- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੇਹਰ ਚੰਦ ਪੋਲੀਟੈਕਨਿਕ ਕਾਲਜ ਵੱਲੋਂ ਸਿਹਤ ਜਾਂਚ ਕੈਂਪ ਲਗਾਇਆ

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ
ਮੇਹਰ ਚੰਦ ਪੋਲੀਟੈਕਨਿਕ ਕਾਲਜ ਦੀ 'ਸੇਵ ਅਰਥ ਸੁਸਾਇਟੀ' ਵੱਲੋਂ ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਅਗਵਾਈ ਤੇ ਸੁਸਾਇਟੀ ਦੇ ਪ੍ਰਧਾਨ ਡਾ. ਸੰਜੇ ਬਾਂਸਲ ਦੀ ਰਹਿਨੁਮਾਈ ਹੇਠ ਸਿਹਤ ਜਾਂਚ ਕੈਂਪ ਲਗਾਇਆ ਗਿਆ। ਇਸ ਕੈਂਪ ’ਚ ਫੋਰਟਿਸ ਹਸਪਤਾਲ ਦੇ ਮੈਨੇਜਰ ਰਾਜੇਸ਼ ਮਲਹੋਤਰਾ ਤੇ ਐੱਮਬੀਬੀਐੱਸ ਡਾ. ਸ਼੍ਰੀਲ ਗੁਲਾਟੀ ਆਪਣੀ ਟੀਮ ਸਮੇਤ ਪਹੁੰਚੇ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਤੇ ਡਾ. ਸੰਜੇ ਬਾਂਸਲ ਨੇ ਫੋਰਟਿਸ ਹਸਪਤਾਲ ਦੀ ਟੀਮ ਦਾ ਸਵਾਗਤ ਕੀਤਾ। ਸੁਸਾਇਟੀ ਦੀ ਉਪ-ਪ੍ਰਧਾਨ ਪ੍ਰੋ. ਮੀਨਾ ਬਾਂਸਲ ਨੇ ਦੱਸਿਆ ਕਿ ਕੈਂਪ ਦੌਰਾਨ ਕਾਲਜ ਦੇ ਵਿਦਿਆਰਥੀਆਂ ਤੇ ਸਟਾਫ਼ ਮੈਂਬਰਾਂ ਦੇ ਬਲੱਡ ਪ੍ਰੈਸ਼ਰ, ਨਬਜ਼ ਦੀ ਗਤੀ, ਖੂਨ ’ਚ ਆਕਸੀਜਨ ਦੀ ਮਾਤਰਾ ਤੇ ਰੈਂਡਮ ਬਲੱਡ ਸ਼ੂਗਰ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਡਾ. ਸ਼੍ਰੀਲ ਗੁਲਾਟੀ ਨੇ ਉਨ੍ਹਾਂ ਵਿਅਕਤੀਆਂ ਨੂੰ ਵਿਸ਼ੇਸ਼ ਸਲਾਹ ਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ, ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਜਾਂ ਬਲੱਡ ਸ਼ੂਗਰ ਦਾ ਪੱਧਰ ਆਮ ਨਾਲੋਂ ਵੱਧ ਜਾਂ ਘੱਟ ਪਾਇਆ ਗਿਆ। ਕਾਲਜ ਦੇ ਲਗਪਗ 60 ਵਿਦਿਆਰਥੀਆਂ ਤੇ 15 ਸਟਾਫ਼ ਮੈਂਬਰਾਂ ਨੇ ਆਪਣੀ ਸਿਹਤ ਦੀ ਜਾਂਚ ਕਰਵਾਈ। ਇਸ ਮੌਕੇ ਵਿਭਾਗ ਦੇ ਮੁਖੀ ਡਾ. ਸੰਜੇ ਬਾਂਸਲ, ਡਾ. ਰਾਜੀਵ ਭਾਟੀਆ, ਪ੍ਰੋ. ਮੀਨਾ ਬਾਂਸਲ , ਪ੍ਰੋ. ਪ੍ਰਿੰਸ ਮਦਾਨ, ਸ਼ਸ਼ੀ ਭੂਸ਼ਣ, ਅਜੇ ਦੱਤਾ, ਅੰਕੁਸ਼, ਨੇਹਾ, ਪ੍ਰਤਾਪ, ਜਸਪਾਲ , ਗੋਕੁਲ, ਰਸ਼ਪਾਲ ਸਮੇਤ ਹੋਰ ਸਟਾਫ਼ ਮੈਂਬਰ ਹਾਜ਼ਰ ਸਨ।