ਸੋਸਾਇਟੀ ਨੇ 35ਵਾਂ ਸਾਲਾਨਾ ਜਾਗਰਣ ਕਰਵਾਇਆ ਮਾਂ ਜੋਤਾ ਵਾਲੀ ਜਾਗਰਣ ਵੈਲਫੇਅਰ ਸੋਸਾਇਟੀ ਵੱਲੋਂ 35ਵਾਂ ਸਾਲਾਨਾ ਜਾਗਰਣ ਕਰਵਾਇਆ
Publish Date: Mon, 02 Nov 2026 06:44 PM (IST)
Updated Date: Mon, 02 Nov 2026 06:47 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ ਮਾਂ ਜੋਤਾ ਵਾਲੀ ਜਾਗਰਣ ਵੈਲਫੇਅਰ ਸੋਸਾਇਟੀ, ਬੇਅੰਤ ਨਗਰ, ਮੋਹਨ ਵਿਹਾਰ, ਜਲੰਧਰ ਵੱਲੋਂ 35ਵਾਂ ਸਾਲਾਨਾ ਮਾਂ ਭਗਵਤੀ ਜਾਗਰਣ ਸ਼ਰਧਾ ਤੇ ਭਗਤੀ ਭਾਵ ਨਾਲ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਸ਼ਰਧਾਲੂਆਂ ਨੇ ਸ਼ਿਰਕਤ ਕਰਕੇ ਮਾਤਾ ਰਾਣੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਜਾਗਰਣ ਦੇ ਸਫਲ ਆਯੋਜਨ ’ਚ ਸੋਸਾਇਟੀ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਵੱਧ-ਚੜ੍ਹ ਕੇ ਸਹਿਯੋਗ ਦਿੱਤਾ। ਇਸ ਮੌਕੇ ਸੁਖਦੇਵ ਸ਼ਰਮਾ, ਸੋਹਨ ਲਾਲ ਸ਼ਰਮਾ (ਸਕੱਤਰ), ਅਸ਼ਵਨੀ ਕੁਮਾਰ (ਪ੍ਰਧਾਨ), ਰਵੀ ਕੁਮਾਰ, ਐਡਵੋਕੇਟ ਪੁਰਸ਼ੋਤਮ ਕਪੂਰ (ਕਾਨੂੰਨੀ ਸਲਾਹਕਾਰ) ਤੇ ਰਾਜੇਸ਼ ਸ਼ਰਮਾ (ਖ਼ਜ਼ਾਨਚੀ) ਸਮੇਤ ਹੋਰ ਮੈਂਬਰਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ। ਇਸ ਮੌਕੇ ਬ੍ਰਿਜ ਲਾਲ, ਸੰਦੀਪ ਸ਼ਰਮਾ, ਸੰਜੀਵ ਸ਼ਰਮਾ, ਰਾਜਕੁਮਾਰ ਲੱਕੀ, ਗੁਰਜੀਤ ਸਿੰਘ, ਰਮਨ ਸ਼ਰਮਾ, ਸੁਰਿੰਦਰ ਪਾਲ ਪੱਪੂ, ਸੁਰਿੰਦਰ ਵਸ਼ਿਸ਼ਟ, ਕੇਵਲ ਕ੍ਰਿਸ਼ਨ ਸ਼ਰਮਾ, ਰਾਮਪਾਲ ਬਿੱਲਾ, ਵਰੁਣ ਸ਼ਰਮਾ, ਜਤਿੰਦਰ ਸਿੰਘ, ਦੀਪਕ ਕੁਮਾਰ ਸੈਣੀ, ਸੰਸਾਰ ਕਪੂਰ, ਅਮਿਤ ਸ਼ਰਮਾ, ਐਡਵੋਕੇਟ ਅਰਜੁਨ ਖੁਰਾਣਾ, ਰਣਜੀਤ ਕੁਮਾਰ, ਰਾਕੇਸ਼ ਕੁਮਾਰ ਸਨੀ, ਸੁਨੀਲ ਕੁਮਾਰ, ਲੈਵਿਸ਼, ਹਰਸ਼ ਸ਼ਰਮਾ, ਅਨਿਲ ਪ੍ਰਧਾਨ, ਅਕਸ਼ੈ ਕੁਮਾਰ, ਸ਼ਿਵਮ ਕੁਮਾਰ, ਅਨਿਲ ਸ਼ਰਮਾ, ਤੀਰਥ ਕੁਮਾਰ ਸਮੇਤ ਹੋਰ ਮੈਂਬਰਾਂ ਨੇ ਸੇਵਾਵਾਂ ਨਿਭਾਈਆਂ। ਜਾਗਰਣ ਦੀ ਪੂਜਾ ਪੰਡਿਤ ਪਰਮਾਨੰਦ ਸ਼ਰਮਾ ਵੱਲੋਂ ਵਿਧੀ-ਵਿਧਾਨ ਤੇ ਵੈਦਿਕ ਮੰਤਰਾਂ ਦੇ ਉਚਾਰਨ ਨਾਲ ਕਰਵਾਈ ਗਈ। ਇਸ ਤੋਂ ਬਾਅਦ ਮਾਂ ਭਗਵਤੀ ਦਾ ਗੁਣਗਾਨ ਕੀਤਾ ਗਿਆ।