- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਿਪਸ ਸਕੂਲ ਉੱਗੀ ’ਚ ਹੋਈ ਐਥਲੈਟਿਕ ਚੈਂਪੀਅਨਸ਼ਿਪ ’ਚ ਪ੍ਰਤੀਯੋਗੀਆਂ ਨੇ ਬਖੇਰੀ ਚਮਕ

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਖੇਡਾਂ ਕੇਵਲ ਜਿੱਤ ਤੇ ਹਾਰ ਦਾ ਨਾਮ ਨਹੀਂ ਬਲਕਿ ਮਿਹਨਤ ਜਨੂਨ, ਅਨੁਸ਼ਾਸਨ ਤੇ ਆਪਣੀ ਪ੍ਰਤਿਭਾ ਨੂੰ ਨਿਖਾਰਨ ਦਾ ਜਰੀਆ ਵੀ ਹਨ। ਇਸ ਖੇਡ ਭਾਵਨਾ ਨੂੰ ਜਿੰਦਾ ਰੱਖਣ ਲਈ ਡਿਪਸ ਗਰੁੱਪ ਆਫ ਇੰਸਟੀਟਿਊਸ਼ਨ ਦੀ ਇਟਰ ਡਿਪਸ ਅਥਲੈਟਿਕ ਚੈਂਪੀਅਨਸ਼ਿਪ ਦਾ ਆਯੋਜਨ ਡਿਪਸ ਸਕੂਲ ਉੱਗੀ ਦੀ ਪ੍ਰਿੰਸੀਪਲ ਜੋਤੀ ਥਾਪਰ ਦੀ ਰਹਿਨੁਮਾਈ ਹੇਠ ਡਿਪਸ ਸਕੂਲ ਉਗੀ ਦੇ ਖੇਡ ਮੈਦਾਨ ’ਚ ਪੂਰੇ ਜੋਸ਼ੋ ਖਰੋਸ਼ ਨਾਲ ਕੀਤਾ ਗਿਆ। ਅਥਲੈਟਿਕ ਮੀਟ ਦੇ ਉਦਘਾਟਨ ਮੌਕੇ ਹਲਕਾ ਨਕੋਦਰ ਦੀ ਵਿਧਾਇਕਾ ਇੰਦਰਜੀਤ ਕੌਰ ਮਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਡਿਪਸ ਮੈਨੇਜਮੈਂਟ ਨੂੰ ਵਧਾਈ ਦਿੰਦਿਆਂ ਕਿਹਾ ਕਿ ਡਿਪਸ ਸਕੂਲ ਵਿਦਿਆਰਥੀਆਂ ਨੂੰ ਖੇਡਾਂ ਵੱਲ ਪੂਰੀ ਤਰ੍ਹਾਂ ਆਕਰਸ਼ਿਤ ਕਰ ਰਿਹਾ ਹੈ ਜੋ ਕਿ ਬਹੁਤ ਹੀ ਸਲਾਘਾ ਯੋਗ ਹੈ। ਚੈਂਪੀਅਨਸ਼ਿਪ ਦੀ ਸਮਾਪਤੀ ਮੌਕੇ ਜੇਤੂ ਖਿਡਾਰੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਡਿਪਸ ਦੇ ਸੀਈਓ ਰਮਨੀਕ ਸਿੰਘ ਅਤੇ ਜਸ਼ਨ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਡਾਇਰੈਕਟਰ ਕੇਕੇ ਹਾਡਾ ਅਤੇ ਡਾਇਰੈਕਟਰ ਅਕੈਡਮਿਕਸ ਡਾ. ਰਮੀਲਾ ਸ਼ਰਮਾ ਨੇ ਮੀਟ ਵਿੱਚ ਸ਼ਾਮਿਲ ਹੁੰਦਿਆਂ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ।