14ਵੀਂ ਪ੍ਰਭਾਤ ਫੇਰੀ ਸ਼ਰਧਾ ਤੇ ਉਤਸ਼ਾਹ ਨਾਲ ਸੰਪੰਨ ਕਾਰਤਿਕ ਮਾਸ ਦੀ 14ਵੀਂ ਪ੍ਰਭਾਤ ਫੇਰੀ ਸ਼ਰਧਾ ਤੇ ਉਤਸ਼ਾਹ ਨਾਲ ਸੰਪੰਨ
Publish Date: Wed, 04 Nov 2026 07:36 PM (IST)
Updated Date: Wed, 04 Nov 2026 07:38 PM (IST)
ਸ਼ੈਲੀ, ਪੰਜਾਬੀ ਜਾਗਰਣ, ਜਲੰਧਰ ਸ਼੍ਰੀ ਚੈਤਨਯ ਮਹਾਪ੍ਰਭੂ ਰਾਧਾ ਮਾਧਵ ਮੰਦਰ ਵੱਲੋਂ ਕਾਰਤਿਕ (ਦਾਮੋਦਰ) ਮਾਸ ਦੇ ਪਾਵਨ ਮੌਕੇ ਤੇ ਰੋਜ਼ਾਨਾ ਕੱਢੀਆਂ ਜਾ ਰਹੀਆਂ ਪ੍ਰਭਾਤ ਫੇਰੀਆਂ ਦੀ ਲੜੀ ਤਹਿਤ 14ਵੀਂ ਪ੍ਰਭਾਤ ਫੇਰੀ ਸ਼੍ਰੀ ਅੰਕੁਰ ਜੈਨ ਦੇ ਨਿਵਾਸ ਸਥਾਨ, ਮਾਤਾ ਰਾਣੀ ਚੌਕ, ਮਾਡਲ ਟਾਊਨ ਤੋਂ ਸ਼ਰਧਾ ਤੇ ਭਗਤੀ ਭਾਵ ਨਾਲ ਕੱਢੀ ਗਈ। ਸੰਕੀਰਤਨ ਦਾ ਸ਼ੁਭ ਆਰੰਭ ਪੁਜਾਰੀ ਦਿਨਾਰਤੀ ਹਰਿ ਦਾਸ ਪ੍ਰਭੂ, ਰੇਵਤੀ ਰਮਣ ਗੁਪਤਾ, ਕਪਿਲ ਸ਼ਰਮਾ, ਅੰਬਰੀਸ਼ ਕਸ਼ਯਪ, ਰਾਧਾਵੱਲਭ ਕ੍ਰਿਸ਼ਨ ਗੋਪਾਲ ਤੇ ਪੁਰਸ਼ੋਤਮ ਤੇ ਸ਼ਾਸ਼ਵਤ ਵੱਲੋਂ ਗੁਰੂ ਵੰਦਨਾ, ਵੈਸ਼ਨਵ ਵੰਦਨਾ ਤੇ ਪੰਚਤੱਤਵ ਦੀ ਪੂਜਾ ਨਾਲ ਕੀਤਾ ਗਿਆ। ਇਸ ਮੌਕੇ ਕਪਿਲ ਸ਼ਰਮਾ ਨੇ ਕਿਹਾ ਕਿ ਮਨੁੱਖੀ ਸਰੀਰ ਬੜੇ ਭਾਗਾਂ ਨਾਲ ਪ੍ਰਾਪਤ ਹੁੰਦਾ ਹੈ। ਇਸ ਮੌਕੇ ਅਜੀਤ ਤਲਵਾੜ, ਰਾਜੀਵ ਢੀਂਗਰਾ, ਸੁਮਿਤ ਸਹਿਗਲ, ਅਜੈ ਅਗਰਵਾਲ, ਰਾਜਿੰਦਰ ਲੂਥਰਾ, ਅਜੈ ਅਰੋੜਾ, ਵਿਸ਼ਾਲ ਭੱਲਾ, ਨਵਲ ਠੁਕਰਾਲ, ਵਿਕਾਸ ਠੁਕਰਾਲ, ਲਵਲੀਨ, ਨਿਸ਼ੂ ਗੁਪਤਾ, ਡਾ. ਮਨੀਸ਼ ਅਗਰਵਾਲ, ਦਿਨੇਸ਼ ਸ਼ਰਮਾ, ਲਲਿਤ ਅਗਰਵਾਲ, ਸੰਜੀਵ ਖੰਨਾ, ਚੇਤਨ ਦਾਸ, ਸ਼ਸ਼ੀ ਭੂਸ਼ਣ, ਪ੍ਰੇਮ ਚੋਪੜਾ, ਗੁਰਵਿੰਦਰ, ਮਨੀਸ਼ ਵਰਮਾ, ਹਰੀ ਕ੍ਰਿਸ਼ਨ, ਰਾਮਦੇਵ ਵਰਮਾ, ਦੀਪਕ ਖੁੱਲਰ, ਅਰੁਣ ਗੁਪਤਾ, ਨਵਦੀਪ ਅਰੋੜਾ, ਤਰੁਣ ਚੋਪੜਾ, ਪ੍ਰਦੀਪ ਕੁਮਾਰ, ਰਘੁਨੰਦਨ, ਨਰੇਸ਼ ਗੁਪਤਾ, ਵਿਵੇਕ ਅਤਰੀ, ਰਾਹੁਲ ਸ਼ਰਮਾ, ਮਧੂਸੂਦਨ ਅਗਰਵਾਲ, ਹਰਸ਼ਵਰਧਨ ਸਮੇਤ ਹੋਰ ਸੰਗਤਾਂ ਨੇ ਸ਼ਮੂਲੀਅਤ ਕੀਤੀ।