- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਲੰਧਰ ’ਚ ਭਾਜਪਾ ਦਾ ਵਧਿਆ ਪਰਿਵਾਰ, ਗੌਤਮ ਲੂਥਰ, ਰਿਸ਼ੀ ਸਹੋਤਾ ਤੇ ਮੋਹਿਤ ਤਲਵਾਰ ਸਮੇਤ ਕਈ ਨੌਜਵਾਨ ਪਾਰਟੀ ’ਚ ਸ਼ਾਮਲ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ’ਚ ਭਾਰਤੀ ਜਨਤਾ ਪਾਰਟੀ ਨੂੰ ਉਸ ਸਮੇਂ ਨਵੇਂ ਮੈਂਬਰਾਂ ਦਾ ਸਾਥ ਮਿਲਿਆ, ਜਦੋਂ ਜ਼ਿਲ੍ਹਾ ਭਾਜਪਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਪ੍ਰਧਾਨਗੀ ਹੇਠ ਨੌਜਵਾਨ ਆਗੂ ਗੌਤਮ ਲੂਥਰ, ਰਿਸ਼ੀ ਸਹੋਤਾ ਅਤੇ ਹਿੰਦੂ ਆਗੂ ਮੋਹਿਤ ਤਲਵਾਰ ਨੇ ਆਪਣੇ ਸਾਥੀਆਂ ਸਮੇਤ ਭਾਜਪਾ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ। ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਅਤੇ ਜਲੰਧਰ ਭਾਜਪਾ ਦੇ ਸਹਿ-ਇੰਚਾਰਜ ਹਰਜੀਤ ਸਿੰਘ ਸੰਧੂ ਦੀ ਮੌਜੂਦਗੀ ਅਤੇ ਰਹਿਨੁਮਾਈ ਹੇਠ ਇਨ੍ਹਾਂ ਆਗੂਆਂ ਨੇ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਰਾਕੇਸ਼ ਰਾਠੌੜ, ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਕੇ.ਡੀ. ਭੰਡਾਰੀ, ਦਿਨੇਸ਼ ਢੱਲ, ਅਮਰਜੀਤ ਸਿੰਘ ਅਮਰੀ, ਅਮਿਤ ਤਨੇਜਾ, ਮਨਜੀਤ ਸਿੰਘ ਟੀਟੂ, ਸਾਬਕਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਰਮਨ ਪੱਬੀ, ਵਿਨੋਦ ਸ਼ਰਮਾ, ਸੁਭਾਸ਼ ਸੂਦ, ਜਨਰਲ ਸਕੱਤਰ ਯੋਗੇਸ਼ ਧੀਰ, ਦਵਿੰਦਰ ਭਾਰਦਵਾਜ, ਦੀਪਕ ਤੇਲੂ, ਯੁਵਾ ਮੋਰਚਾ ਦੇ ਪ੍ਰਧਾਨ ਸਾਹਿਲ ਸ਼ਰਮਾ ਅਤੇ ਮਹਿਲਾ ਮੋਰਚਾ ਦੀ ਆਗੂ ਸ਼ੈਲੀ ਖੰਨਾ ਸਮੇਤ ਹੋਰ ਪਾਰਟੀ ਆਗੂ ਮੌਜੂਦ ਸਨ। ਉਨ੍ਹਾਂ ਨੇ ਨਵੇਂ ਮੈਂਬਰਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ। ਇਸ ਮੌਕੇ ਹਰਸ਼, ਨਮਿਸ਼, ਨਮਿਤ, ਸਾਜਨ, ਲੱਕੀ, ਤਨੀਸ਼, ਵਰੁਣ, ਅਵਿਨਾਸ਼, ਰਿਸ਼ੀ, ਪੁਨੀਤ, ਲਲਿਤ, ਵੰਸ਼, ਕਰਨ, ਕਸਰ ਸੰਧੂ ਆਦਿ ਹਾਜ਼ਰ ਸਨ।