ਸਿੱਖਿਆ ’ਚ ਨਿਰਪੱਖਤਾ ਲਿਆਉਣੀ ਬੇਹੱਦ ਜਰੂਰੀ : ਡਾ. ਗੁਰਮੀਤ ਸਿੰਘ
ਈਟਾ ਵੱਲੋਂ ਸਿੱਖਿਆ ’ਚ ਨਿਰਪੱਖਤਾ ਬਾਰੇ ਦੂਜੀ ਵਿਚਾਰ ਗੋਸ਼ਟੀ ਕੀਤੀ
Publish Date: Mon, 02 Nov 2026 06:51 PM (IST)
Updated Date: Mon, 02 Nov 2026 06:53 PM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ ਬੀਤੇ ਦਿਨੀਂ ਇੰਟੈਨਸਿਵ ਟਰਾਂਸਫਾਰਮੇਸ਼ਨ ਅਲਾਇੰਸ ਟਰੱਸਟ ਵੱਲੋਂ ਪੈਨਸ਼ਨ ਭਵਨ, ਲੁਧਿਆਣਾ ਵਿਖੇ ਸਿੱਖਿਅਤ ਪੰਜਾਬ ਮੁਹਿੰਮ ਤਹਿਤ ਸਿੱਖਿਆ ’ਚ ਨਿਰਪੱਖਤਾ ਵਿਸ਼ੇ ਉੱਪਰ ਵਿਚਾਰ ਗੋਸ਼ਟੀ ਆਯੋਜਿਤ ਕੀਤੀ ਗਈ। ਈਟਾ ਦੇ ਚੇਅਰਮੈਨ, ਸਤਵਿੰਦਰ ਸੁਨੇਤ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਤੇ ਸਿੱਖਿਆ ਉਪਰ ਜਾਗਰੂਕਤਾ ਲਿਆਉਣ ਲਈ ਸ਼ੁਰੂ ਕੀਤੀ ਗਈ ਇਸ ਮਹਿੰਮ ਵਾਰੇ ਜਾਣਕਾਰੀ ਦਿੱਤੀ। ਇਸ ਮੌਕੇ ਬੋਲਦਿਆਂ ਵਿਸ਼ੇਸ਼ ਬੁਲਾਰੇ, ਮਾਸਟਰ ਰਾਜਦੀਪ ਸੰਧੂ ਨੇ ਸਿੱਖਿਆ ਉਪਰ ਇਸ ਤਰ੍ਹਾਂ ਦੀਆਂ ਗੋਸ਼ਟੀਆਂ ਨੂੰ ਵੱਧ ਤੋਂ ਵੱਧ ਕਰਵਾਉਣ ਉੱਪਰ ਜ਼ੋਰ ਦਿੱਤਾ। ਉਨ੍ਹਾਂ ਈਟਾ ਵੱਲੋ ਸ਼ੁਰੂ ਕੀਤੀ ਗਈ ਇਸ ਮੁਹਿੰਮ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆ ਵਿਸ਼ੇਸ਼ ਮਹਿਮਾਨ ਜਨਾਬ ਮੋਹੰਮਦ ਓਵਾਇਸ ਜੀ ਨੇ ਸਿੱਖਿਆ ਦੇ ਨਾਲ ਨਾਲ ਧਰਮ ਤੇ ਨੈਤਿਕ ਸਿੱਖਿਆ ਦੇਣ ਉੱਪਰ ਵੀ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਸਾਨੂੰ ਪੰਜਾਬ ’ਚ ਸਿਖਿਆ ਦੇ ਜ਼ਮੀਨੀ ਹਾਲਾਤਾਂ ਨੂੰ ਮੁੱਖ ਰੱਖਕੇ ਹੀ ਸਿੱਖਿਆ ’ਚ ਸੁਧਾਰ ਲਿਆਉਣਾ ਪਵੇਗਾ। ਸਾਨੂੰ ਸਿੱਖਿਆ ਨਾਲ ਜੁੜੇ ਸਿਰਫ ਸਵਾਲ ਹੀ ਨਹੀਂ ਬਲਕਿ ਜਵਾਬ ਵੀ ਦੇਣੇ ਪੈਣਗੇ। ਇਸ ਮੌਕੇ ਕੈਸ਼ੀਅਰ ਜਿੰਦਰਪਾਲ ਸਰੋਏ, ਸਕੱਤਰ ਹੰਸ ਰਾਜ ਬੱਧਣ, ਡਾ. ਸੁਰਜੀਤ ਸਿੰਘ, ਪ੍ਰੇਮ ਲਾਲ ਸੋਹਲ, ਹਰਜਿੰਦਰ ਸਿੰਘ ਸੁਧਾਰ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।