- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੂਬਾ ਪੱਧਰੀ ਮੀਟਿੰਗ ’ਚ ਪੰਜਾਬ ਨੰਬਰਦਾਰ ਯੂਨੀਅਨ ਵੱਲੋਂ ਹੱਕੀ

ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਪੰਜਾਬ ਨੰਬਰਦਾਰ ਯੂਨੀਅਨ ਵੱਲੋਂ ਨੰਬਰਦਾਰਾਂ ਦੀਆਂ ਹੱਕੀ ਤੇ ਜਾਇਜ ਮੰਗਾਂ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਧਾਨ ਸਭਾ ਦੀਆਂ 2022 ਦੀਆਂ ਚੋਣਾਂ ਸਮੇਂ 13 ਨੁਕਾਤੀ ਏਜੰਡੇ ’ਚ ਗਾਰੰਟੀ ਦਿੱਤੀ ਗਈ ਸੀ ਨੂੰ ਲਾਗੂ ਕਰਵਾਉਣ ਲਈ ਪਿਛਲੇ ਪੌਣੇ ਪੰਜ ਸਾਲ ਤੋਂ ਪੰਜਾਬ ਸਰਕਾਰ ਨਾਲ ਸੰਪਰਕ ਵਿਚ ਰਹਿਣ ਦੇ ਬਾਵਜੂਦ ਵੀ ਲਾਗੂ ਨਾ ਹੋਣ ਕਾਰਨ ਪੰਜਾਬ ਦੇ ਸਮੁੱਚੇ ਨੰਬਰਦਾਰ ਭਾਈਚਾਰੇ ’ਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਖ਼ਿਲਾਫ਼ ਰੋਸ ਹੈ। ਹੁਣ ਪੰਜਾਬ ਨੰਬਰਦਾਰ ਯੂਨੀਅਨ ਵੱਲੋਂ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੂਬਾ ਕਾਰਜਕਾਰੀ ਪ੍ਰਧਾਨ ਗੁਰਦਰਸਨ ਸਿੰਘ ਗਲੌਲੀ ਦੀ ਪ੍ਰਧਾਨਗੀ ਹੇਠ ਕੀਤੀ ਗਈ ਸੋਮਵਾਰ ਦੀ ਮੀਟਿੰਗ ’ਚ ਸਮੂਹ ਅਹੁਦੇਦਾਰਾਂ, ਜ਼ਿਲ੍ਹਿਆਂ ਤੇ ਤਹਿਸੀਲਾਂ ਦੇ ਅਹੁਦੇਦਾਰਾਂ ਨੇ ਫ਼ੈਸਲਾ ਕੀਤਾ ਕਿ ਸਰਕਾਰ ਖ਼ਿਲਾਫ਼ ਚੰਡੀਗੜ੍ਹ ਵਿਖੇ 16 ਨਵੰਬਰ 2026 ਨੂੰ ਪੱਕਾ ਮੋਰਚਾ ਲਗਾਇਆ ਜਾਵੇਗਾ, ਜਿਸ ਸਬੰਧੀ ਸਮੂਹ ਜ਼ਿਲ੍ਹਿਆਂ ਨੂੰ ਤਿਆਰੀਆਂ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਮੌਕੇ ਸੂਬਾ ਕਾਰਜਕਾਰੀ ਪ੍ਰਧਾਨ ਗਲੌਲੀ ਤੇ ਸੂਬਾ ਸਕਤਰ ਜਨਰਲ ਰਸ਼ਪਾਲ ਸਿੰਘ ਰਾਮਪੁਰ, ਸੀਨੀਅਰ ਮੀਤ ਪ੍ਰਧਾਨ ਹਰਕੰਵਲ ਸਿੰਘ ਮੁੰਧ ਜਲੰਧਰ, ਸੀਨੀ ਮੀਤ ਪ੍ਰਧਾਨ ਹਰਪਾਲ ਸਿੰਘ ਪੰਨੂ ਅੰਮ੍ਰਿਤਸਰ, ਪਿਆਰਾ ਸਿੰਘ ਦਹੇੜਕਾ ਲੁਧਿਆਣਾ, ਸੀਨੀਅਰ ਮੀਤ ਪ੍ਰਧਾਨ ਭਗਵਾਨ ਸਿੰਘ ਮਾਣਕੀ ਮਲੇਰਕੋਟਲਾ, ਬਲਵਿੰਦਰ ਸਿੰਘ ਤਪਾ ਮੀਤ ਪ੍ਰਧਾਨ ਪੰਜਾਬ, ਨੰਦ ਸਿੰਘ ਕਾਹਨੇਕੇ ਗਜੈਕਟਿਵ ਮੈਬਰ ਪੰਜਾਬ, ਜਗਤਾਰ ਸਿੰਘ ਜਿਲ੍ਹਾ ਪ੍ਰਧਾਨ ਫਰੀਦਕੋਟ, ਚਰਨਜੀਤ ਸਿੰਘ ਕਰਤਾਰਪੁਰ ਮੁੱਖ ਬੁਲਾਰਾ, ਵਰਿੰਦਰ ਕੁਮਾਰ ਚੌਧਰੀ ਜਿਲ੍ਹਾ ਪ੍ਰਧਾਨ ਰੋਪੜ ਆਦਿ ਹਾਜ਼ਰ ਸਨ।