ਡੀਆਰਵੀ ਡੀਏਵੀ ਕਾਲਜ ’ਚ ਕਰਵਾਈ ਐਥਲੈਟਿਕ ਮੀਟ ਪਾਵਰ ਲਿਫਟਿੰਗ ਦੀਆਂ ਸਟੇਟ ਪੱਧਰ ਦੀਆਂ ਪ੍ਰਾਪਤੀਆਂ ਵਜੋਂ ਵਿਸ਼ੇਸ਼ ਸਨਮਾਨ ਕੀਤਾ
Publish Date: Mon, 02 Nov 2026 06:29 PM (IST)
Updated Date: Mon, 02 Nov 2026 06:32 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਡੀਆਰਵੀ ਡੀਏਵੀ ਸ਼ਤਾਬਦੀ ਕਾਲਜ ਵਿਖੇ ਪ੍ਰਿੰ.ਐੱਸਕੇ ਮਿੱਢਾ ਦੀ ਅਗਵਾਈ ਹੇਠ ਸਾਲਾਨਾ ਐਥਲੈਟਿਕ ਮੀਟ ਕਰਵਾਈ ਗਈ। ਇਸ ਦੇ ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਬੋਪਾਰਾਏ ਸਪੋਰਟਸ ਤੇ ਵੈੱਲਫੇਅਰ ਸੁਸਾਇਟੀ ਤੋਂ ਸੰਜੀਵਨ ਭਨੋਟ, ਵਿਸ਼ੇਸ਼ ਮਹਿਮਾਨ ਐਡਵੋਕੇਟ ਅਸ਼ਵਨੀ ਕੁਮਾਰ ਤੇ ਵਿਨਾਇਕ ਪਬਲਿਕ ਹਾਈ ਸਕੂਲ ਦੇ ਵਾਇਸ ਪ੍ਰਿੰਸੀਪਲ ਅੰਸ਼ੂਮਨ ਸੇਖੜੀ ਨੇ ਖੇਡਾਂ ਦਾ ਝੰਡਾ ਲਹਿਰਾ ਕੇ ਪਰੇਡ ਤੋਂ ਸਲਾਮੀ ਲਈ ਤੇ ਮੰਚ ਤੋਂ ਅਥਲੈਟਿਕ ਮੀਟ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਿਹਤਮੰਦ, ਸਰੀਰਕ ਦਿਖ ਵਾਲਾ ਤੇ ਪੜ੍ਹਾਈ ਦੇ ਨਾਲ-ਨਾਲ ਚੰਗਾ ਖਿਡਾਰੀ ਬਣਨ ‘ਤੇ ਜ਼ੋਰ ਦਿੱਤਾ। ਪ੍ਰਿੰਸੀਪਲ ਐੱਸਕੇ ਮਿੱਢਾ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਦਾ ਸਵਾਗਤ ਕਰਦਿਆਂ ਵਿਦਿਆਰਥੀਆਂ ਨੂੰ ਪੂਰੀ ਇਮਾਨਦਾਰੀ ਤੇ ਸਹਿਯੋਗ ਨਾਲ ਖੇਡਾਂ ਖੇਡਣ ਦਾ ਆਸ਼ੀਰਵਾਦ ਦਿੱਤਾ। ਇਨ੍ਹਾਂ ਖੇਡਾਂ ’ਚ 100 ਮੀਟਰ ਦੌੜ, 200 ਮੀਟਰ ਦੌੜ, ਡਿਸਕਸ ਥਰੋ, ਸ਼ਾਰਟ ਪੁੱਟ, ਸਪੂੰਨ ਰੇਸ, ਸੈੱਕ ਰੇਸ, ਰਲੇ ਰੇਸ, ਟੱਗ-ਆਫ਼-ਵਾਰ ਆਦਿ ਖੇਡਾਂ ਕਰਵਾਈਆਂ ਗਈਆਂ। ਇਹ ਖੇਡਾਂ ਡੀਪੀਈ ਪ੍ਰੋ.ਪਰਵੀਨ ਕੁਮਾਰੀ, ਫਿਜ਼ੀਕਲ ਐਜੂਕੇਸ਼ਨ ਵਿਭਾਗ ਦੀ ਅਗਵਾਈ ’ਚ ਕਰਵਾਈਆਂ ਗਈਆਂ। ਇਸ ਦੌਰਾਨ ਸਾਰੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਅਥਲੈਟਿਕ ਮੀਟ ਦੀ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਪ੍ਰਵੀਨ ਸਿੰਘ ਗੁਰਾਇਆ ਸੀਨੀਅਰ ਆਪ ਆਗੂ ਹਲਕਾ ਫ਼ਿਲੌਰ ਨੇ ਖੇਡਾਂ ’ਚੋਂ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਦਿੱਤੇ। ਜਿਨਾਂ ’ਚੋਂ ਕੁੜੀਆਂ ਤੇ ਮੁੰਡਿਆਂ ਨੇ ਵੱਖਰੇ ਵੱਖਰੇ ਤਗਮੇ ਹਾਸਲ ਕੀਤੇ। ਇਸ ਮੌਕੇ ’ਤੇ ਗੁਲਸ਼ਨ ਨੂੰ ਉਸ ਦੀਆਂ ਪਾਵਰ ਲਿਫਟਿੰਗ ਦੀਆਂ ਸਟੇਟ ਪੱਧਰ ਦੀਆਂ ਪ੍ਰਾਪਤੀਆਂ ਵਜੋਂ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਮੁਨੀਸ਼ ਬਾਵਾ, ਅਜੀਤਪਾਲ ਸਿੰਘ ਸਰਪੰਚ ਪਿੰਡ ਰਾਜ ਗੁਮਾਲ, ਜਸਕਰਨ, ਰਣਜੀਤ ਸਿੰਘ, ਸੰਤੋਖ ਸਿੰਘ ਗਿੱਲ, ਗੁਰਦੀਪ ਕੁਮਾਰ, ਮੁਲਕ ਰਾਜ, ਕੁਲਵੰਤ ਸਿੰਘ, ਕੋ-ਕਨਵੀਨਰ ਪ੍ਰੋ.ਰਿਸ਼ੂ, ਪ੍ਰੋ. ਸੁਖਦੀਪ ਕੌਰ, ਪ੍ਰੋ. ਸਰਬਜੀਤ ਕੌਰ, ਧਰਮਿੰਦਰ ਸਿੰਘ, ਪ੍ਰੋ. ਪਾਰਸ, ਪ੍ਰੋ.ਸੁਰਿੰਦਰ ਪਾਲ, ਪ੍ਰੋ.ਮਹਿਕ ਬਿਰਦੀ, ਪ੍ਰੋ.ਜਯੋਤੀ, ਪ੍ਰੋ.ਗੌਰਵ, ਪ੍ਰੋ.ਮੰਜੂ ਬਾਲਾ, ਪ੍ਰੋ.ਪ੍ਰਿਆ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।