ਭਾਜਪਾ ਦੇ ਜ਼ਿਲ੍ਹਾ ਬੁਲਾਰੇ ਮੱਖਣ ਸਿੰਘ ਦਾ ਕੀਤਾ ਸਨਮਾਨ
ਭਾਜਪਾ ਦੇ ਜ਼ਿਲ੍ਹਾ ਬੁਲਾਰੇ ਬਣਨ 'ਤੇ ਮੱਖਣ ਸਿੰਘ ਅੱਡਾ ਹੁਸ਼ਿਆਰਪੁਰ ਦਾ ਸਨਮਾਨ
Publish Date: Mon, 02 Nov 2026 06:32 PM (IST)
Updated Date: Mon, 02 Nov 2026 06:35 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ ਜਲੰਧਰ ਭਾਜਪਾ ਦੇ ਜ਼ਿਲ੍ਹਾ ਬੁਲਾਰੇ ਨਿਯੁਕਤ ਹੋਣ ’ਤੇ ਮੱਖਣ ਸਿੰਘ ਅੱਡਾ ਹੁਸ਼ਿਆਰਪੁਰ ਨੂੰ ਜਲੰਧਰ ਭਾਜਪਾ ਦਫ਼ਤਰ ਵਿਖੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਲੰਧਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਸਮੇਤ ਪਾਰਟੀ ਦੇ ਸੀਨੀਅਰ ਆਗੂਆਂ ਤੇ ਅਹੁਦੇਦਾਰਾਂ ਨੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਮਿਲਣ ’ਤੇ ਵਧਾਈ ਦਿੱਤੀ ਤੇ ਉਨ੍ਹਾਂ ਦੇ ਉੱਜਵਲ ਰਾਜਨੀਤਿਕ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਨਮਾਨ ਸਮਾਗਮ ’ਚ ਜਲੰਧਰ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ, ਜਨਰਲ ਸਕੱਤਰ ਯੋਗੇਸ਼ ਧੀਰ, ਦੀਪਕ ਤੇਲੂ ਤੇ ਦਵਿੰਦਰ ਭਾਰਦਵਾਜ, ਮੀਤ ਪ੍ਰਧਾਨ ਗੋਲਡੀ ਭਾਟੀਆ, ਸੁਨੀਲ ਮੋਂਟੂ, ਅਸ਼ਵਨੀ ਭੰਡਾਰੀ ਤੇ ਮੁਨੀਸ਼ ਵਿਜ, ਭਾਜਪਾ ਕੌਂਸਲਰ ਦਲ ਦੇ ਆਗੂ ਮਨਜੀਤ ਸਿੰਘ ਟੀਟੂ, ਕੌਂਸਲਰ ਕੰਵਰ ਸਰਤਾਜ ਸਿੰਘ, ਸਕੱਤਰ ਹਿਮਾਂਸ਼ੂ ਸ਼ਰਮਾ, ਸਨੀ ਸ਼ਰਮਾ, ਬਲਜੀਤ ਪ੍ਰਿੰਸ, ਜਸਬੀਰ ਸਿੰਘ ਜੱਜ, ਸ਼ਾਲੂ, ਅਨੁਜ ਸ਼ਾਰਦਾ ਤੇ ਮੋਹਿੰਦਰ ਭਗਤ ਨੇ ਮੱਖਣ ਸਿੰਘ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪਾਰਟੀ ਆਗੂਆਂ ਨੇ ਕਿਹਾ ਕਿ ਭਾਜਪਾ ’ਚ ਮਿਹਨਤੀ ਤੇ ਸਮਰਪਿਤ ਵਰਕਰਾਂ ਨੂੰ ਜ਼ਿੰਮੇਵਾਰੀਆਂ ਸੌਂਪ ਕੇ ਸੰਗਠਨ ਨੂੰ ਮਜ਼ਬੂਤ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ।