਲ ਸਨ।