ਕਬਰਿਸਤਾਨ ’ਚ ਦਫਨਾਈ ਅਣਪਛਾਤੇ ਬੱਚੇ ਦੀ ਲਾਸ਼
ਕਬਰਿਸਤਾਨ ’ਚ ਅਣਪਛਾਤੇ ਬੱਚੇ ਦੀ ਲਾਸ਼ ਦਫਨਾਉਣ ਦਾ ਮਾਮਲਾ ਆਇਆ ਸਾਹਮਣੇ
Publish Date: Mon, 02 Nov 2026 07:37 PM (IST)
Updated Date: Mon, 02 Nov 2026 07:38 PM (IST)
ਰੇਸ਼ਮ ਲਾਲ, ਪੰਜਾਬੀ ਜਾਗਰਣ, ਬਿਲਗਾ : ਬਿਲਗਾ ਦੇ ਪਿੰਡ ਮੁਆਈ ਨੇੜੇ ਸੋਮਵਾਰ ਵਾਲੇ ਦਿਨ ਕਬਰਸਤਾਨ ’ਚ ਇਕ ਬੱਚੇ ਦੀ ਲਾਸ਼ ਦਫਨਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪਿੰਡ ਦੀ ਪੰਚਾਇਤ ਤੇ ਪੁਲਿਸ ਵਿਭਾਗ ਦੀ ਟੀਮ ਮੌਕੇ ਤੇ ਪਹੁੰਚੀ। ਪੁਲਿਸ ਤੇ ਪੰਚਾਇਤ ਮੈਂਬਰਾਂ ਦੀ ਮੌਜੂਦਗੀ ’ਚ ਕਬਰ ਪੁੱਟ ਕੇ ਬੱਚੇ ਦੀ ਲਾਸ਼ ਬਾਹਰ ਕੱਢੀ ਗਈ। ਬਾਅਦ ’ਚ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਲਾਸ਼ ਨੂੰ ਦੂਜੀ ਥਾਂ ਦਫਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬਿਲਗਾ ਦੇ ਐੱਸਐੱਚਓ ਦਿਲਬਾਗ ਸਿੰਘ ਤੇ ਪਿੰਡ ਮੁਆਈ ਦੇ ਪੰਚ ਸੁਨੀਲ ਦੱਤ ਤੇ ਸੋਨੂੰ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਪਿੰਡ ਵਾਸੀ ਵੱਲੋਂ ਸੂਚਨਾ ਮਿਲੀ ਸੀ ਕਿ ਕਬਰਿਸਤਾਨ ’ਚ ਕਿਸੇ ਵੱਲੋਂ ਟੂਣਾ ਕੀਤਾ ਗਿਆ ਹੈ। ਜਦੋਂ ਉਸ ਮੌਕੇ ਤੇ ਪਹੁੰਚੇ ਤਾਂ ਉੱਥੇ ਇਕ ਕਬਰ ’ਚ ਬੱਚੇ ਦੀ ਲਾਸ਼ ਦਫਨਾਈ ਹੋਈ ਮਿਲੀ। ਇਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਟੀਮ ਦੀ ਮੌਜੂਦਗੀ ’ਚ ਕਬਰ ਪੁੱਟ ਕੇ ਲਾਸ਼ ਬਾਹਰ ਕੱਢੀ ਗਈ। ਇਸ ਦੇ ਨਾਲ ਹੀ ਬੱਚੇ ਦੇ ਪਰਿਵਾਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ।