ਸਟੇਟ ਹਿਉਮਨ ਰਾਈਟਸ ਤੇ ਜਸਟਿਸ ਸੈੱਲ ਦਾ ਗਠਨ ਪੰਜਾਬ ’ਚ ਨਿਰਦੋਸ਼ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਸਟੇਟ ਹਿਉਮਨ ਰਾਈਟਸ ਤੇ ਜਸਟਿਸ ਸੈਲ ਦਾ ਗਠਨ
Publish Date: Wed, 04 Nov 2026 07:12 PM (IST)
Updated Date: Wed, 04 Nov 2026 07:14 PM (IST)
ਸ਼ੈਲੀ, ਪੰਜਾਬੀ ਜਾਗਰਣ, ਜਲੰਧਰ ਪੰਜਾਬ ’ਚ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦਾ ਸਮਰਥਨ ਕਰਦਿਆਂ ਸਾਂਝਾ ਐਕਸ਼ਨ ਫਰੰਟ ਨੇ ਨਿਰਦੋਸ਼ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਸੂਬਾ ਪੱਧਰੀ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਸੰਗਠਨ ਦੇ ਪ੍ਰਧਾਨ ਬਾਬਾ ਜੋਗਾ ਸਿੰਘ ਵਡਾਲਾ ਦੀ ਅਗਵਾਈ ਹੇਠ ਸ੍ਟੇਟ ਹਿਉਮਨ ਰਾਈਟਸ ਤੇ ਜਸਟਿਸ ਸੈੱਲ ਦਾ ਗਠਨ ਕੀਤਾ ਗਿਆ ਹੈ। ਇਸ ਸਬੰਧੀ ਇਕ ਪ੍ਰੈੱਸ ਕਾਨਫਰੰਸ ਦੌਰਾਨ ਗਲਬਾਤ ਕਰਦਿਆਂ ਬਾਬਾ ਜੋਗਾ ਸਿੰਘ ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਕੁਝ ਭਰਸ਼ਟ ਪੁਲਿਸ ਅਧਿਕਾਰੀਆਂ ਦੀ ਧੱਕੇਸ਼ਾਹੀ, ਗਲਤ ਗ੍ਰਿਫ਼ਤਾਰੀਆਂ, ਝੂਠੀਆਂ ਬਰਾਮਦਗੀਆਂ ਤੇ ਜੇਲ੍ਹਾਂ ’ਚ ਬੰਦ ਆਰਥਿਕ ਤੌਰ ’ਤੇ ਕਮਜ਼ੋਰ ਵਿਚਾਰ ਅਧੀਨ ਕੈਦੀਆਂ ਨੂੰ ਇਨਸਾਫ਼ ਤੇ ਕਾਨੂੰਨੀ ਸਹਾਇਤਾ ਦਿਵਾਉਣਾ ਹੈ। ਬਾਬਾ ਜੋਗਾ ਸਿੰਘ ਵਡਾਲਾ ਨੇ ਦੱਸਿਆ ਕਿ ਇਕ ਮੁਹਿਮ ਸਟੇਟ ਹਿਉਮਨ ਰਾਈਟਸ ਤੇ ਜਸਟਿਸ ਸੈਲ ਹੇਠ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਸਾਂਝਾ ਐਕਸ਼ਨ ਫਰੰਟ, ਸਾਂਝਾ ਐਕਸ਼ਨ ਫਾਊਂਡੇਸ਼ਨ ਦਾ ਜਨਹਿੱਤ ਵਿੰਗ ਹੈ ਤੇ ਇਸ ਮੁਹਿੰਮ ਦੀ ਅਗਵਾਈ ਸੰਗਠਨ ਦੀ ਸੂਬਾ ਪੱਧਰੀ ਕਮੇਟੀ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਅਜਿਹੀਆਂ ਸ਼ਿਕਾਇਤਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ’ਚ ਕੁਝ ਪੁਲਿਸ ਅਧਿਕਾਰੀਆਂ ਵੱਲੋਂ ਨਿਰਦੋਸ਼ ਵਿਅਕਤੀਆਂ ਨੂੰ ਨਸ਼ਿਆਂ ਦੇ ਮਾਮਲਿਆਂ ’ਚ ਫਸਾਉਣ, ਗਲਤ ਬਰਾਮਦਗੀ ਦਿਖਾਉਣ ਤੇ ਨਿਯਮਾਂ ਦੇ ਉਲਟ ਗ੍ਰਿਫ਼ਤਾਰੀਆਂ ਕਰਨ ਦੇ ਗੰਭੀਰ ਦੋਸ਼ ਲਗਾਏ ਗਏ ਹਨ। ਇਸ ਮੁਹਿੰਮ ਤਹਿਤ ਪੰਜਾਬ ਦੇ ਮੁੱਖ ਮੰਤਰੀ, ਪੰਜਾਬ ਪੁਲਿਸ ਦੇ ਡੀਜੀਪੀ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਉਚਿਤ ਸੰਸਥਾਗਤ ਅਧਿਕਾਰੀਆਂ ਤੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਵੱਖ-ਵੱਖ ਮੰਗ ਪੱਤਰ ਸੌਂਪੇ ਜਾਣਗੇ।