- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਜੀਆਈ ਗਲੋਬਲ ਸਕੂਲ ’ਚ ਦੀਵਾਲੀ-ਵੀਨ ਦਾ ਜਸ਼ਨ, ਖੁਸ਼ੀ ਤੇ ਮਸਤੀ ਨਾਲ ਮਨਾਇਆ

ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਏਜੀਆਈ ਗਲੋਬਲ ਸਕੂਲ ’ਚ ‘ਦੀਵਾਲੀ-ਵੀਨ ’ ਨਾਂ ਦਾ ਇਕ ਖਾਸ ਸਮਾਗਮ ਬਹੁਤ ਵੱਡੀ ਗਿਣਤੀ ਦੇ ਇੱਕਠ ’ਚ ਕਰਵਾਇਆ ਗਿਆ। ਇਸ ’ਚ ਦੀਵਾਲੀ ਤੇ ਹੈਲੋਵੀਨ, ਦੋਵਾਂ ਤਿਉਹਾਰਾਂ ਨੂੰ ਇਕੱਠੇ ਮਨਾਇਆ ਗਿਆ। ਇਸ ਸਮਾਗਮ ’ਚ ਭਾਰਤੀ ਰੀਤੀ-ਰਿਵਾਜਾਂ ਤੇ ਹੈਲੋਵੀਨ ਦੀ ਮਸਤੀ ਦਾ ਸੋਹਣਾ ਮੇਲ ਦੇਖਣ ਨੂੰ ਮਿਲਿਆ। ਸਕੂਲ ਨੂੰ ਰੌਸ਼ਨੀਆਂ ਤੇ ਰੰਗ-ਬਿਰੰਗੀਆਂ ਸਜਾਵਟਾਂ ਨਾਲ ਸਜਾਇਆ ਗਿਆ ਸੀ। ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਨੇ ਮਿਲ ਕੇ ਇਸ ਦਿਨ ਨੂੰ ਬਹੁਤ ਖੁਸ਼ੀ ਤੇ ਉਤਸ਼ਾਹ ਨਾਲ ਮਨਾਇਆ। ਇਸ ਮੌਕੇ ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ ਤੇ ਚੇਅਰਪਰਸਨ ਸਲਵਿੰਦਰਜੀਤ ਕੌਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਨੇ ਸਕੂਲ ਦੀ ਟੀਮ ਦਾ ਹੌਸਲਾ ਵਧਾਇਆ। ‘ਦੀਵਾਲੀ-ਵੀਨ ’ ਸਮਾਗਮ ਦੀ ਸੋਚ ਤੇ ਯੋਜਨਾ ਡਾਇਰੈਕਟਰ ਹਰਲੀਨ ਮੋਹੰਟੀ ਦੀ ਅਗਵਾਈ ਹੇਠ ਤਿਆਰ ਕੀਤੀ ਗਈ। ਉਨ੍ਹਾਂ ਦਾ ਮੰਨਣਾ ਹੈ ਕਿ ਬੱਚਿਆਂ ਨੂੰ ਸਿੱਖਣ ਤੇ ਆਪਣੀ ਕਲਾ ਦਿਖਾਉਣ ਲਈ ਨਵੇਂ ਤੇ ਦਿਲਚਸਪ ਮੌਕੇ ਮਿਲਣੇ ਚਾਹੀਦੇ ਹਨ। ਪ੍ਰਿੰਸੀਪਲ ਆਰਤੀ ਸ਼ਰਮਾ ਨੇ ਸਮਾਗਮ ਦੀਆਂ ਤਿਆਰੀਆਂ ਦਾ ਧਿਆਨ ਰੱਖਿਆ ਤੇ ਸਾਰੀਆਂ ਗਤੀਵਿਧੀਆਂ ਨੂੰ ਚੰਗੇ ਢੰਗ ਨਾਲ ਤੇ ਸੁਰੱਖਿਅਤ ਤਰੀਕੇ ਨਾਲ ਕਰਵਾਇਆ। ਇਸ ਦੇ ਜੇਤੂਆਂ ਨੂੰ ਮਾਈਕ੍ਰੋਵੇਵ, ਏਅਰ ਫ੍ਰਾਇਰ, ਮਿਕਸਰ ਗ੍ਰਾਈਂਡਰ ਤੇ ਚਾਂਦੀ ਦੇ ਸੋਹਣੇ ਕਟੋਰਿਆਂ ਸਮੇਤ ਕਈ ਆਕਰਸ਼ਕ ਇਨਾਮ ਦਿੱਤੇ ਗਏ। ਜੇਤੂਆਂ ਦੇ ਨਾਵਾਂ ਦੇ ਐਲਾਨ ਨਾਲ ਸਮਾਗਮ ’ਚ ਖੁਸ਼ੀ ਤੇ ਉਤਸ਼ਾਹ ਹੋਰ ਵਧ ਗਿਆ। ‘ਦੀਵਾਲੀ-ਵੀਨ ’ ਦਾ ਇਹ ਸਮਾਗਮ ਖੁਸ਼ੀ ਤੇ ਉਤਸ਼ਾਹ ਨਾਲ ਸੰਪੰਨ ਹੋਇਆ।